5 ਕਿਲੋ ਫਰੀ ਟਰੇਡ ਐੱਲਪੀਜੀ ਸਿਲੰਡਰ ਲੁੜੀਂਦੀ ਗਿਣਤੀ ’ਚ ਉਪਲਬਧ
5 ਕਿਲੋ ਫਰੀ ਟਰੇਡ ਐੱਲਪੀਜੀ ਸਿਲੰਡਰ ਢੁਕਵੀਂ ਗਿਣਤੀ ਵਿਚ ਉਪਲਬੱਧ,
Publish Date: Mon, 06 Apr 2026 08:04 PM (IST)
Updated Date: Mon, 06 Apr 2026 08:07 PM (IST)
- ਮੁਹਾਲੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਬਰਾਹਟ ਤੋਂ ਬਚਣ ਦੀ ਅਪੀਲ
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਜ਼ਿਲ੍ਹਾ ਪ੍ਰਸ਼ਾਸਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਮੂਹ ਵਾਸੀਆਂ, ਖ਼ਾਸ ਕਰ ਕੇ ਪਰਵਾਸੀ ਅਤੇ ਮਜ਼ਦੂਰ ਵਰਗ ਦੀ ਸੁਵਿਧਾ ਹਿੱਤ ਸੂਚਿਤ ਕੀਤਾ ਗਿਆ ਹੈ ਕਿ 5 ਕਿਲੋ ਫਰੀ ਟਰੇਡ ਐੱਲਪੀਜੀ ਸਿਲੰਡਰ ਜ਼ਿਲ੍ਹੇ ਵਿਚ ਲੁੜੀਂਦੀ ਮਾਤਰਾ ਵਿੱਚ ਉਪਲਬੱਧ ਹਨ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਰਿੰਦਰ ਕੁਮਾਰ ਨੇ ਦੱਸਿਆ ਇਹ ਸਿਲੰਡਰ ਬੀਪੀਸੀਐੱਲ, ਆਈਓਸੀਐੱਲ ਅਤੇ ਐੱਚਪੀਸੀਐੱਲ ਦੇ ਅਧਿਕਾਰਤ ਵਿਤਰਕਾਂ ਕੋਲੋਂ ਆਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ, ਜਿਨ੍ਹਾਂ ਕੋਲ ਇਸ ਸਮੇਂ ਉਪਯੁਕਤ ਮਾਤਰਾ ਵਿਚ ਸਟਾਕ ਮੌਜੂਦ ਹੈ। ਪ੍ਰਸ਼ਾਸਨ ਵੱਲੋਂ ਉਪਭੋਗਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਨਾ ਅਤੇ ਘਰੇਲੂ ਐੱਲਪੀਜੀ ਸਿਲੰਡਰਾਂ ਲਈ ਪਰੇਸ਼ਾਨ ਹੋ ਕੇ ਭੀੜ ਨਾ ਲਾਉਣ। ਇਸ ਦੀ ਬਜਾਏ, ਉਹ 5 ਕਿਲੋ ਦੇ ਐੱਫਟੀਐੱਲ ਸਿਲੰਡਰ ਦੀ ਵਰਤੋਂ ਕਰਨ, ਜੋ ਕਿ ਆਸਾਨੀ ਨਾਲ ਅਤੇ ਬਿਨਾਂ ਕਿਸੇ ਔਖ ਦੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਐੱਲਪੀਜੀ ਡਿਸਟ੍ਰੀਬਿਊਟਰਾਂ ਵੱਲੋਂ ਜਾਗਰੂਕਤਾ ਕੈਂਪ ਵੀ ਲਾਏ ਜਾ ਰਹੇ ਹਨ, ਜਿੱਥੇ ਲੋਕਾਂ ਨੂੰ 5 ਕਿਲੋ ਵਾਲੇ ਸਿਲੰਡਰਾਂ ਦੀ ਉਪਲਬੱਧਤਾ ਅਤੇ ਉਨ੍ਹਾਂ ਨੂੰ ਲੈਣ ਦੀ ਸੌਖੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ, ਬੇਲੋੜੀ ਭੀੜ ਤੋਂ ਬਚਣ ਅਤੇ ਐੱਲਪੀਜੀ ਸਪਲਾਈ ਨੂੰ ਬਿਨਾਂ ਰੁਕਾਵਟ ਜਾਰੀ ਰੱਖਣ ਲਈ ਉਪਲਬੱਧ ਵਿਕਲਪਾਂ ਦੀ ਵਰਤੋਂ ਕਰਨ।