ਭਾਜਪਾ ਨੇ ਗਣਤੰਤਰ ਦਿਵਸ ਮਨਾਇਆ
ਭਾਜਪਾ ਨੇ ਗਣਤੰਤਰ ਦਿਵਸ ਮਨਾਇਆ
Publish Date: Tue, 27 Jan 2026 05:30 PM (IST)
Updated Date: Tue, 27 Jan 2026 05:31 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਭਾਜਪਾ ਖਰੜ ਦੇ ਤਿੰਨੋਂ ਮੰਡਲਾਂ ਵੱਲੋਂ ਸਾਂਝੇ ਤੌਰ ’ਤੇ ਗਣਤੰਤਰ ਦਿਵਸ ਗਿਲਕੋ ਵਿਖੇ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੂਬਾ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ ਨਰਿੰਦਰ ਸਿੰਘ ਰਾਣਾ, ਮੰਡਲ ਪ੍ਰਧਾਨ ਰਜਿੰਦਰ ਸ਼ਰਮਾ, ਮੰਡਲ ਪ੍ਰਧਾਨ ਰਾਕੇਸ਼ ਗੁਪਤਾ, ਮੰਡਲ ਪ੍ਰਧਾਨ ਕੁਸ਼ ਰਾਣਾ, ਸਾਬਕਾ ਮੰਡਲ ਪ੍ਰਧਾਨ ਸੁਖਬੀਰ ਰਾਣਾ, ਸਾਬਕਾ ਜ਼ਿਲ੍ਹਾ ਸਕੱਤਰ ਪ੍ਰਵੇਸ਼ ਸ਼ਰਮਾ, ਸੂਬਾ ਸੋਸ਼ਲ ਮੀਡੀਆ ਸਹਿ-ਇੰਚਾਰਜ ਨਿਕੁੰਜ ਧਵਨ, ਰਾਮ ਗੋਪਾਲ, ਦਵਿੰਦਰ ਗੁਪਤਾ, ਨਰੇਸ਼ਚੰਦ ਸਿੰਗਲਾ, ਗੋਪਾਲ ਕ੍ਰਿਸ਼ਨ, ਗੁਰਤੇਜ ਸਿੰਘ, ਵਿਪੁਲ ਮਲਹੌਤਰਾ, ਰਜਿੰਦਰ ਅਰੋੜਾ, ਸ੍ਰੀਨਿਵਾਸ ਰਾਜੂ, ਸ਼ਰਮੀਲਾ ਠਾਕੁਰ, ਐਡਵੋਕੇਟ ਅਰੁਣ ਵਤਸ, ਪਰਮਜੀਤ ਸਿੰਘ ਵਾਲੀਆ, ਅਸੀਸ ਸ਼ਰਮਾ, ਦੇਵ ਸ਼ਰਮਾ, ਰਾਜੀਵ ਸ਼ਰਮਾ, ਪ੍ਰਿੰ: ਇੰਦੂਬਾਲਾ, ਨਿਤੀਨ, ਪਰਦੀਪ ਸ਼ਰਮਾ, ਨਿਤਿਨ ਕੁਮਾਰ, ਤਜਿੰਦਰ ਅਰੋੜਾ, ਰਾਕੇਸ਼ ਮਹਾਜਨ, ਅੰਜੂ ਸ਼ਰਮਾ, ਦੀਪਕ ਅਗਨੀਹੋਤਰੀ, ਅਸ਼ੋਕ ਬਜਾਜ, ਵਿਨੋਦ ਧਾਮੀ, ਅਮਰਨਾਥ, ਭਾਰਤ ਭੂਸ਼ਨ, ਗੁਰਮੀਤ ਸਿੰਘ, ਸੱਸੀ ਪਾਲ ਤੇ ਹੋਰ ਵਰਕਰ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਨਰਿੰਦਰ ਰਾਣਾ ਸੂਬਾ ਕਾਰਜਕਾਰਨੀ ਮੈਂਬਰ ਭਾਜਪਾ ਨੇ ਕਿਹਾ ਕਿ ਗਣਤੰਤਰ ਦਿਵਸ ਹਰ ਸਾਲ ਸਾਨੂੰ ਦੇਸ਼ ਪ੍ਰਤੀ ਆਪਣੇ ਫ਼ਰਜ਼ ਯਾਦ ਦਿਵਾਉਂਦਾ ਹੈ ਅਤੇ ਦੇਸ਼ ਦੇ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ, ਉਸ ਨੂੰ ਸਮਝਣ ਦੀ ਲੋੜ ਹੈ ਅਤੇ ਉਸ ਅਨੁਸਾਰ ਚੱਲਣ ਦੀ ਲੋੜ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ।