ਸਾਲਾਨਾ ‘ਪ੍ਰਗਟਿਓ ਖ਼ਾਲਸਾ’ ਸਮਾਗਮ 26 ਤੋਂ ਸ਼ੁਰੂ
ਸਾਲਾਨਾ 'ਪ੍ਰਗਟਿਓ ਖ਼ਾਲਸਾ' ਸਮਾਗਮ 26 ਮਾਰਚ ਤੋਂ ਸ਼ੁਰੂ
Publish Date: Mon, 23 Mar 2026 07:59 PM (IST)
Updated Date: Mon, 23 Mar 2026 08:01 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ 26 ਮਾਰਚ ਤੋਂ 29 ਮਾਰਚ ਤੱਕ ਹੋ ਰਹੇ ਸਾਲਾਨਾ ‘ਪ੍ਰਗਟਿਓ ਖ਼ਾਲਸਾ’ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਭਾਈ ਹਰਜੀਤ ਸਿੰਘ ਹਰਮਨ ਤੇ ਰਵਿੰਦਰ ਸਿੰਘ ਵਜੀਦਪੁਰ ਨੇ ਦੱਸਿਆ ਕਿ ਇਸ ਸਮਾਗਮ ਵਿਚ ਜਿੱਥੇ ਰੋਜ਼ਾਨਾ ਰਾਤਰੀ ਦੇ ਦੀਵਾਨ ਸੱਜਣਗੇ, ਜਿਸ ਵਿਚ ਰੋਜ਼ਾਨਾ 7 ਤੋਂ 10 ਵਜੇ ਤੱਕ ਵੱਖ-ਵੱਖ ਰਾਗੀ, ਕਥਾ ਵਾਚਕ ਤੇ ਮਹਾਪੁਰਸ਼ ਕੀਰਤਨ ਤੇ ਗੁਰਬਾਣੀ ਵਿਚਾਰ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ, ਉੱਥੇ 28 ਮਾਰਚ ਨੂੰ ਸਵੇਰੇ 9 ਤੋਂ 1 ਵਜੇ ਤੱਕ ਦਿਨ ਦਾ ਕੀਰਤਨ ਸਮਾਗਮ ਵੀ ਹੋਵੇਗਾ। ਜਿਸ ਵਿਚ ਹਰ ਬਿਮਾਰੀ ਸਬੰਧੀ ਮੈਡੀਕਲ ਕੈਂਪ ਤੇ ਖ਼ੂਨਦਾਨ ਕੈਂਪ ਸਮੇਤ ਦਸਤਾਰ ਸਿਖਲਾਈ ਕੈਂਪ ਵੀ ਲੱਗੇਗਾ। ਇਸੇ ਦੌਰਾਨ 29 ਮਾਰਚ ਨੂੰ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਇਸ ਮੌਕੇ ਸੰਗਤਾਂ ਲਈ ਲੰਗਰ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਇਸ ਸਮਾਗਮ ਵਿਚ ਪੁੱਜ ਕੇ ਲਾਹੇ ਲੈਣ ਲਈ ਬੇਨਤੀ ਕੀਤੀ ਹੈ।