ਮਸੀਹਾ ਬਣੀ 108 ਐਂਬੂਲੈਂਸ : ਰਸਤੇ ’ਚ ਹੀ ਗੂੰਜੀ ਕਿਲਕਾਰੀ, ਸਟਾਫ਼ ਦੀ ਸੂਝਬੂਝ ਨਾਲ ਮਾਂ-ਬੱਚਾ ਸੁਰੱਖਿਅਤ
ਡੇਰਾਬੱਸੀ ਵਿਖੇ 108 ਐਂਬੂਲੈਂਸ ਟੀਮ ਨੇ ਐਂਬੂਲੈਂਸ ਦੇ ਅੰਦਰ ਹੀ ਸਫ਼ਲ ਐਮਰਜੈਂਸੀ ਡਿਲੀਵਰੀ ਕਰਵਾ ਕੇ ਮਾਂ ਅਤੇ ਨਵਜਾਤ ਬੱਚੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਚੰਦਾ ਦੇਵੀ ਪਤਨੀ ਕਪਿਲ ਕੁਮਾਰ ਜੋ ਆਪਣੇ ਦੂਜੇ ਬੱਚੇ ਦੀ ਉਮੀਦ ਵਿਚ ਸੀ, ਨੂੰ ਲਾਲੜੂ ਤੋਂ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਜਾ ਰਿਹਾ ਸੀ। ਰਾਹ ਵਿਚ ਅਚਾਨਕ ਔਰਤ ਨੂੰ ਲੇਬਰ ਪੇਨ ਹੋ ਗਿਆ। ਇਸ ਵੇਲੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈਐੱਮਟੀ) ਪਵਨ ਕੁਮਾਰ ਨੇ ਪੇਸ਼ੇਵਰ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਚੱਲਦੀ ਐਂਬੂਲੈਂਸ ਵਿਚ ਹੀ ਸਿਹਤਮੰਦ ਬੱਚੀ ਦਾ ਸੁਰੱਖਿਅਤ ਜਨਮ ਕਰਵਾ ਦਿੱਤਾ।
Publish Date: Fri, 20 Feb 2026 12:21 PM (IST)
Updated Date: Fri, 20 Feb 2026 12:29 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਡੇਰਾਬੱਸੀ ਵਿਖੇ 108 ਐਂਬੂਲੈਂਸ ਟੀਮ ਨੇ ਐਂਬੂਲੈਂਸ ਦੇ ਅੰਦਰ ਹੀ ਸਫ਼ਲ ਐਮਰਜੈਂਸੀ ਡਿਲੀਵਰੀ ਕਰਵਾ ਕੇ ਮਾਂ ਅਤੇ ਨਵਜਾਤ ਬੱਚੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਦਾ ਦੇਵੀ ਪਤਨੀ ਕਪਿਲ ਕੁਮਾਰ ਜੋ ਆਪਣੇ ਦੂਜੇ ਬੱਚੇ ਦੀ ਉਮੀਦ ਵਿਚ ਸੀ, ਨੂੰ ਲਾਲੜੂ ਤੋਂ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਜਾ ਰਿਹਾ ਸੀ। ਰਾਹ ਵਿਚ ਅਚਾਨਕ ਔਰਤ ਨੂੰ ਲੇਬਰ ਪੇਨ ਹੋ ਗਿਆ। ਇਸ ਵੇਲੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈਐੱਮਟੀ) ਪਵਨ ਕੁਮਾਰ ਨੇ ਪੇਸ਼ੇਵਰ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਚੱਲਦੀ ਐਂਬੂਲੈਂਸ ਵਿਚ ਹੀ ਸਿਹਤਮੰਦ ਬੱਚੀ ਦਾ ਸੁਰੱਖਿਅਤ ਜਨਮ ਕਰਵਾ ਦਿੱਤਾ। ਪਾਇਲਟ ਦਵਿੰਦਰ ਸਿੰਘ ਨੇ ਪੂਰੇ ਸਮੇਂ ਐਂਬੂਲੈਂਸ ਨੂੰ ਸੁਰੱਖਿਅਤ ਤੇ ਤੇਜ਼ੀ ਨਾਲ ਹਸਪਤਾਲ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਕਲੱਸਟਰ ਲੀਡਰ ਅਮਨਦੀਪ ਸਿੰਘ ਨੇ ਸਟਾਫ਼ ਦੀ ਸਮੇਂ ਸਿਰ ਮਰੀਜ਼ ਨੂੰ ਸੰਭਾਲਣ ਦੀ ਸ਼ਲਾਘਾ ਕੀਤੀ।
ਡਿਲੀਵਰੀ ਤੁਰੰਤ ਬਾਅਦ ਮਾਂ ਤੇ ਨਵਜਾਤ ਨੂੰ ਪਹਿਲੀ ਸਹਾਇਤਾ ਦਿੱਤੀ ਗਈ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਦੋਵਾਂ ਦੀ ਹਾਲਤ ਨੂੰ ਸਥਿਰ ਤੇ ਸੁਰੱਖਿਅਤ ਦੱਸਿਆ। ਇਸ ਸ਼ਲਾਘਾਯੋਗ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਮਨੀਸ਼ ਬੱਤਰਾ ਪ੍ਰਾਜੈਕਟ ਹੈੱਡ 108 ਐਂਬੂਲੈਂਸ ਸੇਵਾ ਨੇ ਕਿਹਾ ਕਿ ਅਜਿਹੀਆਂ ਐਮਰਜੈਂਸੀ ਸਥਿਤੀਆਂ ਸਾਡੇ ਫੀਲਡ ਸਟਾਫ਼ ਦੀ ਚੌਕਸੀ ਚਿਕਿਤਸਕ ਹੁਨਰ ਤੇ ਟੀਮਵਰਕ ਦੀ ਪਰਖ ਕਰਦੀਆਂ ਹਨ। ਚੱਲਦੀ ਐਂਬੂਲੈਂਸ ਵਿਚ ਡਿਲੀਵਰੀ ਦਾ ਸਫ਼ਲ ਪ੍ਰਬੰਧਨ ਉਨ੍ਹਾਂ ਦੀ ਵਚਨਬੱਧਤਾ ਤੇ ਯੋਗਤਾ ਨੂੰ ਦਰਸਾਉਂਦਾ ਹੈ। ਸਾਨੂੰ ਮਾਣ ਹੈ ਕਿ ਸਾਡੀ ਟੀਮ ਨੇ ਮਾਂ ਤੇ ਨਵਜਾਤ ਦੀ ਸੁਰੱਖਿਆ ਯਕੀਨੀ ਬਣਾਈ।
ਇਹ ਘਟਨਾ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ 108 ਐਂਬੂਲੈਂਸ ਸਟਾਫ਼ ਐਮਰਜੈਂਸੀ ਸਥਿਤੀਆਂ ਵਿਚ ਵੀ ਪੂਰੀ ਜ਼ਿੰਮੇਵਾਰੀ ਤੇ ਲਗਨ ਨਾਲ ਸੇਵਾਵਾਂ ਪ੍ਰਦਾਨ ਕਰਦਾ ਹੈ। ਟੀਮ ਮੈਂਬਰ ਪਵਨ ਕੁਮਾਰ ਨੇ ਕਿਹਾ ਕਿ ਉਹ ਪਹਿਲਾਂ ਵੀ ਦੋ ਡਿਲੀਵਰੀਆਂ ਕਰਵਾ ਚੁੱਕੇ ਹਨ।