ਪ੍ਰੋਗਰਾਮ ’ਚ ਨੇਤਰਦਾਨ ਕਰਨ ਸਬੰਧੀ ਕੀਤਾ ਜਾਗਰੂਕ
ਪ੍ਰੋਗਰਾਮ ਵਿਚ ਨੇਤਰਦਾਨ ਕਰਨ ਸਬੰਧੀ ਕੀਤਾ ਜਾਗਰੂਕ
Publish Date: Mon, 23 Feb 2026 06:28 PM (IST)
Updated Date: Mon, 23 Feb 2026 06:31 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਲਾਇਨਜ਼ ਕਲੱਬ ਚੰਡੀਗੜ੍ਹ ਸੈਂਟਰਲ ਆਈ ਬੈਂਕ ਪੀਜੀਆਈ ਚੰਡੀਗੜ੍ਹ ਦੇ ਸਹਿਯੋਗ ਨਾਲ ਪਿਛਲੇ 14 ਸਾਲਾ ਤੋਂ ਲੋਕਾਂ ਨੂੰ ਨੇਤਰਦਾਨ ਬਾਰੇ ਜਾਗਰੂਕ ਕਰ ਰਿਹਾ ਹੈ। ਲਾਇਨਜ਼ ਕਲੱਬ ਦੀਆਂ ਕੋਸ਼ਿਸ਼ਾਂ ਸਦਕਾ ਪਿਛਲੇ 7 ਸਾਲਾ ਵਿਚ 1000 ਤੋਂ ਵੱਧ ਲੋਕਾਂ ਨੇ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕੀਤੀਆਂ ਹਨ। ਲਾਇਨਜ਼ ਕਲੱਬ ਖਰੜ ਇਸ ਪ੍ਰੋਗਰਾਮ ਦਾ ਸਰਗਰਮੀ ਨਾਲ ਸਹਿਯੋਗ ਕਰ ਰਿਹਾ ਹੈ। ਲਾਇਨਜ਼ ਕਲੱਬ ਵੱਲੋਂ ਲੋਕਾਂ ਨੂੰ ਨੇਤਰਦਾਨ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸਮਾਜ ਵਿਚੋਂ ਅੰਨ੍ਹੇਪਣ ਨੂੰ ਦੂਰ ਕੀਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਨ ਪ੍ਰੀਤ ਕਮਲ ਸਿੰਘ ਨੇ ਦੱਸਿਆ ਕਿ ਪ੍ਰੇਰਨਾ ਸਦਕਾ ਬੀਤੀ 14 ਫਰਵਰੀ ਨੂੰ ਰਣਜੀਤ ਸਿੰਘ ਪੁੱਤਰ ਸਵਰਗੀ ਖਜ਼ਾਨ ਸਿੰਘ ਵਾਸੀ ਰਣਜੀਤ ਨਗਰ, ਖਰੜ ਦਾ ਮਰਨ ਉਪਰੰਤ ਨੇਤਰਦਾਨ ਕੀਤਾ ਗਿਆ ਸੀ। ਇਸ ਮੌਕੇ ਗੁਰਦੁਆਰਾ ਦੁਖਨਿਵਾਰਨ ਸਾਹਿਬ, ਰਣਜੀਤ ਨਗਰ ਖਰੜ ਵਿਖੇ ਅੰਤਿਮ ਅਰਦਾਸ ਮੌਕੇ ਆਈ ਬੈਂਕ ਤਰਫੋਂ ਉਨ੍ਹਾਂ ਦੇ ਪਰਿਵਾਰ ਨੂੰ ਪ੍ਰਸ਼ੰਸਾ ਪੱਤਰ ਲਾਇਨ ਪ੍ਰੀਤ ਕੰਵਲ ਸਿੰਘ ਸਾਬਕਾ ਡਿਸਟ੍ਰਿਕਟ ਗਵਰਨਰ, ਲਾਇਨ ਸੰਜੀਵ ਗੁਪਤਾ, ਲਾਇਨ ਸਤੀਸ਼ ਭਾਸਕਰ ਅਤੇ ਲਾਇਨ ਸੰਜੀਵ ਸੇਠੀ ਨੇ ਲਾਇਨਜ਼ ਕਲੱਬ ਵੱਲੋਂ ਪਰਿਵਾਰ ਨੂੰ ਸੌਂਪਿਆ ਤੇ ਪਰਿਵਾਰ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼ੇਰ ਸੇਠੀ ਨੇ ਲੋਕਾਂ ਨੂੰ ਨੇਤਰਦਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ।