ਲਾਲਾ ਦੀਪ ਚੰਦ ਜੈਨ ਪਬਲਿਕ ਸਕੂਲ ਨੇ ਪ੍ਰੋਗਰਾਮ "ਬਸੰਤ-2026" ਮਨਾਇਆ
ਲਾਲਾ ਦੀਪ ਚੰਦ ਜੈਨ ਪਬਲਿਕ ਸਕੂਲ ਨੇ ਬਸੰਤ ਪੰਚਮੀ 'ਤੇ ਸਾਲਾਨਾ ਤਿਉਹਾਰ "ਬਸੰਤ 2026" ਮਨਾਇਆ
Publish Date: Sat, 24 Jan 2026 06:28 PM (IST)
Updated Date: Sun, 25 Jan 2026 04:13 AM (IST)

ਕੈਪਸਨ :- ਬਸੰਤ ਪੰਚਮੀ ਮੌਕੇ ਇਕੱਤਰ ਹੋਏ ਸਕੂਲ ਦੇ ਵਿਦਿਆਰਥੀ ਅਤੇ ਸਟਾਫ। ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਲਾਲਾ ਦੀਪ ਚੰਦ ਜੈਨ ਪਬਲਿਕ ਸਕੂਲ ਨੇ ਬਸੰਤ ਪੰਚਮੀ ਦੇ ਸ਼ੁੱਭ ਮੌਕੇ ਸਾਲਾਨਾ ਤਿਉਹਾਰ ਤੇ ਸੱਭਿਆਚਾਰਕ ਪ੍ਰੋਗਰਾਮ ਬਸੰਤ-2026 ਉਤਸ਼ਾਹ ਨਾਲ ਮਨਾਇਆ। ਪ੍ਰੋਗਰਾਮ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਸੁਨੀਲ ਜੈਨ ਵੱਲੋਂ ਦੀਵੇ ਜਗਾ ਕੇ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸੁਨੀਲ ਜੈਨ ਨੇ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਣੇ ਪਰਿਵਾਰ ਨਾਲ ਦੇਵੀ ਸਰਸਵਤੀ ਦੀ ਪੂਜਾ ਕੀਤੀ। ਪ੍ਰੋਗਰਾਮ ਦੇ ਹਿੱਸੇ ਵਜੋਂ ਹਵਨ ਤੇ ਭੰਡਾਰਾ ਵੀ ਕੀਤਾ ਗਿਆ। ਬੋਰਡ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੇ ਦੇਵੀ ਸਰਸਵਤੀ ਤੋਂ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਕੀਤਾ। ਹਵਨ ਤੋਂ ਬਾਅਦ ਕਈ ਤਰ੍ਹਾਂ ਦੇ ਰੰਗੀਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਦਾ ਅੰਤ ਸਰਸਵਤੀ ਪੂਜਾ ਨਾਲ ਹੋਇਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਸ਼ਰਮਾ ਨੇ ਬਸੰਤ ਪੰਚਮੀ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਸਾਰੇ ਵਿਦਿਆਰਥੀਆਂ ਨੂੰ ਖੁਸ਼ਹਾਲ ਤਿਉਹਾਰ ਦੀ ਕਾਮਨਾ ਕੀਤੀ। ਅਕਾਦਮਿਕ, ਕਲਾ ਅਤੇ ਹੋਰ ਗਤੀਵਿਧੀਆਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਚੇਅਰਮੈਨ ਦੁਆਰਾ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਹੜੇ ’ਚ ਇੱਕ ਦਾਅਵਤ ਦਾ ਆਯੋਜਨ ਕੀਤਾ ਗਿਆ ਅਤੇ ਪ੍ਰਸ਼ਾਦ ਵੰਡਿਆ ਗਿਆ। ਪ੍ਰੋਗਰਾਮ ਦੇ ਅੰਤ ’ਚ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਸਾਰੇ ਮਾਪਿਆਂ ਅਤੇ ਮਹਿਮਾਨਾਂ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।