ਏਡੀਸੀ ਵੱਲੋਂ ਦੋ ਵੱਖ-ਵੱਖ ਫਰਮਾਂ ਦੇ ਲਾਇਸੈਂਸ ਰੱਦ
ਏਡੀਸੀ ਵੱਲੋਂ ਦੋ ਵੱਖ-ਵੱਖ ਫਰਮਾਂ ਦੇ ਲਾਇਸੈਂਸ ਰੱਦ
Publish Date: Fri, 16 Jan 2026 06:17 PM (IST)
Updated Date: Fri, 16 Jan 2026 06:18 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੀਤਿਕਾ ਸਿੰਘ ਵੱਲੋਂ ਦੋ ਵੱਖ-ਵੱਖ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ, ਜਿਨ੍ਹਾਂ ’ਚ ਸਕਾਈਵਰਡ ਵੀਜ਼ਾ ਫਰਮ ਅਤੇ ਮੈਸਰਜ਼ ਸੈਫਾਇਰ ਗਰੁੱਪ ਫਰਮ ਦੇ ਲਾਇਸੈਂਸ ਸ਼ਾਮਲ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਅਨੁਸਾਰ ਸਕਾਈਵਰਡ ਵੀਜ਼ਾ ਫਰਮ ਐੱਸਸੀਓ ਨੰ: 04, ਗਰਾਊਂਡ ਫਲੌਰ, ਬੇਸਮਿੰਟ, ਸਿਟੀ ਹੀਅਰ, ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਹਰਮਨਦੀਪ ਸਿੰਘ ਸੰਧੂ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ-ਭੰਗੇਵਾਲਾ, ਜ਼ਿਲ੍ਹਾ ਮੁਕਤਸਰ ਸਾਹਿਬ, ਹਾਲ ਵਾਸੀ ਗਿਲਕੋ ਵੈਲੀ, ਐਕਸਟੈਂਸਨ-3, ਸੈਕਟਰ-127, ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਇਲਟਸ ਦੇ ਕੰਮ ਲਈ ਲਾਇਸੈਂਸ ਨੰ: 545/ਆਈਸੀ 14 ਮਾਰਚ 2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 30 ਮਾਰਚ 2028 ਤੱਕ ਹੈ। ਏਡੀਸੀ ਨੇ ਦੱਸਿਆ ਕਿ, ਮਹੀਨਾਵਾਰ ਰਿਪੋਰਟ ਜਮ੍ਹਾਂ ਨਾ ਕਰਵਾਉਣ ਕਰਕੇ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ, ਦਫ਼ਤਰ ਬੰਦ ਹੋਣ ਕਰਕੇ ਅਤੇ ਲਾਇਸੈਂਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਲਾਇਸੈਂਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ। ਉਕਤ ਤੱਥਾਂ ਦੇ ਸਨਮੁੱਖ ਸਕਾਈਵਰਡ ਵੀਜ਼ਾ ਫਰਮ ਨੂੰ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਇਕ ਹੋਰ ਮਾਮਲੇ ’ਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਨੁਸਾਰ ਮੈਸਰਜ਼ ਸੈਫਾਇਰ ਗਰੁੱਪ ਫਰਮ ਐੱਸਸੀਐੱਫ਼ ਨੰ: 12, ਟਾਪ ਫਲੌਰ (ਤੀਜ਼ੀ ਮੰਜ਼ਿਲ), ਫੇਜ਼ 5, ਮੁਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਕਰਮਬੀਰ ਸਿੰਘ ਪੁੱਤਰ ਜੱਸਾ ਸਿੰਘ ਸਥਾਈ ਪਤਾ ਪਿੰਡ ਬਰਿੰਦਪੁਰ ਜ਼ਿਲ੍ਹਾ ਕਪੂਰਥਲਾ, ਅਸਥਾਈ ਪਤਾ: ਸੈਕਟਰ-77 ਮੁਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਲਈ ਲਾਇਸੈਂਸ ਨੰ: 442/ਆਈਸੀ 11 ਜੂਨ 2021 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 10 ਜੂਨ 2026 ਤੱਕ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ, ਰਿਹਾਇਸ਼ੀ ਪਤੇ ਅਤੇ ਦਫ਼ਤਰੀ ਪਤੇ ਦਾ ਰਜਿਸਟਰਡ ਪੱਤਰ ਅਣਡਲੀਵਰ ਪ੍ਰਾਪਤ ਹੋਣ ਕਰਕੇ ਅਤੇ ਹੋਰ ਲਾਇਸੈਂਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਫਰਮ ਅਤੇ ਲਾਇਸੈਂਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਕਰਕੇ ਉਕਤ ਫਰਮ ਨੂੰ ਜਾਰੀ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੈਂਸੀ/ਡਾਇਰੈਕਟਰਜ਼/ਫਰਮ ਦੀ ਪਾਰਟਨਰ ਦੇ ਖ਼ਿਲਾਫ਼ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੈਂਸੀ ਹਰ ਪੱਖੋਂ ਜ਼ਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜ਼ਿੰਮੇਵਾਰ ਹੋਣਗੇ।