ਐਡਵੋਕੇਟ ਸੈਣੀ ਵੱਲੋਂ ਬਾਰ ਐਸੋਸੀਏਸ਼ਨ ਦਾ ਦੌਰਾ, ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਵਾਅਦਾ
ਐਡਵੋਕੇਟ ਬਲਜਿੰਦਰ ਸਿੰਘ ਸੈਣੀ ਵੱਲੋਂ ਬਾਰ ਐਸੋਸੀਏਸ਼ਨ ਦਾ ਦੌਰਾ;
Publish Date: Mon, 02 Feb 2026 07:11 PM (IST)
Updated Date: Mon, 02 Feb 2026 07:13 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਲੜੀ ਤਹਿਤ ਉੱਘੇ ਉਮੀਦਵਾਰ ਐਡਵੋਕੇਟ ਬਲਜਿੰਦਰ ਸਿੰਘ ਸੈਣੀ ਨੇ ਸੋਮਵਾਰ ਨੂੰ ਡੇਰਾਬੱਸੀ ਬਾਰ ਐਸੋਸੀਏਸ਼ਨ ਦਾ ਦੌਰਾ ਕੀਤਾ ਅਤੇ ਵਕੀਲ ਭਾਈਚਾਰੇ ਤੋਂ ਆਪਣੇ ਹੱਕ ਵਿਚ ਵੋਟਾਂ ਦੀ ਮੰਗ ਕੀਤੀ। ਡੇਰਾਬੱਸੀ ਪਹੁੰਚਣ ’ਤੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸੈਣੀ ਨੇ ਕਿਹਾ ਕਿ ਉਹ ਵਕੀਲ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਉਹ ਚੋਣ ਜਿੱਤਦੇ ਹਨ, ਤਾਂ ਵਕੀਲਾਂ ਦੀਆਂ ਮੰਗਾਂ ਅਤੇ ਹਿੱਤਾਂ ਦੀ ਰਾਖੀ ਕਰਨਾ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੋਵੇਗੀ। ਬਾਰ ਐਸੋਸੀਏਸ਼ਨਾਂ ਵਿਚ ਚੈਂਬਰਾਂ ਅਤੇ ਹੋਰ ਸਹੂਲਤਾਂ ਵਿਚ ਸੁਧਾਰ ਲਿਆਉਣਾ, ਨੌਜਵਾਨ ਵਕੀਲਾਂ ਲਈ ਵਜ਼ੀਫ਼ਾ ਅਤੇ ਸਿਹਤ ਬੀਮਾ ਵਰਗੀਆਂ ਭਲਾਈ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ, ਅਦਾਲਤੀ ਕੰਮਕਾਜ ਦੌਰਾਨ ਵਕੀਲਾਂ ਨੂੰ ਆਉਂਦੀਆਂ ਪ੍ਰਸ਼ਾਸਨਿਕ ਦਿੱਕਤਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਬਾਰ ਕੌਂਸਲ ਵਿਚ ਵਕੀਲਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਬੁਲੰਦ ਕਰਨਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਵਕੀਲਾਂ ਦੇ ਹਰ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਇਸ ਮੌਕੇ ਡੇਰਾਬੱਸੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਕਰਮਜੀਤ ਸਿੰਘ ਦੱਪਰ ਅਤੇ ਉਨ੍ਹਾਂ ਦੀ ਟੀਮ ਨੇ ਬਲਜਿੰਦਰ ਸਿੰਘ ਸੈਣੀ ਦਾ ਸਵਾਗਤ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਚੌਹਾਨ, ਸਾਬਕਾ ਪ੍ਰਧਾਨ ਰਾਜਬੀਰ ਸਿੰਘ ਮੁੰਦਰਾਂ, ਸਾਬਕਾ ਪ੍ਰਧਾਨ ਮੁਕੇਸ਼ ਗਾਂਧੀ, ਸਾਬਕਾ ਪ੍ਰਧਾਨ ਰਾਜੀਵ ਪਟੀਆਲ, ਸਾਬਕਾ ਪ੍ਰਧਾਨ ਚੌਧਰੀ ਸੰਜੈ ਸਿੰਘ, ਸਾਬਕਾ ਪ੍ਰਧਾਨ ਨੀਤਿਨ ਕੌਂਸਲ, ਸਾਬਕਾ ਪ੍ਰਧਾਨ ਚੌਧਰੀ ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਵਿਕਰਾਂਤ ਪਵਾਰ, ਐਡਵੋਕੇਟ ਪਰਦੀਪ ਰਾਣਾ, ਐਡਵੋਕੇਟ ਸ਼ਿਵ ਸ਼ਰਮਾ ਸਮੇਤ ਅਨੇਕਾਂ ਸੀਨੀਅਰ ਅਤੇ ਜੂਨੀਅਰ ਵਕੀਲ ਮੌਜੂਦ ਸਨ, ਜਿਨ੍ਹਾਂ ਨੇ ਐਡਵੋਕੇਟ ਸੈਣੀ ਦੀਆਂ ਦਲੀਲਾਂ ਅਤੇ ਕਾਰਜਸ਼ੈਲੀ ’ਤੇ ਭਰੋਸਾ ਜਤਾਇਆ।