ਸਿਟੀ ਸੈਂਟਰ ’ਚ ਨੌਜਵਾਨਾਂ ਨੇ ਸਜਾਈਆਂ ਦਸਤਾਰਾਂ
ਦਸਤਾਰਾਂ ਦਾ ਲੰਗਰ ਲਗਾਇਆ
Publish Date: Mon, 05 Jan 2026 07:05 PM (IST)
Updated Date: Mon, 05 Jan 2026 07:08 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪਿੰਡ ਬੜੀ ਤੋਂ ਨੌਜਵਾਨ ਆਗੂ ਗੁਰਪ੍ਰਤਾਪ ਸਿੰਘ ਬੜੀ ਅਤੇ ਕਮਲਜੀਤ ਸਿੰਘ ਕੰਮਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਮੁਹਾਲੀ ਸਿਟੀ ਸੈਂਟਰ ਵਿਖੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਕੁਝ ਬੱਚਿਆਂ ਨੇ ਪਹਿਲੀ ਵਾਰ ਦਸਤਾਰ ਸਜਾਈ ਅਤੇ ਪ੍ਰਣ ਕੀਤਾ ਕਿ ਉਹ ਅੱਜ ਤੋਂ ਬਾਅਦ ਹਰ ਰੋਜ਼ ਦਸਤਾਰ ਜ਼ਰੂਰ ਸਜਾਉਣਗੇ। ਇਸ ਮੌਕੇ ਮੱਖਣ ਸਿੰਘ ਗੀਗੇ ਮਾਜਰਾ, ਮਨਪ੍ਰੀਤ ਸਿੰਘ, ਮਨੀ ਭਬਾਤ, ਕਰਮਜੀਤ ਸਿੰਘ ਢੋਲ ਕੁਰੜੀ, ਹਰਵਿੰਦਰ ਸਿੰਘ ਨਾਣੂ, ਗੁਰਮੀਤ ਸਿੰਘ ਮਟਰਾਂ, ਨਵਾਵ ਸਿੰਘ ਸਿਆਊ, ਅੰਮ੍ਰਿਤ ਸਿੰਘ, ਅਮਨਦੀਪ ਸਿੰਘ, ਹਰਮੇਸ਼ ਕੁਮਾਰ ਅਤੇ ਹਰਮਿੰਦਰ ਸਿੰਘ ਪੱਤੋਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਾਈ।