ਲੋਕਹਿੱਤ ਮਿਸ਼ਨ ਨੇ ਬੜੌਦੀ ਟੋਲ ਪਲਾਜ਼ਾ ਫਰੀ ਕੀਤਾ
ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਲੋਕਹਿੱਤ ਮਿਸ਼ਨ ਨੇ ਬੜੌਦੀ ਟੋਲ ਪਲਾਜ਼ਾ ਫਰੀ ਕੀਤਾ
Publish Date: Mon, 12 Jan 2026 08:10 PM (IST)
Updated Date: Tue, 13 Jan 2026 04:12 AM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਸਿੱਖ ਕੌਮ ਦੀਆਂ ਮੰਗਾਂ ਨੂੰ ਲੈ ਕੇ ਲੋਕਹਿੱਤ ਮਿਸ਼ਨ ਬੀਕੇਯੂ ਵੱਲੋਂ ਬੜੌਦੀ ਸਥਿਤ ਟੋਲ ਪਲਾਜ਼ਾ ਫਰੀ ਕੀਤਾ ਗਿਆ। ਇਸ ਦੌਰਾਨ ਪੁਲਿਸ ਬਲ ਨੇ ਮਿਸ਼ਨ ਵਰਕਰਾਂ ਨੂੰ ਰੋਕਣ ਦੀ ਵੀ ਕੋਸ਼ਿਸ ਕੀਤੀ। ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ, ਬਰਗਾੜੀ ਗੋਲ਼ੀਕਾਂਡ ਦੇ ਜ਼ਿੰਮੇਵਾਰ ਲੀਡਰਾਂ ਤੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਤਿੰਨ ਸਾਲ ਤੋਂ ਮੋਰਚਾ ਲਗਾਇਆ ਹੋਇਆ ਹੈ। ਇਸੇ ਤਹਿਤ ਸੋਮਵਾਰ ਨੂੰ ਦਿੱਤੇ ਸੱਦੇ ਤਹਿਤ ਲੋਕਹਿੱਤ ਮਿਸ਼ਨ ਵੱਲੋਂ ਜਦੋਂ ਟੋਲ ਫਰੀ ਕਰਨ ਲਈ ਤਿਆਰੀ ਕੀਤੀ ਗਈ ਤਾਂ ਪੁਲਿਸ ਵੱਲੋਂ ਘੇਰਾਬੰਦੀ ਕਰ ਲਈ ਗਈ। ਇਸ ਦੌਰਾਨ ਮਿਸ਼ਨ ਆਗੂ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ, ਹਰਜੀਤ ਸਿੰਘ ਹਰਮਨ, ਬਚਨ ਸਿੰਘ ਮੁੰਧੋਂ, ਰਵਿੰਦਰ ਸਿੰਘ ਹੁਸ਼ਿਆਰਪੁਰ, ਕੁਲਵੰਤ ਸਿੰਘ ਸੰਗਤਪੁਰਾ, ਮਨਦੀਪ ਸਿੰਘ ਖਿਜ਼ਰਾਬਾਦ ਤੇ ਹਰਿੰਦਰ ਸਿੰਘ ਕੁਬਾਹੇੜੀ ਦੀ ਅਗਵਾਈ ’ਚ ਮੈਂਬਰਾਂ ਵੱਲੋਂ ਧਰਨਾ ਲਗਾਕੇ ਟੋਲ ਫਰੀ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਕੌਮ ਦੀਆਂ ਉਕਤ ਹੱਕੀ ਮੰਗਾਂ ਦੀ ਪੂਰਤੀ ਲਈ ਮੰਗ ਕੀਤੀ ਗਈ। ਇਸੇ ਤਹਿਤ 26 ਜਨਵਰੀ ਨੂੰ ਵੀ ਟੋਲ ਫਰੀ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਅਜੈਪਾਲ ਸਿੰਘ ਬਰਾੜ, ਦਰਸ਼ਨ ਸਿੰਘ ਖੇੜਾ, ਬਹਾਦਰ ਸਿੰਘ ਮੁੰਧੋਂ, ਪਰਮਜੀਤ ਸਿੰਘ ਪੰਮੀ ਮਾਵੀ, ਰਘਵੀਰ ਸਿੰਘ ਮਾਵੀ ਬਜੀਦਪੁਰ, ਸਰਬਜੀਤ ਸਿੰਘ ਸੰਗਤਪੁਰਾ, ਗੁਰਦੀਪ ਸਿੰਘ ਹੁਸ਼ਿਆਰਪੁਰ, ਜਸਬੀਰ ਸਿੰਘ ਲਾਲਾ ਸਲੇਮਪੁਰ, ਬਲਵਿੰਦਰ ਸਿੰਘ ਰੰਗੂਆਣਾ, ਗੁਰਮੇਲ ਸਿੰਘ ਮੰਡ, ਬਲਵਿੰਦਰ ਸਿੰਘ ਮਾਜਰਾ, ਤਲਵਿੰਦਰ ਸਿੰਘ, ਸੋਨੀ ਦੁਸਾਰਨਾ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਫਿਰੋਜ਼ਪੁਰ, ਰਾਮ ਸਿੰਘ ਅਭੀਪੁਰ, ਹਰਪਾਲ ਸਿੰਘ ਮਹਿਰੌਲੀ ਤੇ ਦਰਸ਼ਨ ਸਿੰਘ ਬਜੀਦਪੁਰ ਤੇ ਦਰਸ਼ਨ ਸਿੰਘ ਕੰਸਾਲਾ ਆਦਿ ਅਹੁਦੇਦਾਰ ਵੀ ਹਾਜ਼ਰ ਸਨ।