ਸੰਤ ਸਮਾਗਮ 20 ਤੇ ਨਗਰ ਕੀਰਤਨ 22 ਨੂੰ
ਸਾਲਾਨਾ ਸੰਤ ਸਮਾਗਮ 20 ਅਤੇ ਨਗਰ ਕੀਰਤਨ 22 ਫਰਵਰੀ ਨੂੰ
Publish Date: Mon, 16 Feb 2026 07:51 PM (IST)
Updated Date: Mon, 16 Feb 2026 07:54 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਮੁੱਲਾਂਪੁਰ ਗਰੀਬਦਾਸ (ਨਿਊ ਚੰਡੀਗੜ੍ਹ) ਸਥਿਤ ਗੁਰਦੁਆਰਾ ਪ੍ਰਮਜੋਤ ਸਾਹਿਬ ਵਿਖੇ ਸਾਲਾਨਾ ਸੰਤ ਸਮਾਗਮ 20 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਪ੍ਰਬੰਧਕ ਬਾਬਾ ਮਨਜੀਤ ਸਿੰਘ ਛੰਨਾ ਵਾਲਿਆਂ ਨੇ ਸਮਾਗਮ ਸਬੰਧੀ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਰੱਖੀ ਬੈਠਕ ਦੌਰਾਨ ਦੱਸਿਆ ਕਿ ਸੰਗਤਾਂ ਵੱਲੋਂ ਕੀਤੇ ਗਏ ਗੁਰਬਾਣੀ ਜਾਪਾਂ ਦੀ ਸਮਾਪਤੀ ਸਬੰਧੀ ਉਕਤ ਅਸਥਾਨ ’ਤੇ ਜਿੱਥੇ 20 ਫਰਵਰੀ ਨੂੰ ਕੀਰਤਨ ਦਰਬਾਰ ਹੋਵੇਗਾ। ਜਿਸ ਵਿਚ ਅਨੇਕਾਂ ਮਹਾਪੁਰਸ਼, ਕਥਾਵਾਚਕ ਤੇ ਰਾਗੀ, ਢਾਡੀ ਜਥੇ ਪਹੁੰਚ ਰਹੇ ਹਨ, ਉੱਥੇ ਹੀ ਗੁਰਮਤਿ ਪ੍ਰਚਾਰ ਹਿੱਤ 22 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਸਮਾਗਮ ਚ ਪੁੱਜ ਕੇ ਲਾਹਾ ਲੈਣ ਦੀ ਅਪੀਲ ਕੀਤੀ ਹੈ। ਇਸ ਮੌਕੇ ਭਾਈ ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਵਜੀਦਪੁਰ, ਰਜਿੰਦਰ ਸਿੰਘ ਮਾਜਰਾ ਤੇ ਨਰਿੰਦਰ ਸਿੰਘ ਚੰਦਪੁਰ ਆਦਿ ਪਤਵੰਤੇ ਹਾਜ਼ਰ ਸਨ।