ਮਾਤਾ ਬਲਵੰਤ ਕੌਰ ਨਮਿੱਤ ਭੋਗ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ
ਮਾਤਾ ਬਲਵੰਤ ਕੌਰ ਨਮਿੱਤ ਭੋਗ ਤੇ ਸ਼ਰਧਾਂਜ਼ਲੀ ਸਮਾਗਮ ਕਰਵਾਇਆ
Publish Date: Mon, 02 Mar 2026 07:52 PM (IST)
Updated Date: Mon, 02 Mar 2026 07:52 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੀ ਮਾਤਾ ਬਲਵੰਤ ਕੌਰ ਨਮਿੱਤ ਭੋਗ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਗੁਰਦੁਆਰਾ ਈਸ਼ਰ ਪ੍ਰਕਾਸ਼ ਸਾਹਿਬ ਰਤਵਾੜਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਸੰਤ ਬਾਬਾ ਲਖਬੀਰ ਸਿੰਘ ਨੇ ਕੀਰਤਨ ਤੇ ਗੁਰਬਾਣੀ ਵਿਚਾਰ ਦੁਆਰਾ ਮਨੁੱਖ ਦੇ ਜਨਮ ਤੋਂ ਮੌਤ ਤੱਕ ਦੇ ਰੂਹਾਨੀ ਫ਼ਰਜ਼ਾਂ ਬਾਰੇ ਜਾਣੂ ਕਰਵਾਉਂਦਿਆਂ ਮਾਤਾ ਜੀ ਤੇ ਭਾਈ ਸਾਬ ਦੇ ਸੇਵਾ ਮਈ ਜੀਵਨ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਆਪਣੇ ਪਰਿਵਾਰ ਨੂੰ ਗੁਰੂ ਨਾਲ ਜੁੜਨ ਵਾਲੀ ਮਾਤਾ ਬਲਵੰਤ ਕੌਰ ਦਾ ਜੀਵਨ ਲੋਕ ਤੇ ਪ੍ਰਲੋਕ ਚ ਸਦਾ ਲਈ ਸਫ਼ਲ ਹੈ। ਜਿੱਥੇ ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਲੋਕ ਹਿੱਤ ਮਿਸ਼ਨ ਦੇ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਦਰਸ਼ਨ ਸਿੰਘ ਖੇੜਾ, ਸਿੱਖ ਬੁੱਧੀਜੀਵੀ ਹਰਜਿੰਦਰ ਸਿੰਘ ਭੰਗੂ ਤੇ ਪੰਥਕ ਅਕਾਲੀ ਲਹਿਰ ਦੇ ਅਮ੍ਰਿੰਤ ਸਿੰਘ ਖੱਟੜਾ ਨੇ ਵੀ ਸ਼ਰਧਾਂਜਲੀ ਭੇਟ ਕਰਦਿਆਂ ਮਹਾਪੁਰਸ਼ਾਂ ਦੀ ਸੰਗਤ ਸਦਕਾ ਪਰਿਵਾਰ ਦੀਆਂ ਗੁਰਮਤਿ ਸੇਵਾਵਾਂ ਦੀ ਸ਼ਲਾਘਾ ਕੀਤੀ।