ਐਥਲੈਟਿਕ ਐਸੋਸੀਏਸ਼ਨ ਦੇ ਮੈਂਬਰਾਂ ਨੇ ਐੱਮਪੀ ਕੰਗ ਨਾਲ ਕੀਤੀ ਮੁਲਾਕਾਤ
ਐਥਲੈਟਿਕ ਐਸੋਸੀਏਸ਼ਨ ਦੇ ਮੈਂਬਰਾਂ ਨੇ ਐੱਮਪੀ ਕੰਗ ਨਾਲ ਕੀਤੀ ਮੁਲਾਕਾਤ
Publish Date: Fri, 06 Mar 2026 06:01 PM (IST)
Updated Date: Fri, 06 Mar 2026 06:06 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਐਥਲੈਟਿਕ ਐਸੋਸੀਏਸ਼ਨ ਮੁਹਾਲੀ ਦੇ ਆਗੂ ਅਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ ਵੱਲੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਐੱਮਪੀ ਕੰਗ ਦਾ ਧੰਨਵਾਦ ਕੀਤਾ ਗਿਆ। ਇਸ਼ ਮੌਕੇ ਪਰਮਦੀਪ ਸਿੰਘ ਬੈਦਵਾਣ ਨੇ ਕਿਹਾ ਕਿ ਮਲਵਿੰਦਰ ਸਿੰਘ ਕੰਗ ਉਹ ਨਿਡਰ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾਂ ਕਿਸਾਨਾਂ ਦੇ ਹੱਕਾਂ ਦੀ ਗੱਲ, ਪੰਜਾਬ ਦੇ ਪਾਣੀਆਂ ਦੇ ਮੁੱਦੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਅਹਿਮ ਮਸਲਿਆਂ ਨੂੰ ਲੋਕ ਸਭਾ ਅਤੇ ਮੀਡੀਆ ਰਾਹੀਂ ਬੁਲੰਦ ਆਵਾਜ਼ ਵਿਚ ਉਠਾਇਆ ਹੈ। ਪੰਜਾਬ ਦੀ ਜਵਾਨੀ ਦੀ ਗੱਲ ਕੀਤੀ ਅਤੇ ਆਪਣੇ ਅਖ਼ਤਿਆਰੀ ਕੋਟੇ ਵਿਚੋਂ 5 ਲੱਖ ਰੁਪਏ ਮੁਹਾਲੀ ਐਥਲੈਟਿਕ ਐਸੋਸੀਏਸ਼ਨ ਨੂੰ ਖੇਡਾਂ ਲਈ ਦੇ ਕੇ ਖੇਡਾਂ ਕਰਵਾਉਣ ਨੂੰ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਲੋਕਾਂ ਦੇ ਮੁੱਦਿਆਂ ਲਈ ਡਟ ਕੇ ਖੜ੍ਹਨ ਵਾਲੇ ਅਜਿਹੇ ਆਗੂਆਂ ਦੀ ਅੱਜ ਸਮਾਜ ਨੂੰ ਬਹੁਤ ਲੋੜ ਹੈ। ਇਸ ਮੌਕੇ ਹਾਜ਼ਰ ਸਾਰੇ ਆਗੂਆਂ ਨੇ ਉਮੀਦ ਜਤਾਈ ਕਿ ਮਲਵਿੰਦਰ ਸਿੰਘ ਕੰਗ ਭਵਿੱਖ ਵਿਚ ਵੀ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਲਈ ਆਪਣੀ ਆਵਾਜ਼ ਇੰਝ ਹੀ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਸਵਰਨ ਸਿੰਘ ਕੋਚ, ਮਲਕੀਅਤ ਸਿੰਘ ਪ੍ਰਧਾਨ, ਰਾਮ ਕੁਮਾਰ, ਸਰਜੀਤ ਸਿੰਘ, ਮਨਜੀਤ ਕੌਰ, ਗੁਰਵਿੰਦਰ ਸਿੰਘ ਢੇਸੀ, ਗੁਰਪ੍ਰੀਤ ਸਿੰਘ ਪ੍ਰਧਾਨ ਯੂਥ ਵਿੰਗ ਮੁਹਾਲੀ, ਰੇਸ਼ਮ ਸਿੰਘ ਹਾਜ਼ਰ ਸਨ।