ਨੈਸ਼ਨਲ ਯੂਥ ਡੇਅ ਮੌਕੇ ਮਰੀਜ਼ਾਂ ਨੂੰ 35 ਹਾਈਜੈਨਿਕ ਕਿੱਟਾਂ ਵੰਡੀਆਂ
ਨੈਸ਼ਨਲ ਯੂਥ ਡੇਅ ਮੌਕੇ ਮਰੀਜ਼ਾਂ ਨੂੰ 35 ਹਾਈਜੈਨਿਕ ਕਿੱਟਾਂ ਵੰਡੀਆਂ
Publish Date: Mon, 12 Jan 2026 05:48 PM (IST)
Updated Date: Tue, 13 Jan 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਆਈਏਐੱਸ, ਦੀ ਅਗਵਾਈ ਹੇਠ ਨੈਸ਼ਨਲ ਯੂਥ ਡੇਅ ਦੇ ਮੌਕੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ, ਸੈਕਟਰ–66, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਦਾਖ਼ਲ ਮਰੀਜ਼ਾਂ ਨੂੰ ਨਿੱਜੀ ਸਫ਼ਾਈ ਨੂੰ ਉਤਸ਼ਾਹਤ ਕਰਨ ਲਈ 35 ਹਾਈਜੈਨਿਕ ਕਿੱਟਾਂ ਵੰਡੀਆਂ ਗਈਆਂ।
ਇਹ ਕਿੱਟਾਂ ਹਰਬੰਸ ਸਿੰਘ, ਸਕੱਤਰ, ਰੈੱਡ ਕਰਾਸ ਵੱਲੋਂ ਵੰਡੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਹਮੇਸ਼ਾ ਲੋਕ ਭਲਾਈ ਅਤੇ ਮਨੁੱਖੀ ਸੇਵਾ ਦੇ ਕੰਮਾਂ ਲਈ ਵਚਨਬੱਧ ਹੈ। ਉਨ੍ਹਾਂ ਨੇ ਮਰੀਜ਼ਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੇਕ ਰਾਮ, ਮੈਨੇਜਰ ਅਤੇ ਮਿਸ ਸੋਨਿਕਾ, ਕਾਊਂਸਲਰ, ਨਸ਼ਾ ਮੁਕਤੀ ਕੇਂਦਰ ਵੀ ਮੌਜੂਦ ਸਨ।