ਭਾਜਪਾ ਨੇ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ
ਬੀਜੇਪੀ ਨੇ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ
Publish Date: Tue, 14 Apr 2026 07:37 PM (IST)
Updated Date: Wed, 15 Apr 2026 04:15 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਭਾਰਤੀ ਜਨਤਾ ਪਾਰਟੀ ਮੰਡਲ ਡੇਰਾਬੱਸੀ ਵੱਲੋਂ ਮੰਡਲ ਪ੍ਰਧਾਨ ਪਵਨ ਧੀਮਾਨ ਦੀ ਅਗਵਾਈ ਹੇਠ ਡੇਰਾਬੱਸੀ ਵਿਖੇ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਸਾਹਿਬ ਦੀ ਤਸਵੀਰ ’ਤੇ ਫੁੱਲ ਅਰਪਿਤ ਕਰਕੇ ਕੀਤੀ ਗਈ, ਉਸ ਤੋਂ ਬਾਅਦ ਲੱਡੂ ਵੰਡੇ ਗਏ। ਇਸ ਮੌਕੇ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਡਾ. ਅੰਬੇਡਕਰ ਜੀ ਸਿਰਫ਼ ਇਕ ਵਿਅਕਤੀ ਨਹੀਂ, ਸਗੋਂ ਇਕ ਵਿਚਾਰਧਾਰਾ, ਇਕ ਪ੍ਰੇਰਣਾ ਅਤੇ ਇਕ ਸਮਾਜਿਕ ਕ੍ਰਾਂਤੀ ਹਨ। ਉਨ੍ਹਾਂ ਦੀ ਸੋਚ ਨੇ ਹਰ ਭਾਰਤੀ ਨੂੰ ਆਪਣੇ ਅਧਿਕਾਰਾਂ ਲਈ ਖੜ੍ਹਾ ਹੋਣ ਦੀ ਹਿੰਮਤ ਦਿੱਤੀ। ਸਮਾਨਤਾ, ਅਧਿਕਾਰ ਅਤੇ ਨਿਆਂ ਬਾਬਾ ਸਾਹਿਬ ਦੀ ਇਹ ਸਿੱਖਿਆ ਅੱਜ ਵੀ ਸਾਡੇ ਲਈ ਪ੍ਰੇਰਣਾ ਸਰੋਤ ਹੈ ਅਤੇ ਇਹੀ ਸੋਚ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਬਣਾਉਂਦੀ ਹੈ, ਜੋ ਸੇਵਾ, ਸਮਰਪਣ ਅਤੇ ਸਾਂਝੀਵਾਲਤਾ ਦਾ ਜੀਵਨ ਉਦਾਹਰਨ ਸੀ। ਇਸ ਮੌਕੇ ਐੱਸਸੀ ਮੋਰਚਾ ਦੇ ਪ੍ਰਧਾਨ ਅਮਨ ਪਾਹਵਾ, ਮੰਡਲ ਸਕੱਤਰ ਦਵਿੰਦਰਪਾਲ ਪੁੰਡੀਰ, ਹਰਮੇਸ਼ ਗੁਪਤਾ, ਬੰਟੀ ਸ਼ਰਮਾ, ਰਿੰਕੂ ਪੰਡਿਤ, ਮਨੀਸ਼ ਧੀਮਾਨ, ਮੱਖਣ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ, ਰਤਨਜੀਤ ਸਿੰਘ, ਕਰਮਜੀਤ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।