ਲਾਲਾ ਸੀਤਾਰਾਮ ਵਿੱਦਿਆ ਮੰਦਰ ਦਾ ਨਤੀਜਾ ਰਿਹਾ ਸ਼ਾਨਦਾਰ
ਸਾਲਾਨਾ ਪ੍ਰੀਖਿਆ ਦੇ ਨਤੀਜਿਆਂ ਦਾ ਕੀਤਾ ਐਲਾਨ, ਨਤੀਜਾ ਰਿਹਾ 100 ਫ਼ੀਸਦੀ
Publish Date: Mon, 30 Mar 2026 05:44 PM (IST)
Updated Date: Mon, 30 Mar 2026 05:45 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਲਾਲਾ ਸੀਤਾਰਾਮ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਮੁਬਾਰਕਪੁਰ ਵਿਖੇ ਸਾਲਾਨਾ ਪ੍ਰੀਖਿਆ ਨਤੀਜਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸਨੰਤ ਭਾਰਦਵਾਜ ਅਤੇ ਪ੍ਰਿੰਸੀਪਲ ਵੰਦਨਾ ਗੁਪਤਾ ਵੱਲੋਂ ਦੀਪ ਜਗ੍ਹਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਸਾਲ ਸਕੂਲ ਦਾ ਸਾਲਾਨਾ ਨਤੀਜਾ 100 ਫ਼ੀਸਦੀ ਰਿਹਾ। ਸਾਰੇ ਅਧਿਆਪਕਾਂ ਨੇ ਸਕੂਲ ਨੂੰ ਸਜਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਸਾਲਾਨਾ ਪ੍ਰੀਖਿਆ ਨਤੀਜੇ ਵਿਚ ਸਾਰੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ। ਇਸ ਮੌਕੇ ਪ੍ਰਿੰਸੀਪਲ ਵੰਦਨਾ ਗੁਪਤਾ ਅਤੇ ਮੁੱਖ ਮਹਿਮਾਨ ਸਨੰਤ ਭਾਰਦਵਾਜ ਨੇ ਕਲਾਸ ਵਿਚ ਉੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਸਾਲਾਨਾ ਪ੍ਰੀਖਿਆ ਨਤੀਜਾ ਸਮਾਗਮ ਵਿਚ ਸਕੂਲ ਦੀ ਪ੍ਰਿੰਸੀਪਲ ਵੰਦਨਾ ਗੁਪਤਾ, ਵਾਈਸ ਪ੍ਰਿੰਸੀਪਲ ਬੀਕੇ ਰਾਣੀ, ਸੁਮਨ ਬਾਲਾ, ਰੰਜੂ ਸੈਣੀ, ਸੁਨੀਤਾ ਪਾਠਕ, ਲਿਪਿਕਾ ਸੁਮਨ ਗਿਰਧਰ, ਰੇਣੂ, ਅੰਜੂ ਰਾਣਾ, ਅਚਾਰੀਆ ਨੈਨਾ ਅਤੇ ਰਿੰਮੀ ਆਦਿ ਮੌਜੂਦ ਸਨ।