ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਭਜਨ ਪ੍ਰਭਾਤ ਕਾਰਜਕ੍ਰਮ ਆਯੋਜਿਤ
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਭਜਨ ਪ੍ਰਭਾਤ ਕਾਰਜਕ੍ਰਮ ਆਯੋਜਿਤ,
Publish Date: Tue, 31 Mar 2026 09:05 PM (IST)
Updated Date: Wed, 01 Apr 2026 04:19 AM (IST)

ਸਵ-ਨਿਰਮਾਣ ਕਰ ਕੇ ਵਿਸ਼ਵ ਕਲਿਆਣ ਕਰਨ ਦੀ ਦਿੱਤੀ ਪ੍ਰੇਰਣਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼੍ਰੀ ਪਰਸ਼ੁਰਾਮ ਭਵਨ, ਸੈਕਟਰ 37, ਚੰਡੀਗੜ੍ਹ ਵਿਚ ਭਜਨ ਪ੍ਰਭਾਤ ਕਾਰਜਕ੍ਰਮ ਦਾ ਭਵਿਆ ਆਯੋਜਨ ਕੀਤਾ ਗਿਆ। ਇਸ ਕਾਰਜਕ੍ਰਮ ਦੀ ਪ੍ਰਸਤੁਤੀ ਲਈ ਵਿਸ਼ੇਸ਼ ਤੌਰ ’ਤੇ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਦਿਵਯ ਗੁਰੂ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੇ ਪਰਮ ਸ਼ਿਸ਼ ਸਵਾਮੀ ਪਰਮਾਨੰਦ ਜੀ ਆਪਣੇ ਸੰਤ ਸਮਾਜ ਸਮੇਤ ਪਹੁੰਚੇ। ਸਵਾਮੀ ਪਰਮਾਨੰਦ ਜੀ ਨੇ ਉਪਸਥਿਤ ਗੁਰੂਭਗਤਾਂ ਦਾ ਮਾਰਗਦਰਸ਼ਨ ਕਰਦਿਆਂ ਉਨ੍ਹਾਂ ਨੂੰ ਸ਼੍ਰੇਸ਼ਠ ਮਨੁੱਖ ਬਣ ਕੇ ਸਮਾਜ ਦੇ ਹਿਤ ਵਿਚ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਸਵਾਮੀ ਜੀ ਨੇ ਸਮਝਾਇਆ ਕਿ ਵਿਸ਼ਵ ਭਾਈਚਾਰੇ ਦਾ ਭਾਵ ਮਨ ਵਿਚ ਧਾਰਨ ਕਰਕੇ, ਦੇਸ਼ ਦੇ ਹਿਤ ਦੀ ਕਾਮਨਾ ਕਰਨੀ ਅਤੇ ਆਪਸੀ ਸਦਭਾਵ ਨਾਲ ਰਹਿਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਅੱਜ ਹਰ ਵਿਅਕਤੀ ਸੁਖਮਈ ਜੀਵਨ ਤਾਂ ਜੀਉਣਾ ਚਾਹੁੰਦਾ ਹੈ, ਪਰ ਉਹ ਆਪਣੀ ਮੂਲ ਪਛਾਣ ਨੂੰ ਭੁੱਲ ਬੈਠਿਆ ਹੈ, ਜਿਸ ਕਾਰਨ ਉਹ ਪਥਭ੍ਰਸ਼ਟ ਹੁੰਦਾ ਜਾ ਰਿਹਾ ਹੈ। ਵਰਤਮਾਨ ਸਮੇਂ ਵਿਚ ਜਿੱਥੇ ਰਾਗ, ਦਵੇਸ਼, ਨਕਾਰਾਤਮਕਤਾ ਅਤੇ ਅਨੈਤਿਕਤਾ ਚਰਮ ਸੀਮਾ ’ਤੇ ਹਨ, ਉੱਥੇ ਲੋੜ ਹੈ ਬਦਲਾਅ ਦੀ ਇਕ ਐਸੀ ਆਤਮਿਕ ਕ੍ਰਾਂਤੀ ਦੀ ਜੋ ਕੇਵਲ ਸ਼ਬਦਾਂ ਤੱਕ ਸੀਮਿਤ ਨਾ ਰਹਿ ਕੇ ਮਨੁੱਖ ਦੇ ਅੰਤਰਮਨ ਤੋਂ ਉਤਪੰਨ ਹੋਵੇ। ਸਵਾਮੀ ਜੀ ਨੇ ਕਿਹਾ ਕਿ ਇਹ ਕ੍ਰਾਂਤੀ ਬ੍ਰਹਮ ਗਿਆਨ ਦੁਆਰਾ ਹੀ ਸੰਭਵ ਹੈ। ਜਦੋਂ ਮਨੁੱਖ ਬ੍ਰਹਮ ਗਿਆਨ ਦੇ ਮਾਧਿਅਮ ਨਾਲ ਆਪਣੇ ਅਸਲੀ ਸਰੂਪ ਨੂੰ ਜਾਣ ਲੈਂਦਾ ਹੈ, ਤਾਂ ਉਹ ਸਮਝ ਪਾਂਦਾ ਹੈ ਕਿ ਅਸਲ ਵਿਚ ਸਾਰੇ ਉਸੇ ਪਰਮਾਤਮਾ ਦੇ ਅੰਸ਼ ਹਨ। ਜਾਤ, ਪੰਥ, ਧਰਮ ਅਤੇ ਖੇਤਰ ਦੇ ਸਾਰੇ ਭੇਦਾਂ ਤੋਂ ਉੱਪਰ ਉੱਠ ਕੇ ਉਹ ਮਨੁੱਖਤਾ ਦੇ ਹਿਤ ਵਿਚ ਸੋਚਦਾ ਹੈ ਅਤੇ ਅੰਤਰਆਤਮਾ ਤੋਂ ਆਪਣੇ ਆਪ ਨੂੰ ਬਦਲਣ ਦਾ ਯਤਨ ਕਰਦਾ ਹੈ। ਸਵਾਮੀ ਜੀ ਨੇ ਦੱਸਿਆ ਕਿ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਪਿਛਲੇ ਚਾਰ ਦਹਾਕਿਆਂ ਤੋਂ ਇਸੇ ਆਤਮਿਕ ਜਾਗਰਣ ਰਾਹੀਂ ਵਿਸ਼ਵ ਸ਼ਾਂਤੀ ਦੇ ਲਕਸ਼ ਨੂੰ ਸਾਕਾਰ ਕਰਨ ਵਿਚ ਲੱਗਾ ਹੋਇਆ ਹੈ। ਦਿਵਯ ਗੁਰੂ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੇ ਮਾਰਗਦਰਸ਼ਨ ਹੇਠ ਕਈ ਭਗਤਾਂ ਨੇ ਬ੍ਰਹਮ ਗਿਆਨ ਰਾਹੀਂ ਪਰਮਾਤਮਾ ਦਾ ਸਾਕਸ਼ਾਤਕਾਰ ਕਰਕੇ ਆਪਣੇ ਜੀਵਨ ਦੇ ਅਸਲੀ ਲਕਸ਼ ਨੂੰ ਸਮਝਿਆ ਅਤੇ ਸਕਾਰਾਤਮਕ ਬਦਲਾਅ ਲਿਆਏ। ਚਾਹੇ ਉਹ ਤਿਹਾਰ ਜੇਲ੍ਹ ਦੇ ਕੈਦੀ ਹੋਣ ਜਾਂ ਸਮਾਜ ਵੱਲੋਂ ਉਪੇਖਿਤ ਦਿਵਿਆਂਗ, ਸਭ ਨੇ ਪਰਮਾਤਮਾ ਨਾਲ ਜੁੜ ਕੇ ਆਪਣੇ ਜੀਵਨ ਨੂੰ ਨਵੀਂ ਪ੍ਰੇਰਣਾ ਦਿੱਤੀ ਹੈ। ਵਰਤਮਾਨ ਸਮੇਂ ਵਿਚ ਜੇ ਅਸੀਂ ਆਪਣੇ ਜੀਵਨ ਅਤੇ ਸਮਾਜ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਧਿਆਤਮ ਨਾਲ ਜੁੜਨਾ ਹੋਵੇਗਾ। ਤਦ ਹੀ “ਦਿਵਯ ਧਰਾ ਹੋ, ਦਿਵਯ ਗਗਨ ਹੋ, ਦਿਵਯ ਹੋਣ ਸਭ ਦਿਸ਼ਾਵਾਂ, ਵਿਸ਼ਵ ਸ਼ਾਂਤੀ ਦੀਆਂ ਉਜਲੀਆਂ ਕਿਰਣਾਂ ਚਹੁੰ ਓਰ ਛਾ ਜਾਣ” ਦਾ ਇਹ ਸੰਦੇਸ਼ ਸੱਚ ਹੋ ਸਕੇਗਾ। ਬ੍ਰਹਮ ਗਿਆਨ ਹੀ ਮਨੁੱਖ ਨੂੰ ਸੱਚਾ ਮਨੁੱਖ ਬਣਾਉਣ ਵਿਚ ਸਮਰੱਥ ਹੈ। ਇਸ ਲਈ ਖੋਜ ਕਰੋ ਇੱਕ ਪੂਰਨ ਸਤਿਗੁਰੂ ਦੀ ਜੋ ਬ੍ਰਹਮ ਗਿਆਨ ਰਾਹੀਂ ਪਰਮਾਤਮਾ ਦਾ ਸਾਕਸ਼ਾਤਕਾਰ ਕਰਵਾ ਸਕਣ। ਤਦ ਹੀ ਅਸੀਂ ਆਪਣੇ ਜੀਵਨ ਵਿੱਚ ਅਸਲ ਕ੍ਰਾਂਤੀ ਲਿਆ ਕੇ, ਆਪਣੇ ਕਲਿਆਣ ਦੇ ਨਾਲ ਸਮਾਜ ਦਾ ਉਤਥਾਨ ਕਰ ਸਕਦੇ ਹਾਂ। ਇਸ ਤਰ੍ਹਾਂ ਦੀਆਂ ਦਿਵਯ ਪ੍ਰੇਰਨਾਵਾਂ ਅਤੇ ਸੁਰਿਲੇ ਭਜਨਾਂ ਰਾਹੀਂ ਮਾਸਿਕ ਸਤਸੰਗ ਵਿਚ ਭਗਤਾਂ ਨੂੰ ਨਵੀਂ ਉਮੰਗ ਅਤੇ ਉਤਸ਼ਾਹ ਪ੍ਰਾਪਤ ਹੋਇਆ ਅਤੇ ਵਿਸ਼ਵ ਭਾਈਚਾਰੇ ਦੀ ਭਾਵਨਾ ਨਾਲ ਸਰਵਹਿਤ ਵਿਚ ਕਾਰਜ ਕਰਨ ਦੀ ਪ੍ਰੇਰਣਾ ਦਿੱਤੀ ਗਈ। ਸਭ ਪ੍ਰਭੂ ਭਗਤਾਂ ਨੇ ਵਿਸ਼ਵ ਕਲਿਆਣ ਲਈ ਅਰਦਾਸ ਕੀਤੀ। ਕਾਰਜਕ੍ਰਮ ਦੇ ਅੰਤ ਵਿਚ ਉਪਸਥਿਤ ਸਾਰੇ ਭਗਤਜਨਾਂ ਵਿਚ ਪ੍ਰਸਾਦ ਰੂਪ ਵਿਚ ਲੰਗਰ ਭੰਡਾਰੇ ਦਾ ਵੰਡ ਕੀਤਾ ਗਿਆ।