ਭਾਜਪਾ ਆਗੂ ਬਾਂਸਲ ਨੇ ਗਊਸ਼ਾਲਾ ’ਚ ਮਨਾਇਆ ਜਨਮ ਦਿਨ
ਭਾਜਪਾ ਆਗੂ ਆਭਾ ਬਾਂਸਲ ਨੇ ਗਊਸ਼ਾਲਾ ਵਿਚ ਮਨਾਇਆ ਜਨਮਦਿਨ
Publish Date: Mon, 30 Mar 2026 06:58 PM (IST)
Updated Date: Mon, 30 Mar 2026 07:00 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਭਾਜਪਾ ਦੀ ਮਹਿਲਾ ਆਗੂ ਆਭਾ ਬਾਂਸਲ ਨੇ ਗਊ ਗਰਾਸ ਹਸਪਤਾਲ ਅਤੇ ਗਊਸ਼ਾਲਾ ਫੇਜ਼-1 ਮੁਹਾਲੀ ਵਿਖੇ ਆਪਣਾ ਜਨਮ ਦਿਨ ਮਨਾ ਕੇ ਗਊ ਸੇਵਾ ਨਾਲ ਜੁੜੀ ਇਕ ਪ੍ਰੇਰਨਾਦਾਇਕ ਪਹਿਲਕਦਮੀ ਕੀਤੀ ਹੈ। ਇਸ ਮੌਕੇ ਆਭਾ ਬਾਂਸਲ ਨੇ ਗਊਆਂ ਲਈ ਹਰੇ ਚਾਰੇ, ਚੋਕਰ, ਫ਼ਲ ਅਤੇ ਸਬਜ਼ੀਆਂ ਨਾਲ ਤਿਆਰ ਕੀਤਾ ਗਿਆ ਕੇਕ ਖ਼ੁਦ ਆਪਣੇ ਹੱਥਾਂ ਨਾਲ ਖੁਆਇਆ। ਆਭਾ ਬਾਂਸਲ ਨੇ ਕਿਹਾ ਕਿ ਗਊ ਮਾਤਾ ਦੀ ਸੇਵਾ ਕਰਨਾ ਸਾਡੀ ਸੰਸਕ੍ਰਿਤੀ ਅਤੇ ਧਰਮ ਦਾ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਨੇ ਆਮ ਨਾਗਰਿਕਾਂ ਨੂੰ ਵੀ ਗਊ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਗਊ ਮਾਤਾ ਦੀ ਦੇਖਭਾਲ ਅਤੇ ਸੰਭਾਲ ਲਈ ਆਪਣਾ ਸੰਕਲਪ ਵੀ ਦੁਹਰਾਇਆ। ਗਊ ਗਰਾਸ ਹਸਪਤਾਲ ਦੇ ਸਟਾਫ਼ ਅਤੇ ਸੇਵਾਦਾਰਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਵਿਚ ਸੇਵਾ ਭਾਵਨਾ ਨੂੰ ਵਧਾਉਂਦੇ ਹਨ। ਇਸ ਮੌਕੇ ਹੋਰ ਸਮਰੱਥਕ ਵੀ ਮੌਜੂਦ ਰਹੇ, ਜਿਨ੍ਹਾਂ ਨੇ ਗਊ ਸੇਵਾ ਦੇ ਮਹੱਤਵ ’ਤੇ ਜ਼ੋਰ ਦਿੱਤਾ।