ਬਾਰ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਹੜਤਾਲ ਦਾ ਸਮਰਥਨ, ਕੰਮਕਾਜ ਰੱਖਿਆ ਬੰਦ
ਬਾਰ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਹੜਤਾਲ ਦਾ ਸਮਰਥਨ, ਕੰਮਕਾਜ ਰੱਖਿਆ ਬੰਦ
Publish Date: Mon, 23 Feb 2026 05:38 PM (IST)
Updated Date: Mon, 23 Feb 2026 05:40 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਬਾਰ ਐਸੋਸੀਏਸ਼ਨ ਡੇਰਾਬੱਸੀ ਵੱਲੋਂ ਸੂਬਾ ਪੱਧਰੀ ਕਾਲ ਤਹਿਤ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ। ਵਕੀਲਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਅਦਾਲਤ ਬਿਲਡਿੰਗ ਦੇ ਸਾਹਮਣੇ ਧਰਨਾ ਦਿੱਤਾ ਗਿਆ। ਦੱਸਣਯੋਗ ਹੈ ਕਿ ਪੰਜਾਬ ਭਰ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਵੱਲੋਂ ਇਕ ਸਾਂਝਾ ਮਤਾ ਪਾਸ ਕਰ ਕੇ ਐਕਸ਼ਨ ਪਲਾਨ ਕੇਸਾਂ ਅਤੇ ਲੀਗਲ ਏਡ ਡਿਫੈਂਸ ਕੌਂਸਲ ਦੇ ਮਾਮਲੇ ਵਿਚ ਵਿਰੋਧ ਜਤਾਇਆ ਗਿਆ ਹੈ, ਉਸ ਦੇ ਤਹਿਤ ਪ੍ਰਸ਼ਾਸਨ ਕੋਲ ਮੰਗ ਕੀਤੀ ਗਈ ਕਿ ਇਨ੍ਹਾਂ ਮਸਲਿਆਂ ’ਤੇ ਦੁਬਾਰਾ ਗੌਰ ਕੀਤੀ ਜਾਵੇ। ਇਸ ਮੌਕੇ ਵਕੀਲ ਭਾਈਚਾਰੇ ਨੇ ਮੰਗ ਕੀਤੀ ਕਿ ਐਕਸ਼ਨ ਪਲਾਨ ਕੇਸਾਂ ਦੇ ਜਲਦੀ ਨਿਪਟਾਰੇ ਦੀ ਹੋੜ ਵਿਚ ਇਨਸਾਫ਼ ਪਸੰਦ ਲੋਕਾਂ ਨਾਲ ਬੇਇਨਸਾਫ਼ੀ ਨਾ ਹੋਵੇ ਅਤੇ ਵਕੀਲਾਂ ’ਤੇ ਕੰਮ ਦਾ ਵੱਧ ਬੋਝ ਨਾ ਪਾਇਆ ਜਾਵੇ, ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਮਾਨਸਿਕ ਤਣਾਅ ’ਤੇ ਬੁਰਾ ਅਸਰ ਪਵੇ। ਇਸ ਦੇ ਨਾਲ ਹੀ ਲੀਗਲ ਏਡ ਸਕੀਮਾਂ ਦੇ ਦੁਰਉਪਯੋਗ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕਣ ਦੀ ਮੰਗ ਵੀ ਕੀਤੀ ਗਈ। ਦੱਸਣਯੋਗ ਹੈ ਕਿ ਇਹ ਹੜਤਾਲ 27 ਫਰਵਰੀ ਤਕ ਜਾਰੀ ਰਹੇਗੀ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ, ਵਾਈਸ ਪ੍ਰਧਾਨ ਰਾਮ ਕੁਮਾਰ ਧੀਮਾਨ, ਜਨਰਲ ਸਕੱਤਰ ਇੰਦਰਪਾਲ ਸਿੰਘ ਖਾਰੀ, ਜੁਆਇੰਟ ਸਕੱਤਰ ਸੀਮਾ ਧੀਮਾਨ, ਖ਼ਜ਼ਾਨਚੀ ਹਰਪ੍ਰੀਤ ਸਿੰਘ ਸੈਣੀ, ਲਾਇਬ੍ਰੇਰੀ ਇੰਚਾਰਜ ਸੁੱਚਾ ਸਿੰਘ ਅਤੇ ਵਕੀਲ ਜਗਤਾਰ ਸਿੰਘ ਬਾਛਲ, ਰਾਜਬੀਰ ਸਿੰਘ ਮੁੰਦਰਾ, ਅਸ਼ੌਕ ਰਾਣਾ, ਜਗਤਾਰ ਸਿੰਘ ਜਨੇਤਪੁਰ, ਕੁਲਜਿੰਦਰ ਸਿੰਘ ਸੰਧੂ, ਸਾਬਕਾ ਪ੍ਰਧਾਨ ਚੌਧਰੀ ਸੰਜੈ ਸਿੰਘ, ਰਾਜੇਸ਼ ਰਾਣਾ, ਜਸਵੰਤ ਸਿੰਘ ਤੂਰ, ਮਿੱਤਰਪਾਲ ਸੈਣੀ, ਕੰਵਲਜੀਤ ਵਰਮਾ, ਕ੍ਰਿਸ਼ਨ ਗੋਪਾਲ, ਹਰਭਜਨ ਸਿੰਘ ਖਾਰੀ, ਰਵਿੰਦਰ ਬੱਤਰਾ, ਦਤਿੰਦਰ ਗਾਂਧੀ ਆਦਿ ਹਾਜ਼ਰ ਸਨ।