ਸੀਜੀਸੀ ਯੂਨੀਵਰਸਿਟੀ ਮੋਹਾਲੀ ’ਚ 'ਭਾਰਤ ਏਆਈ' ਦਾ ਪ੍ਰੀ-ਸਮਿਟ ਕਰਵਾਇਆ
ਸੀ.ਜੀ.ਸੀ ਯੂਨੀਵਰਸਿਟੀ ਮੋਹਾਲੀ ਵਿਖੇ 'ਭਾਰਤ ਏ ਆਈ ' ਪ੍ਰੀ-ਸਮਿਟ ਦਾ ਸ਼ਾਨਦਾਰ ਆਯੋਜਨ
Publish Date: Sat, 24 Jan 2026 07:27 PM (IST)
Updated Date: Sun, 25 Jan 2026 04:19 AM (IST)

ਫੋਟੋ ਕੈਪਸ਼ਨ: ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਵਿਖੇ ਆਯੋਜਿਤ ਭਾਰਤ ਏ ਆਈ ਪ੍ਰੀ-ਸਮਿਟ ਦੌਰਾਨ ਮੰਚ ਤੇ ਹਾਜ਼ਰ ਮੁੱਖ ਮਹਿਮਾਨ ਅਤੇ ਉਦਯੋਗਿਕ ਮਾਹਰ। ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਵੱਲੋਂ ਰਾਸ਼ਟਰੀ ਸਟਾਰਟਅੱਪ ਦਿਵਸ ਨੂੰ ਸਮਰਪਿਤ ਭਾਰਤ ਏ ਆਈ : ਡਰਾਈਵਿੰਗ ਇਨਕਲੂਸਿਵ, ਰਿਸਪੌਂਸੀਬਲ ਐਂਡ ਇਮਪੈਕਟ-ਲੈੱਡ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ ਤੇ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਹ ਇੰਡੀਆ- ਏਆਈ ਇੰਪੈਕਟ ਸਮਿਟ 2026 ਦਾ ਅਧਿਕਾਰਤ ਪ੍ਰੀ-ਸਮਿਟ ਸੀ, ਜਿਸ ਨੂੰ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਮਾਨਤਾ ਦਿੱਤੀ ਗਈ ਹੈ। ਇਸ ਮੌਕੇ ਸਿੱਖਿਆਂ ਤੇ ਤਕਨਾਲੋਜੀ ਖੇਤਰ ਦੇ ਕਈ ਮਾਹਿਰਾਂ ਨੇ ਸ਼ਿਰਕਤ ਕਰਦੇ ਹੋਏ ਤਕਨੀਕੀ ਖੇਤਰ ’ਚ ਆਪਣੀ ਮੋਹਰੀ ਭੂਮਿਕਾ ਨੂੰ ਮੁੜ ਦੁਹਰਾਇਆ। ਸਮਾਗਮ ਦੌਰਾਨ ਕੀ-ਨੋਟ ਐਡਰੈੱਸ, ਪੈਨਲ ਡਿਸਕਸ਼ਨ ਤੇ ਵਰਕਸ਼ਾਪਾਂ ਰਾਹੀਂ ਏਆਈ ਦੇ ਨੈਤਿਕ ਪੱਖਾਂ ਤੇ ਅਸਲ ਦੁਨੀਆ ’ਚ ਇਸ ਦੀ ਵਰਤੋਂ ਬਾਰੇ ਡੂੰਘੀ ਚਰਚਾ ਕੀਤੀ ਗਈ। ਮੁੱਖ ਮਹਿਮਾਨ ਵਜੋਂ ਅਮਿਤ ਕਟਾਰੀਆ ਸੀਈਓ ਤੇ ਸਹਿ-ਸੰਸਥਾਪਕ, ਸਾਰਸ ਏਆਈ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਇਜ਼ਰਾਈਲ ਦੂਤਾਵਾਸ ਦੀ ਤਕਨਾਲੋਜੀ ਮੁਖੀ ਮਾਇਆ ਸ਼ਰਮਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਸ਼ਵ ਪੱਧਰੀ ਰੁਝਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ,ਕਿ ਭਾਰਤ ਏ ਆਈ ਸਾਡੀ ਉਸ ਵਚਨਬੱਧਤਾ ਦਾ ਪ੍ਰਤੀਕ ਹੈ ਜਿੱਥੇ ਤਕਨਾਲੋਜੀ ਅਤੇ ਨੈਤਿਕਤਾ ਦਾ ਮੇਲ ਹੁੰਦਾ ਹੈ। ਅਸੀਂ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰ ਰਹੇ ਹਾਂ। ਯੂਨੀਵਰਸਿਟੀ ਦੇ ਇਨਕਿਊਬੇਸ਼ਨ ਅਤੇ ਸਟਾਰਟਅੱਪਸ ਦੇ ਸੀ.ਈ.ਓ. ਡਾ. ਅਤੀ ਪ੍ਰਿਯੇ ਨੇ ਵੀ ਸਫਲਤਾਪੂਰਵਕ ਆਯੋਜਨ ਲਈ ਸਭ ਦਾ ਧੰਨਵਾਦ ਕੀਤਾ। ਸਮਾਗਮ ਦਾ ਖਾਸ ਖਿੱਚ ਦਾ ਕੇਂਦਰ ਏ ਆਈ ਪ੍ਰੋਜੈਕਟ ਸ਼ੋਅਕੇਸ ਰਿਹਾ, ਜਿੱਥੇ ਵਿਦਿਆਰਥੀਆਂ ਨੇ ਸਿਹਤ ਸੇਵਾਵਾਂ, ਸਾਈਬਰ ਸੁਰੱਖਿਆ ਅਤੇ ਸਿੱਖਿਆ ਨਾਲ ਸਬੰਧਤ ਏ ਆਈ ਮਾਡਲ ਪੇਸ਼ ਕੀਤੇ। ਇਸ ਸਮਿਟ ਦੇ ਮੁੱਖ ਨੁਕਤੇ 19-20 ਫਰਵਰੀ 2026 ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਇੰਡੀਆ- ਏ ਆਈ ਇਮਪੈਕਟ ਸਮਿਟ ਵਿੱਚ ਸਾਂਝੇ ਕੀਤੇ ਜਾਣਗੇ।