- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਪਰਿਵਾਰ ਵੱਲੋ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜੋ ਕੇ ਇਕ ਬਹੁਤ ਚੰਗਾ ਉਪਰਾਲਾ ਹੈ। ਸਾਡੀ ਆਉਣ ਵਾਲੀ ਪੀੜ੍ਹੀ ਵਿਚ ਗੁਰਬਾਣੀ ਪ੍ਰਤੀ ਪਿਆਰ ਅਤੇ ਨਿਸ਼ਠਾ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬੀ ਜਾਗਰਣ ਦੀ ਟੀਮ ਵੱਲੋ ਇਸੇ ਪਿਆਰ ਤੇ ਨਿਸ਼ਠਾ ਨੂੰ ਬਰਕਰਾਰ ਰੱਖਣ ਲਈ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਵੱਧ ਤੋਂ ਵੱਧ ਬੱਚਿਆਂ ਨੂੰ ਇਸ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਸਾਡੇ ਗੁਰੂਆਂ ਅਤੇ ਸ਼ਹੀਦਾਂ ਦੀ ਕੁਰਬਾਨੀ ਸਦਕਾ ਜੋ ਸਾਨੂੰ ਸਿੱਖੀ ਪ੍ਰਰਾਪਤ ਹੋਈ ਹੈ ,ਉਹ ਵਿਅਰਥ ਨਾ ਜਾਵੇ। ਸਾਰੇ ਬੱਚਿਆਂ ਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ। ਅਜਿਹੇ ਉਪਰਾਲਿਆ ਸਦਕਾ ਬੱਚਿਆਂ ਨੂੰ ਸਾਰਿਆਂ ਦਾ ਸਤਿਕਾਰ ਕਰਨ ਦੀ ਸਿੱਖਿਆ ਵੀ ਮਿਲਦੀ ਹੈ। ਪਰਮਾਤਮਾ ਦੀ ਮਿਹਰ ਨਾਲ ਹੀ ਉਦਾਸੀ, ਭਾਵ ਸਹਿਜ ਤੇ ਨਿਰਲੇਪ ਅਵਸਥਾ ਪ੍ਰਰਾਪਤ ਹੁੰਦੀ ਹੈ।ਗੁਰਬਾਣੀ ਗੁਰਸਿੱਖ ਦੇ ਅੰਤਰ ਨੂੰ ਰੋਸ਼ਨ ਕਰਨ ਵਾਲੀ ਅਖੰਡ, ਨਿਰੰਤਰ ਜੋਤ ਹੈ ਜੋ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਲਈ ਬੇਹੱਦ ਜ਼ਰੂਰੀ ਹੈ। ਫੋਟੋ-17ਸੀਐਚਡੀ30ਪੀ, ਲੱਕੀ ਨਾਭਾ ਉੱਘੇ ਸਮਾਜ ਸੇਵੀ।

ਵੱਖ-ਵੱਖ ਜਥੇਬੰਦੀਆਂ ਨੇ 'ਪੰਜਾਬੀ ਜਾਗਰਣ' ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਕੀਤੀ ਸ਼ਲਾਘਾ
ਤਰਨਪ੍ਰਰੀਤ ਸਿੰਘ, ਜ਼ੀਰਕਪੁਰ : ਪੰਜਾਬੀ ਜਾਗਰਣ ਅਖ਼ਬਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਬੰਦੀ ਛੋੜ ਦਿਵਸ ਦੀ 400ਵੀਂ ਸ਼ਤਾਬਦੀ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾ ਰਹੇ ਹਨ। 'ਪੰਜਾਬੀ ਜਾਗਰਣ' ਵੱਲੋਂ ਕਰਵਾਏ ਜਾ ਰਹੇ ਇਸ ਉਪਰਾਲੇ ਦੀ ਇਲਾਕੇ 'ਚ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਵੱਖ-ਵੱਖ ਸਮਾਜ ਸੇਵੀ ਧਾਰਮਿਕ ਅਤੇ ਹੋਰਨਾਂ ਜਥੇਬੰਦੀਆਂ ਆਗੂਆਂ ਨੇ ਕਿਹਾ ਕਿ ਪੰਜਾਬੀ ਜਾਗਰਣ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਨਾਲ ਨੌਜਵਾਨ ਵਰਗ ਗੁਰਮਤਿ ਵਿਚਾਰਾਂ ਅਤੇ ਗੁਰਬਾਣੀ ਨਾਲ ਜੁੜ ਕੇ ਉਨ੍ਹਾਂ ਨੂੰ ਜੀਵਨ 'ਚ ਸਹੀ ਸੇਧ ਮਿਲੇਗੀ। ਪ੍ਰਬੰਧਕਾਂ ਅਨੁਸਾਰ ਇਨਾਂ੍ਹ ਮੁਕਾਬਲਿਆਂ 'ਚ ਸਕੂਲੀ ਵਿਦਿਆਰਥੀ ਹੀ ਭਾਗ ਲੈ ਸਕਣਗੇ। ਇਹ ਮੁਕਾਬਲੇ ਗੁਰਦੁਆਰਾ ਸਾਹਿਬ ਸੈਕਟਰ 70 ਨੇੜੇ ਮਟੌਰ ਮਾਰਕੀਟ ਮੋਹਾਲੀ ਵਿਖੇ ਮਿਤੀ 20 ਅਕਤੂਬਰ, ਦਿਨ ਬੁੱਧਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤਕ ਕਰਵਾਏ ਜਾਣਗੇ। ਉਨਾਂ੍ਹ ਦੱਸਿਆ ਕਿ ਭਾਗ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਸਵੇਰੇ 9:30 ਵਜੇ ਗੁਰਦੁਆਰਾ ਸਾਹਿਬ ਸੈਕਟਰ 70 ਵਿਖੇ ਪਹੁੰਚਣਾ ਹੋਵੇਗਾ। ਉਨਾਂ੍ਹ ਦੱਸਿਆ ਕਿ ਅਜੋਕੇ ਸਮੇਂ 'ਚ ਗੁਰਬਾਣੀ ਦੀ ਮਹੱਤਤਾ ਨੂੰ ਉਭਾਰਨ ਅਤੇ ਬੱਚਿਆਂ 'ਚ ਗੁਰਬਾਣੀ ਪ੍ਰਤੀ ਪਿਆਰ ਅਤੇ ਚੇਤਨਾ ਨੂੰ ਵਧਾਉਣ ਲਈ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨਾਂ੍ਹ ਮੁਕਾਬਲਿਆਂ 'ਚ ਅੱਠ ਬਾਣੀਆਂ ਦੇ ਸ਼ੁੱਧ ਉਚਾਰਣ ਅਤੇ ਗਿਆਨ ਦੇ ਆਧਾਰ 'ਤੇ ਜੇਤੂ ਚੁਣਿਆ ਜਾਵੇਗਾ ਜਿਸ 'ਚ ਜਪੁਜੀ ਸਾਹਿਬ, ਜਾਪ ਸਾਹਿਬ ਤਵ ਪ੍ਰਸਾਦਿ ਸਵੱਈਏ, ਅਨੰਦ ਸਾਹਿਬ, ਚੌਪਾਈ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ, ਸੁਖਮਣੀ ਸਾਹਿਬ ਦੀ ਬਾਣੀ ਸ਼ਾਮਲ ਹੈ। ਉਨਾਂ੍ਹ ਦੱਸਿਆ ਕਿ ਇਹ ਮੁਕਾਬਲਾ 9ਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਵਿਚਕਾਰ ਹੋਵੇਗਾ। ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਇਹ ਮੁਕਾਬਲੇ ਕਰਵਾਏ ਜਾਣਗੇ ਅਤੇ ਫ਼ਾਈਨਲ ਮੁਕਾਬਲਾ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋਵੇਗਾ।
-------------------------------------------
'ਪੰਜਾਬੀ ਜਾਗਰਣ' ਵੱਲੋਂ ਹਰ ਸਾਲ ਗੱਤਕਾ ਕੱਪ ਦੇ ਮੁਕਾਬਲੇ ਤਾਂ ਕਰਵਾਏ ਜਾਂਦੇ ਸਨ ਪਰ ਇਸ ਵਾਰ ਗੁਰਬਾਣੀ ਕੰਠ ਮੁਕਾਬਲਿਆ ਦਾ ਆਯੋਜਨ ਕਰਕੇ ਬਹੁਤ ਹੀ ਸ਼ਲਾਘਾਯੋਗ ਉੱਦਮ ਕੀਤਾ ਗਿਆ ਹੈ। ਅਜੋਕੇ ਸਮੇਂ ਦੀ ਨਜ਼ੁਾਕਤ ਨੂੰ ਦੇਖਦੇ ਹੋਏ ਅਤੇ ਬੱਚਿਆਂ ਨੂੰ ਸਹੀ ਸੇਧ ਦੇਣ ਲਈ ਅਜਿਹੇ ਕਾਰਜ ਕਰਨ ਦੀ ਸਖ਼ਤ ਜ਼ਰੂਰਤ ਹੈ। 'ਪੰਜਾਬੀ ਜਾਗਰਣ' ਵੱਲੋਂ ਬੀਤੇ ਕਈ ਸਾਲਾ ਤੋਂ ਲਗਾਤਾਰ ਗੱਤਕਾ ਮੁਕਾਬਲੇ ਕਰਵਾਏ ਜਾਂਦੇ ਰਹੇ ਹਨ। 'ਪੰਜਾਬੀ ਜਾਗਰਣ' ਦੇ ਇਸ ਉਪਰਾਲੇ ਸਦਕਾ ਅੱਜ ਅਨੇਕਾ ਹੀ ਨੌਜਵਾਨ ਗੱਤਕਾ ਦੀ ਸਿਖ਼ਲਾਈ ਲੈ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣ ਚੁੱਕੇ ਹਨ। ਮੈਨੂੰ ਪੂਰਨ ਆਸ ਹੈ ਕਿ ਅਜਿਹੇ ਗੁਰਬਾਣੀ ਕੰਠ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਵਿਦਿਆਰਥੀ ਵੀ ਨਾਮ-ਬਾਣੀ ਨਾਲ ਜੁੜਨਗੇ। ਸਾਡੇ ਬੱਚੇ ਆਪਣੇ ਸਿੱਖੀ ਇਤਿਹਾਸ ਨੂੰ ਛੱਡ ਕੇ ਪੱਛਮੀ ਸੱਭਿਅਤਾਂ ਵੱਲ ਖਿਚਦੇ ਚਲੇ ਜਾ ਰਹੇ ਹਨ। ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਲਈ ਗੁਰਬਾਣੀ ਕੰਠ ਮੁਕਾਬਲੇ, ਦਸਤਾਰ ਬੰਦੀ ਮੁਕਾਬਲੇ ਅਤੇ ਗੱਤਕਾ ਮੁਕਾਬਲੇ ਕਰਵਾਏ ਜਾਣੇ ਸਮੇ ਦੀ ਮੁੱਖ ਲੋੜ ਹੈ। ਅਜਿਹੇ ਉਪਰਾਲਿਆਂ ਸਦਕਾ ਹੀ ਇਕ ਨਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਮੈਂ ਇਸ ਉਪਰਾਲੇ ਲਈ ਪੰਜਾਬੀ ਜਾਗਰਣ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੀ ਹਾਂ।
ਫੋਟੋ-17ਸੀਐਚਡੀ27,
ਗੁਰਪ੍ਰਰੀਤ ਕੌਰ, ਪੰਜਾਬੀ ਅਧਿਆਪਕਾ।
-------------------------------------------
'ਪੰਜਾਬੀ ਜਾਗਰਣ' ਨੇ ਗੁਰਬਾਣੀ ਕੰਠ ਮੁਕਾਬਲੇ ਸ਼ੁਰੂ ਕਰ ਕੇ ਬਹੁਤ ਹੀ ਵਧੀਆ ਕੰਮ ਕੀਤ ਹੈ। ਅੱਜ ਕੱਲ੍ਹ ਜਦ ਕਿ ਨਵੀਂ ਪੀੜ੍ਹੀ ਭਟਕ ਗਈ ਹੈ ਉਸ ਨੂੰ ਮੁੜ ਲੀਹ 'ਤੇ ਲਿਆਉਣ ਲਈ ਗੁਰਬਾਣੀ ਹੀ ਇਕ ਚਾਨਣ ਮੁਨਾਰਾ ਹੈ। ਇਸ ਉਪਰਾਲੇ ਲਈ ਮੈਂ ਪੰਜਾਬੀ ਜਾਗਰਣ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨਾਂ੍ਹ ਨੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨ ਦਾ ਯਤਨ ਕੀਤਾ ਹੈ। ਅਜਿਹੇ ਮੁਕਾਬਲੇ ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਕਰਵਾਏ ਜਾਣੇ ਚਾਹੀਦੇ ਹਨ, ਤਾਂ ਕਿ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ। ਕੁਰਾਹੇ ਪੈ ਚੁੱਕੀ ਪੀੜੀ ਗੁਰਬਾਣੀ ਨਾਲ ਜੁੜ ਕੇ ਹੀ ਮੁੜ ਤੋਂ ਵਿਕਾਰਾਂ ਦਾ ਤਿਆਗ ਕਰਕੇ ਸਹੀ ਦਿਸ਼ਾ ਵੱਲ ਆ ਸਕਦੀ ਹੈ। ਗੁਰਬਾਣੀ ਪੜ੍ਹਨ ਤੇ ਸੁਣਨ ਨਾਲ ਜੀਵਨ ਦਾ ਅਧਾਰ ਹੁੰਦਾ ਹੈ ਅਜੋਕੇ ਸਮੇ ਵਿੱਚ ਅਜਿਹੇ ਮੁਕਾਬਲੇ ਕਰਵਾਏ ਜਾਣੇ ਅਤਿ ਜ਼ਰੂਰੀ ਹੋ ਗਏ ਹਨ।
ਫੋਟੋ17ਸੀਐਚਡੀ28 ਗੁਰਦੀਪ ਸਿੰਘ ਭੋਗਲ,ਜਰਨਲ ਸਕੱਤਰ ਸੀਨੀਅਰ ਸਿਟੀਜ਼ਨ ਫੋਰਮ, ਜ਼ੀਰਕਪੁਰ।
-------------------------------------------
'ਪੰਜਾਬੀ ਜਾਗਰਣ' ਵੱਲੋਂ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਹਰ ਸਿੱਖ ਨੂੰ ਪੰਜ ਬਾਣੀਆਂ ਦਾ ਨਿਤਨੇਮੀ ਹੋਣਾ ਜ਼ਰੂਰੀ ਹੈ ਅਤੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ 24 ਹਜ਼ਾਰ ਸਵਾਸਾਂ ਨੂੰ ਮੁੱਖ ਰੱਖਦੇ ਹੋਏ ਸੁਖਮਨੀ ਸਾਹਿਬ ਜੀ ਬਾਣੀ ਉਚਾਰੀ ਗਈ। ਇਹ ਵੀ ਹਰ ਸਿੱਖ ਦਾ ਫਰਜ਼ ਬਣਦਾ ਹੈ ਆਪਣੇ ਸਵਾਸਾਂ ਨੂੰ ਸਫਲ ਕਰਨ ਵਾਸਤੇ ਇਸ ਬਾਣੀ ਦਾ ਜਾਪ ਕੀਤਾ ਜਾਵੇ। ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਅਤੇ ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਲੇ ਦਾ ਜਾਪ ਕੀਤਾ ਜਾਵੇ। ਪੰਜਾਬੀ ਜਾਗਰਣ ਪਰਿਵਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਬੱਚੇ ਸਿੱਖੀ ਸਿਧਾਤਾਂ ਨਾਲੋਂ ਟੁੱਟਦੇ ਜਾ ਰਹੇ ਸਨ, ਉਨਾਂ੍ਹ ਲਈ ਇਹ ਮੌਕਾ ਪੇ੍ਰਰਨਾ-ਸਰੋਤ ਹੋਵੇਗਾ। ਮੈਂ ਪੰਜਾਬੀ ਜਾਗਰਣ ਦੀ ਟੀਮ ਨੂੰ ਵਧਾਈ ਦਿੰਦੀ।
ਫੋਟੋ-17ਸੀਐਚਡੀ29ਪੀ ਸਮਾਜ ਸੇਵਿਕਾ ਜਤਿੰਦਰਪਾਲ ਕੌਰ ਬੱਬੂ
------------------------------------
ਪੰਜਾਬੀ ਜਾਗਰਣ ਪਰਿਵਾਰ ਵੱਲੋ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜੋ ਕੇ ਇਕ ਬਹੁਤ ਚੰਗਾ ਉਪਰਾਲਾ ਹੈ। ਸਾਡੀ ਆਉਣ ਵਾਲੀ ਪੀੜ੍ਹੀ ਵਿਚ ਗੁਰਬਾਣੀ ਪ੍ਰਤੀ ਪਿਆਰ ਅਤੇ ਨਿਸ਼ਠਾ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬੀ ਜਾਗਰਣ ਦੀ ਟੀਮ ਵੱਲੋ ਇਸੇ ਪਿਆਰ ਤੇ ਨਿਸ਼ਠਾ ਨੂੰ ਬਰਕਰਾਰ ਰੱਖਣ ਲਈ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਵੱਧ ਤੋਂ ਵੱਧ ਬੱਚਿਆਂ ਨੂੰ ਇਸ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਸਾਡੇ ਗੁਰੂਆਂ ਅਤੇ ਸ਼ਹੀਦਾਂ ਦੀ ਕੁਰਬਾਨੀ ਸਦਕਾ ਜੋ ਸਾਨੂੰ ਸਿੱਖੀ ਪ੍ਰਰਾਪਤ ਹੋਈ ਹੈ ,ਉਹ ਵਿਅਰਥ ਨਾ ਜਾਵੇ। ਸਾਰੇ ਬੱਚਿਆਂ ਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ। ਅਜਿਹੇ ਉਪਰਾਲਿਆ ਸਦਕਾ ਬੱਚਿਆਂ ਨੂੰ ਸਾਰਿਆਂ ਦਾ ਸਤਿਕਾਰ ਕਰਨ ਦੀ ਸਿੱਖਿਆ ਵੀ ਮਿਲਦੀ ਹੈ। ਪਰਮਾਤਮਾ ਦੀ ਮਿਹਰ ਨਾਲ ਹੀ ਉਦਾਸੀ, ਭਾਵ ਸਹਿਜ ਤੇ ਨਿਰਲੇਪ ਅਵਸਥਾ ਪ੍ਰਰਾਪਤ ਹੁੰਦੀ ਹੈ।ਗੁਰਬਾਣੀ ਗੁਰਸਿੱਖ ਦੇ ਅੰਤਰ ਨੂੰ ਰੋਸ਼ਨ ਕਰਨ ਵਾਲੀ ਅਖੰਡ, ਨਿਰੰਤਰ ਜੋਤ ਹੈ ਜੋ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਲਈ ਬੇਹੱਦ ਜ਼ਰੂਰੀ ਹੈ।
ਫੋਟੋ-17ਸੀਐਚਡੀ30ਪੀ, ਲੱਕੀ ਨਾਭਾ ਉੱਘੇ ਸਮਾਜ ਸੇਵੀ।