ਕੈਂਪ ’ਚ 101 ਯੂਨਿਟ ਖ਼ੂਨ ਇਕੱਤਰ
ਕੈਂਪ ਵਿਚ 101 ਯੂਨਿਟ ਖ਼ੂਨ ਇਕੱਤਰ
Publish Date: Mon, 16 Mar 2026 06:19 PM (IST)
Updated Date: Mon, 16 Mar 2026 06:22 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ
ਲਾਲੜੂ : ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਲਾਲੜੂ ਵੱਲੋਂ ਸ਼੍ਰੀ ਦੁਰਗਾ ਦੇਵੀ ਮੰਦਰ ਨੇੜੇ ਬਣੀ ਧਰਮਸ਼ਾਲਾ ’ਚ 18ਵਾਂ ਖ਼ੂਨਦਾਨ ਕੈਂਪ ਲਾਇਆ ਗਿਆ। ਜ਼ਿਲ੍ਹਾ ਵਾਤਾਵਰਣ ਕੋਆਰਡੀਨੇਟਰ ਰਘੂਨਾਥ ਨਾਰੰਗ ਅਤੇ ਸ਼ਾਖਾ ਦੇ ਪ੍ਰਧਾਨ ਭੁਪੇਸ਼ ਗੁਪਤਾ ਨੇ ਦੱਸਿਆ ਕਿ ਥੈਲੇਸੀਮੀਆ ਮਰੀਜ਼ਾਂ ਲਈ ਲਾਏ ਗਏ ਖ਼ੂਨਦਾਨ ਕੈਂਪ ਵਿਚ 101 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਕੈਂਪ ਦੀ ਸ਼ੁਰੂਆਤ ਸਮੂਹਿਕ ਤੌਰ ’ਤੇ ਦੀਪ ਜਗ੍ਹਾ ਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਔਰਤਾਂ ਨੇ ਵੀ ਖ਼ੂਨਦਾਨ ਮੁਹਿੰਮ ਵਿਚ ਹਿੱਸਾ ਲਿਆ।
ਇਸ ਮੌਕੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ, ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ, ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ, ਸਾਬਕਾ ਕੌਂਸਲਰ ਸੰਜੂ ਪ੍ਰਜਾਪਤ, ਕੌਂਸਲਰ ਗੁਰਨਾਮ ਸਿੰਘ, ਸੰਜੇ ਮਦਨ, ਦੇਵੀ ਦਿਆਲ, ਰਾਧਾ ਸਵਾਮੀ ਸਤਿਸੰਗ ਦੇ ਸਕੱਤਰ ਨਿਰਮਲ ਸਿੰਘ, ਧਰਮਗੜ੍ਹ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਵਜਿੰਦਰ ਸਿੰਘ, ਡੇਰਾਬੱਸੀ ਸ਼ਾਖਾ ਤੋਂ ਬਰਖਾ ਰਾਮ ਅਤੇ ਉਪੇਸ਼ ਬਾਂਸਲ ਸਮੇਤ ਹੋਰਨਾਂ ਨੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸ਼ਾਖਾ ਦੇ ਜ਼ਿਲ੍ਹਾ ਕਨਵੀਨਰ ਰਘੂਨਾਥ ਨਾਰੰਗ ਨੇ ਸਮੂਹ ਮੈਂਬਰਾਂ ਸਮੇਤ, ਸਾਰੇ ਮਹਿਮਾਨਾਂ, ਡਾਕਟਰਾਂ ਦੀ ਟੀਮ, ਸਮੂਹ ਪੱਤਰਕਾਰਾਂ ਅਤੇ ਖ਼ੂਨਦਾਨੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।