ਬੱਸ ਦੀ ਟੱਕਰ ਨਾਲ ਪਲਟਿਆ ਆਟੋ, 3 ਸਵਾਰੀਆਂ ਜ਼ਖ਼ਮੀ
ਬੱਸ ਦੀ ਟੱਕਰ ਨਾਲ ਪਲਟਿਆ ਆਟੋ, 3 ਸਵਾਰੀਆਂ ਜ਼ਖ਼ਮੀ
Publish Date: Fri, 02 Jan 2026 06:09 PM (IST)
Updated Date: Fri, 02 Jan 2026 06:11 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਰਾਮਗੜ੍ਹ ਸੜਕ ਤੇ ਸੀਟੀਯੂ ਬੱਸ ਵੱਲੋਂ ਆਟੋ ਨੂੰ ਟੱਕਰ ਮਾਰੇ ਜਾਣ ਕਾਰਨ ਆਟੋ ਪਲਟ ਗਿਆ, ਜਿਸ ਕਾਰਨ ਆਟੋ ਸਵਾਰ ਤਿੰਨ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸੇ ਮਗਰੋਂ ਬੱਸ ਚਾਲਕ ਮੌਕੇ ਤੇ ਹੀ ਬੱਸ ਛੱਡ ਕੇ ਫ਼ਰਾਰ ਹੋ ਗਿਆ। ਬਾਅਦ ਚ ਰਾਹਗੀਰਾਂ ਨੇ ਆਟੋ ਸਿੱਧਾ ਕੀਤਾ ਅਤੇ ਜ਼ਖ਼ਮੀ ਸਵਾਰੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਬੱਸ ਕੰਡਕਟਰ ਮੌਕੇ ਤੇ ਹੀ ਮੌਜੂਦ ਸੀ, ਜੋਕਿ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲ ਲੈ ਕੈ ਗਿਆ। ਮੌਕੇ ਤੇ ਮੌਜੂਦ ਆਟੋ ਚਾਲਕ ਨੇ ਦੱਸਿਆ ਕਿ ਉਹ ਰਾਮਗੜ੍ਹ ਤੋਂ ਡੇਰਾਬੱਸੀ ਵੱਲ ਸਵਾਰੀਆਂ ਲੈ ਕੇ ਆ ਰਿਹਾ ਸੀ ਅਤੇ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਸੀਟੀਯੂ ਦੀ ਬੱਸ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਪਲਟ ਗਿਆ ਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਚਾਲਕ ਆਟੋ ਚ ਫਸੀਆਂ ਸਵਾਰੀਆਂ ਨੂੰ ਕੱਢਣ ਦੀ ਥਾਂ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਮਗਰੋਂ ਸੜਕ ਤੇ ਜਾਮ ਲੱਗ ਗਿਆ ਅਤੇ ਰਾਹਗੀਰਾਂ ਵੱਲੋਂ ਆਟੋ ਨੂੰ ਪਾਸੇ ਕਰਕੇ ਆਵਾਜਾਈ ਚਾਲੂ ਕਰਵਾਈ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।