ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ 'ਤੇ ਸੈਮੀਨਾਰ ਕਰਵਾਇਆ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪਿੰਡ ਮੁਲਤਾਨੀਆ ਦਿੱਤੀ ਜਾਣਕਾਰੀ ਫੋਟੋ-ਬੀਟੀਆਈ-31ਪੀ। ਜਾਣਕਾਰੀ ਦਿੰਦੇ ਹੋਏ ਬ] ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪਿੰਡ ਮੁਲਤਾਨੀਆ ਦਿੱਤੀ ਜਾਣਕਾਰੀ ਫੋਟੋ-ਬੀਟੀਆਈ-31ਪੀ। ਜਾਣਕਾਰੀ ਦਿੰਦੇ ਹੋਏ ਬ
Publish Date: Mon, 10 Dec 2018 07:09 PM (IST)
Updated Date: Mon, 10 Dec 2018 07:09 PM (IST)
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਪਿੰਡ ਮੁਲਤਾਨੀਆ ਦਿੱਤੀ ਜਾਣਕਾਰੀ
ਜਾਣਕਾਰੀ ਦਿੰਦੇ ਹੋਏ ਬੁਲਾਰੇ।
ਪੰਜਾਬੀ ਜਾਗਰਣ ਪ੫ਤੀਨਿਧੀ, ਬਿਠੰਡਾ
ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਮਨੀਲਾ ਚੁੱਘ, ਸਿਵਲ ਜੱਜ, ਸੀਜੇਐੱਮ ਸਕੱਤਰ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਦੀ ਅਗਵਾਈ ਹੇਠ ਸੁਰੇਸ਼ ਗੌਡ ਪ੍ਰਧਾਨ ਅਤੇ ਨਵਨੀਤ ਦੁੱਗਲ ਸਕੱਤਰ ਮਨੁੱਖੀ ਅਧਿਕਾਰ ਸੁਰੱਖਿਆ ਸੰਗਠਨ ਬਿਠੰਡਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੁਲਤਾਨੀਆ ਵਿਖੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ (8uman Rights 4a੪) ਮੌਕੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਪਿੰ੍ਰਸੀਪਲ ਪਵਨ ਕੁਮਾਰ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ। ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਸੁਰੇਸ਼ ਗੌਡ ਨੇ ਵਿਦਿਆਰਥੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਸੰਖੇਪ 'ਚ ਜਾਣਕਾਰੀ ਦਿੱਤੀ।
ਮਨੀਲਾ ਚੁੱਘ, ਸਿਵਲ ਜੱਜ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 10 ਦਸੰਬਰ ਨੂੰ ਸਾਰੀ ਦੁਨੀਆਂ ਵਿਚ ਹਿਊਮਨ ਰਾਈਟਸ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਦੇ ਪ੍ਰਤੀ ਜਾਗਰੂਕ ਕਰਦੀ ਹੈ ਅਤੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਸਾਰੇ ਜੀਵਤ ਮਨੁੱਖ ਸੁੰਤਤਰਤਾ, ਮਾਣ ਅਤੇ ਅਧਿਕਾਰਾਂ ਪ੍ਰਤੀ ਬਰਾਬਰ ਹੁੰਦੇ ਹਨ। ਕਿਸੇ ਵੀ ਵਿਅਕਤੀ ਨਾਲ ਰੰਗ, ਲਿੰਗ, ਭਾਸ਼ਾ, ਧਰਮ, ਰਾਜਨੀਤੀ ਜਾਂ ਹੋਰ ਵਿਚਾਰਾਂ ਰਾਸ਼ਟਰੀ ਜਾਂ ਸਮਾਜਿਕ ਮੂਲ ਸਾਰਿਆਂ ਦੇ ਅਧਿਕਾਰ ਬਰਾਬਰ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਨਾਲ ਸਮਾਜ ਵਿਚ ਆਉਣ ਵਾਲੀਆਂ ਮੁਸ਼ਕਲਾਂ ਦੇ ਖਿਲਾਫ ਲੜਿਆ ਜਾ ਸਕਦਾ ਹੈ। ਕੋਈ ਵੀ ਜ਼ਰੂਰਤਮੰਦ ਵਿਅਕਤੀ ਫਰੰਟ ਆਫਿਸ ਜਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਵਿਖੇ ਆ ਕੇ ਆਪਣੇ ਹੱਕਾਂ ਦੀ ਰੱਖਿਆ ਲਈ ਕਾਨੂੰਨੀ ਸਲਾਹ ਲੈ ਸਕਦਾ ਹੈ।