ਵੱਡੀ ਗਿਣਤੀ ਨੌਜਵਾਨ ਮਿਸਲ ਸਤਲੁਜ ’ਚ ਹੋਏ ਸ਼ਾਮਲ
ਵੱਡੀ ਗਿਣਤੀ ਨੌਜਵਾਨ ਮਿਸਲ ਸਤਲੁਜ 'ਚ ਹੋਏ ਸ਼ਾਮਲ
Publish Date: Mon, 16 Feb 2026 07:13 PM (IST)
Updated Date: Mon, 16 Feb 2026 07:15 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਪੰਜਾਬ ਦੇ ਅਧਿਕਾਰਾਂ ਪ੍ਰਤੀ ਸਰਗਰਮ ਜਥੇਬੰਦੀ ਮਿਸਲ ਸਤਲੁਜ ਦੇ ਕਾਫ਼ਲੇ ’ਚ ਹਲਕਾ ਖਰੜ ਦੇ ਪਿੰਡ ਮੁੱਲਾਂਪੁਰ ਗਰੀਬਦਾਸ ਵਿਖੇ ਸੈਂਕੜੇ ਨੌਜਵਾਨਾਂ ਨੇ ਸ਼ਮੂਲੀਅਤ ਕਰਦਿਆਂ ਜਥੇਬੰਦੀ ਦੀ ਪੰਜਾਬ ਦੇ ਹੱਕਾਂ ਲਈ ਆਰੰਭੀ ਲਹਿਰ ਨਾਲ ਚੱਲਣ ਦਾ ਪ੍ਰਣ ਕੀਤਾ ਹੈ। ਇਸ ਸਬੰਧੀ ਹਲਕਾ ਖਰੜ ਦਿਹਾਤੀ ਦੇ ਯੂਥ ਪ੍ਰਧਾਨ ਜੁਝਾਰ ਸਿੰਘ ਦੀ ਪ੍ਰੇਰਨਾ ਦੇ ਨਾਲ ਇਨ੍ਹਾਂ ਵੱਡੀ ਗਿਣਤੀ ਨੌਜਵਾਨਾਂ ਨੇ ਮਿਸਲ ਦੇ ਮੁਖੀ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਮਿਸਲ ਸਤਲੁਜ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਰਾਜਨੀਤਿਕਵਾਨਾਂ ਦੀਆਂ ਕੂੜ ਨੀਤੀਆਂ ਕਾਰਨ ਅਧਿਕਾਰਾਂ ਪੱਖੋਂ ਅਧੂਰੇ ਪੰਜਾਬ ਕਾਰਨ ਨੌਜਵਾਨੀ ਰੁਜ਼ਗਾਰ ਅਤੇ ਹੋਰ ਘਾਟਾਂ ਕਾਰਨ ਗੁੰਮਰਾਹ ਹੋ ਰਹੀ ਹੈ, ਪਰ ਮਿਸਲ ਦਾ ਪੰਜਾਬ ਪ੍ਰਤੀ ਇਹ ਉੱਦਮ ਸੰਪੂਰਨ ਪੰਜਾਬ ਦੀ ਪੂਰਤੀ ਕਰੇਗਾ। ਇਸ ਲਈ ਆਪਣੇ ਅਤੇ ਨਵੀਂ ਪੀੜ੍ਹੀ ਦੇ ਭਵਿੱਖ ਲਈ ਸਾਨੂੰ ਸਾਰਿਆਂ ਨੂੰ ਲਹਿਰ ਦਾ ਹਿੱਸਾ ਬਣਨ ਦੀ ਜ਼ਰੂਰਤ ਹੈ।