ਨਿਰੰਕਾਰੀ ਮਿਸ਼ਨ ਵੱਲੋਂ ਲਾਏ ਕੈਂਪ ’ਚ 170 ਨੇ ਕੀਤਾ ਖ਼ੂਨਦਾਨ
ਨਿਰੰਕਾਰੀ ਮਿਸ਼ਨ ਵੱਲੋਂ ਲਗਾਏ ਕੈਂਪ ਵਿਚ 170 ਨੇ ਕੀਤਾ ਖ਼ੂਨਦਾਨ,
Publish Date: Sun, 08 Feb 2026 05:55 PM (IST)
Updated Date: Sun, 08 Feb 2026 05:56 PM (IST)

ਖ਼ੂਨ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ, ਨਾਲੀਆਂ ਵਿਚ ਨਹੀਂ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੇ ਪਵਿੱਤਰ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ਸਮਗੌਲੀ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ ਇਕ ਖ਼ੂਨਦਾਨ ਕੈਂਪ ਲਾਇਆ ਗਿਆ। ਜਿਸ ਵਿਚ ਕੁੱਲ 170 ਸ਼ਰਧਾਲੂਆਂ ਨੇ ਖ਼ੂਨਦਾਨ ਕੀਤਾ। ਕੈਂਪ ਦਾ ਉਦਘਾਟਨ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓਪੀ ਨਿਰੰਕਾਰੀ ਨੇ ਸਥਾਨਕ ਮੁਖੀ ਮਾਸਟਰ ਗੁਰਨਾਮ ਸਿੰਘ ਅਤੇ ਹੋਰ ਪਤਵੰਤਿਆਂ ਨਾਲ ਕੀਤਾ। ਇਸ ਮੌਕੇ ਓਪੀ ਨਿਰੰਕਾਰੀ ਨੇ ਮਨੁੱਖਤਾ ਲਈ ਖ਼ੂਨਦਾਨੀਆਂ ਵੱਲੋਂ ਕੀਤੇ ਗਏ ਮਿਸਾਲੀ ਯਤਨਾਂ ਲਈ ਸਤਿਗੁਰੂ ਮਾਤਾ ਸੁਦੀਕਸ਼ਾ ਤੋਂ ਅਸ਼ੀਰਵਾਦ ਮੰਗਿਆ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਬਾਬਾ ਹਰਦੇਵ ਸਿੰਘ ਜੀ ਦੇ ਸ਼ਬਦਾਂ, ਮਾਨਵ ਕੋ ਮਾਨਵ ਹੋ ਪਿਆਰਾ, ਏਕ ਦੂਜੇ ਕਾ ਬਣੇ ਸਹਾਰਾ ਨੂੰ ਜੀਵਨ ਵਿਚ ਲਿਆਉਣਾ ਹੈ। 1986 ਤੋਂ ਲੈ ਕੇ ਹੁਣ ਤੱਕ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲਗਾਏ ਗਏ ਲਗਭਗ 9000 ਕੈਂਪਾਂ ਵਿਚ ਤਕਰੀਬਨ 1.5 ਮਿਲੀਅਨ ਯੂਨਿਟ ਖ਼ੂਨਦਾਨ ਕੀਤਾ ਗਿਆ ਹੈ। ਇਸ ਸੰਦਰਭ ਵਿਚ, ਉਨ੍ਹਾਂ ਦੱਸਿਆ ਕਿ ਸਾਲ 2025-26 ਦੌਰਾਨ, ਚੰਡੀਗੜ੍ਹ ਜ਼ੋਨ ਵਿਚ ਲਗਭਗ 20 ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿਚ ਤਕਰੀਬਨ 3000 ਸ਼ਰਧਾਲੂ ਖ਼ੂਨਦਾਨ ਕਰਨਗੇ। ਅੱਜ ਦੀ ਮੌਜੂਦਾ ਸਥਿਤੀ ਵਿਚ ਵੀ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਸੰਦੇਸ਼ ਖ਼ੂਨ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ, ਨਾਲੀਆਂ ਵਿਚ ਨਹੀਂ ਨੂੰ ਅਪਣਾ ਕੇ ਮਨੁੱਖਤਾ ਨੂੰ ਬਚਾਉਣ ਵਾਸਤੇ ਜੀਵਨ ਜਿਊਣ ਲਈ ਪ੍ਰੇਰਿਤ ਕਰ ਰਹੇ ਹਨ। ਸਮਗੌਲੀ ਬਰਾਂਚ ਦੇ ਮੁਖੀ ਮਾਸਟਰ ਗੁਰਨਾਮ ਸਿੰਘ ਨੇ ਜ਼ੋਨਲ ਇੰਚਾਰਜ ਓਪੀ ਨਿਰੰਕਾਰੀ ਅਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪਤਵੰਤੇ ਸੱਜਣਾਂ, ਵੱਖ-ਵੱਖ ਬਰਾਂਚਾਂ ਤੋਂ ਆਏ ਮੁਖੀਆਂ, ਆਲੇ-ਦੁਆਲੇ ਦੇ ਇਲਾਕਿਆਂ ਤੋਂ ਆਏ ਸ਼ਰਧਾਲੂਆਂ, ਖ਼ਾਸ ਕਰਕੇ ਸਾਰੇ ਖ਼ੂਨਦਾਨੀਆਂ ਅਤੇ ਸਰਕਾਰੀ ਮਲਟੀਸਪੈਸਲਿਟੀ ਹਸਪਤਾਲ, ਸੈਕਟਰ 16, ਚੰਡੀਗੜ੍ਹ ਤੋਂ ਡਾ. ਨਿਤਿਕਾ ਸੂਰੀਆ ਦੀ ਅਗਵਾਈ ਵਾਲੀ 11 ਅਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਦੀ ਡਾ. ਰਵਨੀਤ ਕੌਰ ਦੀ ਅਗਵਾਈ ਵਾਲੀ 16 ਮੈਂਬਰੀ ਟੀਮ ਦਾ ਕੈਂਪ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਹੈ ਕਿ ਖ਼ੂਨਦਾਨ ਖ਼ੂਨ ਦੇ ਰਿਸ਼ਤੇ ਸਥਾਪਿਤ ਕਰਦਾ ਹੈ। ਖ਼ੂਨਦਾਨ ਨਾ ਸਿਰਫ਼ ਇਕ ਸਮਾਜਿਕ ਕਾਰਜ ਹੈ, ਬਲਕਿ ਮਨੁੱਖਤਾ ਦਾ ਇਕ ਬ੍ਰਹਮ ਗੁਣ ਹੈ, ਜੋ ਯੋਗਦਾਨ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਸ ਕੈਂਪ ਦੀ ਪ੍ਰਬੰਧ ਵਿਵਸਥਾ ਸੇਵਾਦਲ ਦੇ ਵਲੰਟੀਅਰਾਂ ਦੁਆਰਾ ਸੰਚਾਲਕ ਕਾਕਾ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ।