ਮੈਕਸਿਮ ਮੈਰੀ ਸਕੂਲ ’ਚ ਸਾਲਾਨਾ ਖੇਡ ਮੇਲਾ ਕਰਵਾਇਆ
ਮੈਕਸਿਮ ਮੈਰੀ ਸਕੂਲ ਵਿਚ ਸਾਲਾਨਾ ਖੇਡ ਮੇਲਾ ਆਯੋਜਿਤ
Publish Date: Sat, 31 Jan 2026 06:32 PM (IST)
Updated Date: Sat, 31 Jan 2026 06:34 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਹਰ ਸਾਲ ਵਾਂਗ ਇਸ ਸਾਲ ਵੀ ਮੈਕਸਿਮ ਮੈਰੀ ਸਕੂਲ ’ਚ ਖੇਡ ਦਿਵਸ ਕੀਤਾ ਗਿਆ। ਇਸ ਵਿਚ ਚੌਥੀ ਤੋਂ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਖੇਡਾਂ ਪ੍ਰਤੀ ਜਜ਼ਬੇ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮਸ਼ਾਲ ਧਾਰਨ ਸਮਾਗਮ ਨਾਲ ਕੀਤੀ ਗਈ ਅਤੇ ਮਾਰਚ ਪਾਸ ਕਰ ਕੇ ਅਨੁਸ਼ਾਸਨ ਅਤੇ ਏਕਤਾ ਦਾ ਸੁਨੇਹਾ ਦਿੱਤਾ ਗਿਆ। ਜਮਾਤ ਤੀਜੀ ਦੇ ਵਿਦਿਆਰਥੀਆਂ ਨੇ ਡਰਿੱਲ ਦਿਨ ਦੀ ਪੇਸ਼ਕਾਰੀ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਕੀਤੀ। ਇਸ ਤੋਂ ਇਲਾਵਾ 10, 14 ਅਤੇ 17 ਵਰਗ ਦੇ ਵਿਦਿਆਰਥੀਆਂ ਨੇ ਸ਼ਤਰੰਜ ਡੌਜਬਾਲ, ਖੋ-ਖੋ, ਸ਼ਤਰੰਜ ਅਤੇ ਬਾਸਕਿਟਬਾਲ ਦੇ ਮੈਚਾਂ ਵਿਚ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉੱਚ ਪੱਧਰੀ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਛੇਵੀਂ ਦੇ ਅਰੁਣ ਨੂੰ ਸਰਵੋਤਮ ਬਾਸਕਿਟ ਬਾਲ ਖਿਡਾਰੀ ਅਤੇ ਗਿਆਰ੍ਹਵੀਂ ਜਮਾਤ ਦੇ ਅਭਿਜੋਤ ਨੂੰ ਸਰਵੋਤਮ ਕੁੱਲ ਖਿਡਾਰੀ ਦਾ ਖਿਤਾਬ ਪ੍ਰਾਪਤ ਹੋਇਆ। ਉੱਜੈਨੀ ਹਾਊਸ ਰਨਰ-ਅੱਪ ਰਹੀ ਅਤੇ ਇਸਨੂੰ ਸਰਵੋਤਮ ਅਨੁਸ਼ਾਸਨ ਅਤੇ ਸਰਵੋਤਮ ਮਾਰਚ ਪਾਸਟ ਲਈ ਵੀ ਸਨਮਾਨਿਤ ਕੀਤਾ ਗਿਆ। ਗੰਧਾਰਾ ਹਾਊਸ ਨੂੰ 2025–2026 ਲਈ ਚੈਂਪੀਅਨ ਹਾਊਸ ਆਫ਼ ਦਿ ਯੀਅਰ ਐਲਾਨ ਕੀਤਾ ਗਿਆ, ਜਿਸ ਨੇ ਸਭ ਤੋਂ ਵੱਧ 50 ਅੰਕ ਪ੍ਰਾਪਤ ਕੀਤੇ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਪਾਰਥਸਾਰਥੀ ਨੇ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ, ਧੀਰਜ ਅਤੇ ਨੇਤ੍ਰਿਤਵ ਵਿਚ ਖੇਡਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਪੂਜਾ ਖੋਸਲਾ ਨੇ ਅਕਾਦਮਿਕਸ, ਖੇਡਾਂ ਅਤੇ ਸਕੂਲ–ਮਾਪੇ ਸਹਿਯੋਗ ਰਾਹੀਂ ਸੰਤੁਲਿਤ ਵਿਕਾਸ ਦੀ ਲੋੜ ’ਤੇ ਪ੍ਰਕਾਸ਼ ਪਾਇਆ।