ਖ਼ੂਨਦਾਨ ਕੈਂਪ ਦੌਰਾਨ 67 ਯੂਨਿਟ ਖ਼ੂਨ ਇਕੱਤਰ
ਖ਼ੂਨਦਾਨ ਕੈਂਪ ਦੌਰਾਨ 67 ਯੂਨਿਟ ਖ਼ੂਨ ਇਕੱਤਰ
Publish Date: Mon, 16 Mar 2026 06:37 PM (IST)
Updated Date: Mon, 16 Mar 2026 06:40 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਸਰਵਹਿੱਤ ਕਲਿਆਣ ਸੁਸਾਇਟੀ ਵੱਲੋਂ ਸਵਰਾਜ ਇੰਜਨ ਲਿਮਟਿਡ ਅਤੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਕਮੇਟੀ ਫੇਜ਼-11 ਮੁਹਾਲੀ ਦੇ ਸਹਿਯੋਗ ਨਾਲ ਲਕਸ਼ਮੀ ਨਾਰਾਇਣ ਧਰਮਸ਼ਾਲਾ ਵਿਖੇ 12ਵੇਂ ਖ਼ੂਨਦਾਨ ਕੈਂਪ ਲਾਇਆ ਗਿਆ। ਸੁਸਾਇਟੀ ਦੇ ਜਨਰਲ ਸਕੱਤਰ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੰਸਥਾ ਦੇ ਪ੍ਰਧਾਨ ਪਦਮ ਦੇਵ ਦੀ ਅਗਵਾਈ ਹੇਠ ਕਰਵਾਏ ਗਏ ਇਸ ਕੈਂਪ ਦਾ ਉਦਘਾਟਨ ਸਵਰਾਜ ਇੰਜਨ ਪਲਾਂਟ ਲਿਮਟਿਡ ਦੇ ਪਲਾਂਟ ਹੈੱਡ ਮੁਕੇਸ਼ ਬਾਂਸਲ ਅਤੇ ਐੱਚਆਰ ਰਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਖ਼ੂਨਦਾਨ ਨਾਲ ਕਿਸੇ ਦੇ ਘਰ ਦਾ ਚਿਰਾਗ ਬੁਝਣ ਤੋਂ ਬਚ ਸਕਦਾ ਹੈ ਅਤੇ ਸਰਕਾਰ ਨੂੰ ਸਮਾਜਿਕ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਇਸ ਕੈਂਪ ਵਿਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੇ ਬਲੱਡ ਬੈਂਕ ਦੇ ਡਾ. ਰਵਨੀਤ ਕੌਰ ਦੀ ਅਗਵਾਈ ਵਿਚ 67 ਯੂਨਿਟ ਖ਼ੂਨ ਇੱਕਤਰ ਕੀਤਾ ਗਿਆ। ਕੈਂਪ ਦੌਰਾਨ ਸੁਸਾਇਟੀ ਦੇ ਪ੍ਰਧਾਨ ਪਦਮ ਦੇਵ ਵੱਲੋਂ ਆਪਣਾ 54ਵਾਂ ਜਨਮ ਦਿਨ 54ਵੀਂ ਵਾਰ ਖ਼ੂਨਦਾਨ ਕਰ ਕੇ ਮਨਾਇਆ ਗਿਆ। ਇਸ ਮੌਕੇ ਵਿਮਲ ਕੁਮਾਰ ਨੇ 52 ਵਾਰ ਅਤੇ ਬਲਵਿੰਦਰ ਨੇ 60 ਵਾਰ ਖ਼ੂਨਦਾਨ ਕਰ ਕੇ ਨਵਾਂ ਰਿਕਾਰਡ ਬਣਾਇਆ। ਰੈੱਡ ਕਰਾਸ ਮੁਹਾਲੀ ਦੇ ਸਕੱਤਰ ਹਰਬੰਸ ਸਿੰਘ ਨੇ ਖ਼ੂਨਦਾਨੀਆਂ ਨੂੰ ਬੈਂਚ ਲਗਾ ਕੇ ਸਨਮਾਨਿਤ ਕੀਤਾ। ਇਸ ਮੌਕੇ ਨਗਰ ਨਿਗਮ ਦੇ ਕੌਂਲਸਰ ਰਾਜਰਾਣੀ ਜੈਨ, ਕੁਲਵੰਤ ਸਿੰਘ ਕਲੇਰ, ਜਸਬੀਰ ਸਿੰਘ ਮਨਕੂ ਅਤੇ ਮਾਸਟਰ ਚਰਨ ਸਿੰਘ, ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ, ਜਸਵਿੰਦਰ ਸ਼ਰਮਾ, ਧਵਨ ਜਗਦੰਬਾ, ਸੁਖਬੀਰ ਸਿੰਘ, ਬੀਬੀ ਮਨਜੀਤ ਕੌਰ, ਗੌਰਵ ਜੈਨ, ਗੁਰਚਰਨ ਸਿੰਘ ਭੰਵਰਾ, ਹਰੀਕ੍ਰਿਸ਼ਨ ਸ਼ਰਮਾ, ਰਾਮ ਪ੍ਰਤਾਪ, ਲਾਭ ਸਿੰਘ ਸੈਣੀ, ਸਤੀਸ਼ ਪ੍ਰਧਾਨ, ਸੁਰਿੰਦਰ ਕੌਰ, ਸਨੀ ਕੰਡਾ, ਡਿੰਪਲ ਸਭਰਵਾਲ, ਸੇਵਾਮੁਕਤ ਕਮਾਂਡੈਂਟ ਵੀਕੇ ਵੈਦ, ਐਡਵੋਕੇਟ ਧਰਮਵੀਰ ਵਸ਼ਿਸ਼ਟ, ਕਰਣਦੀਪ ਢਿੱਲੋਂ ਬਤੌਰ ਖ਼ਾਸ ਮਹਿਮਾਨ ਦੇ ਰੂਪ ਵਿਚ ਹਾਜ਼ਰ ਹੋਏ। ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਵੈਭਵ ਅਗਨੀਹੋਤਰੀ, ਜੁਆਇੰਟ ਸਕੱਤਰ ਕਰਮ ਚੰਦ, ਖ਼ਜ਼ਾਨਚੀ ਕਮਲੇਸ਼ ਕੁਮਾਰ ਸ਼ਰਮਾ, ਉਪ ਖ਼ਜ਼ਾਨਚੀ ਰਾਕੇਸ਼ ਕੁਮਾਰ, ਸਲਾਹਕਾਰ ਐਡਵੋਕੇਟ ਸੁਰੇਸ਼ ਕੁਮਾਰ, ਐਡਵੋਕੇਟ ਵਿਜੈ ਯਾਦਵ, ਪ੍ਰੈੱਸ ਸਕੱਤਰ ਅਨਿਲ ਠਾਕੁਰ, ਕਲਚਰ ਸਕੱਤਰ ਮਨਪ੍ਰੀਤ ਸਿੰਘ ਸੋਢੀ ਅਤੇ ਪ੍ਰੋਪਕੰਡਾ ਸਕੱਤਰ ਬਹਾਦਰ ਸਿੰਘ ਆਦਿ ਹਾਜ਼ਰ ਸਨ।