ਅਕਾਲੀ ਦਲ ਨੇ ਡੇਰਾਬੱਸੀ ਹਲਕੇ ਦੇ ਆਗੂਆਂ ਨੂੰ ਬਣਾਇਆ ਜ਼ਿਲ੍ਹਾ ਪੱਧਰੀ ਅਹੁਦੇਦਾਰ
ਅਕਾਲੀ ਦਲ ਨੇ ਡੇਰਾਬੱਸੀ ਹਲਕੇ ਦੇ ਆਗੂਆਂ ਨੂੰ ਬਣਾਇਆ ਜ਼ਿਲ੍ਹਾ ਪੱਧਰੀ ਅਹੁਦੇਦਾਰ,
Publish Date: Thu, 05 Feb 2026 06:58 PM (IST)
Updated Date: Thu, 05 Feb 2026 07:02 PM (IST)

ਨਵ-ਨਿਯੁਕਤ ਅਹੁਦੇਦਾਰਾਂ ਨੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਦਾ ਕੀਤਾ ਧੰਨਵਾਦ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਹਾਲੀ ਜ਼ਿਲ੍ਹੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੋਹਣਾ ਨੇ ਪਾਰਟੀ ਲੀਡਰਸ਼ਿਪ ਅਤੇ ਸੀਨੀਅਰ ਆਗੂ ਐੱਨਕੇ ਸ਼ਰਮਾ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਡੇਰਾਬੱਸੀ ਹਲਕੇ ਦੇ ਕਈ ਆਗੂਆਂ ਨੂੰ ਸੰਗਠਨ ਵਿਚ ਨਿਯੁਕਤੀਆਂ ਪ੍ਰਦਾਨ ਕੀਤੀਆਂ ਹਨ। ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਗੁਰਨਾਮ ਸਿੰਘ ਭਾਂਖਰਪੁਰ, ਹਰਚਰਨ ਸਿੰਘ ਅਮਲਾਲਾ, ਓਪੀ ਸ਼ਰਮਾ ਹੰਡੇਸਰਾ, ਗੁਰਵਿੰਦਰ ਸਿੰਘ ਬਸੌਲੀ, ਸ਼ਿਵਦੇਵ ਕੁਰਲੀ, ਬਹਾਦਰ ਸਿੰਘ ਝਰਮੜੀ, ਸੁਰਜੀਤ ਸਿੰਘ ਟਿਵਾਣਾ, ਗੁਰਚਰਨ ਸਿੰਘ ਤੋਗਾਂਪੁਰ, ਹਰਭਜਨ ਸਿੰਘ ਖਜੂਰ ਮੰਡੀ ਨੂੰ ਪਾਰਟੀ ਵੱਲੋਂ ਜ਼ਿਲ੍ਹੇ ਵਿਚ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮੰਗਤ ਰਾਮ ਹਰੀਪੁਰ ਹਿੰਦੂਆਂ, ਅਜਾਇਬ ਸਿੰਘ ਕਕਰਾਲੀ, ਲਾਖਨ ਰਾਣਾ, ਮਹਿੰਦਰ ਸਿੰਘ ਭੁਖੜੀ, ਜਸਵੀਰ ਸਿੰਘ ਸਿਉਲੀ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜਸਵੀਰ ਸਿੰਘ ਰਾਣੀਮਾਜਰਾ, ਗੁਰਮੀਤ ਸਿੰਘ ਤਸਿੰਬਲੀ, ਹਰੀ ਸਿੰਘ ਟਰੜਕ, ਅਨਿਲ ਰਾਣਾ ਸਮਗੌਲੀ, ਰਣਦੀਪ ਸਿੰਘ ਨਗਲਾ ਨੂੰ ਜ਼ਿਲ੍ਹਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਪੀ ਗਈ ਹੈ। ਪਾਰਟੀ ਦੇ ਨਵ-ਨਿਯੁਕਤ ਪਾਰਟੀ ਅਹੁਦੇਦਾਰਾਂ ਨੇ ਸਾਬਕਾ ਹਲਕਾ ਵਿਧਾਇਕ ਅਤੇ ਸੀਨੀਅਰ ਆਗੂ ਐੱਨਕੇ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਵੱਲੋਂ ਸੌਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।