ਕੈਂਪ ’ਚ 201 ਖ਼ੂਨਦਾਨੀਆਂ ਨੇ ਕੀਤਾ ਖ਼ੂਨਦਾਨ
ਸੰਤ ਨਿਰੰਕਾਰੀ ਮਿਸ਼ਨ ਦੁਆਰਾ ਲਗਾਏ ਕੈਂਪ ਵਿਚ 201 ਨੇ ਕੀਤਾ ਖ਼ੂਨਦਾਨ
Publish Date: Mon, 09 Mar 2026 06:50 PM (IST)
Updated Date: Mon, 09 Mar 2026 06:51 PM (IST)
ਖਰੜ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਦੇ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ਸੰਤ ਨਿਰੰਕਾਰੀ ਸਤਿਸੰਗ ਭਵਨ ਦਾਊਂ ਮਾਜਰਾ ਖਰੜ ਵਿਖੇ ਇੱਕ ਖ਼ੂਨਦਾਨ ਕੈਂਪ ਲਾਇਆ ਗਿਆ। ਜਿਸ ਵਿਚ 201 ਸ਼ਰਧਾਲੂਆਂ ਨੇ ਖ਼ੂਨਦਾਨ ਕੀਤਾ। ਕੈਂਪ ਦਾ ਉਦਘਾਟਨ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓਪੀ ਨਿਰੰਕਾਰੀ ਨੇ ਕੀਤਾ। ਇਸ ਮੌਕੇ ਓਪੀ ਨਿਰੰਕਾਰੀ ਨੇ ਮਨੁੱਖਤਾ ਲਈ ਖ਼ੂਨਦਾਨੀਆਂ ਵੱਲੋਂ ਕੀਤੀਆਂ ਗਈਆਂ ਮਿਸਾਲੀ ਕੋਸ਼ਿਸ਼ਾਂ ਲਈ ਸਤਿਗੁਰੂ ਮਾਤਾ ਸੁਦੀਕਸ਼ਾ ਤੋਂ ਆਸ਼ੀਰਵਾਦ ਮੰਗਿਆ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਬਾਬਾ ਹਰਦੇਵ ਸਿੰਘ ਦੇ ਸ਼ਬਦਾਂ, ‘ਮਾਨਵ ਕੋ ਮਾਨਵ ਹੋ ਪਿਆਰਾ, ਇਕ ਦੂਜੇ ਕਾ ਬਣੇ ਸਹਾਰਾ’ ਨੂੰ ਜੀਵਨ ਵਿਚ ਲਿਆਉਣਾ ਹੈ। 1986 ਤੋਂ ਲੈ ਕੇ ਹੁਣ ਤਕ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲਾਏ ਗਏ ਲਗਭਗ 9000 ਕੈਂਪਾਂ ਵਿਚ ਤਕਰੀਬਨ 15 ਲੱਖ ਯੂਨਿਟ ਖ਼ੂਨਦਾਨ ਕੀਤਾ ਗਿਆ ਹੈ। ਕੈਂਪ ਦੀ ਪ੍ਰਬੰਧ ਵਿਵਸਥਾ ਸੇਵਾਦਲ ਦੇ ਸਮੂਹ ਮੈਂਬਰਾਂ ਵੱਲੋਂ ਸੇਵਾਦਲ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਗਈ।