- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਕਤੀ ਵੈਲਫੇਅਰ ਸੁਸਾਇਟੀ ਬੁਰਜ ਮਹਿਮਾ ਨੇ ਵੰਡੀ ਧੀਆਂ ਦੀ ਲੋਹੜੀ

-ਹਰ ਖੇਤਰ ’ਚ ਧੀਆਂ ਰਹੀਆਂ ਮੋਹਰੀ : ਡਾ. ਰਵਜੋਤ ਕੌਰ
ਗੁਰਨੈਬ ਸਾਜਨ, ਪੰਜਾਬੀ ਜਾਗਰਣ
ਬੱਲੂਆਣਾ : ਸ਼ਕਤੀ ਵੈੱਲਫੇਅਰ ਸੁਸਾਇਟੀ ਬੁਰਜ ਮਹਿਮਾ ਵੱਲੋਂ 9ਵੀਂ ਲੋਹੜੀ ਧੀਆਂ ਦੀ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਰਵਜੋਤ ਕੌਰ ਮੈਨੇਜਿੰਗ ਡਾਇਰੈਕਟਰ ਸਨਰਜੀ ਨਰਸਿੰਗ ਕਾਲਜ ਬੁਰਜ ਮਹਿਮਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਵਿਸ਼ੇਸ਼ ਮਹਿਮਾਨਾਂ ’ਚੋਂ ਬਾਬਾ ਅਰਜਨ ਮੁਨੀ , ਬਾਬਾ ਜਗਜੋਤ ਸਿੰਘ ਗ੍ਰੰਥੀ, ਬਾਬਾ ਪਰਵਿੰਦਰ ਸਿੰਘ ਗ੍ਰੰਥੀ, ਟਹਿਲ ਸਿੰਘ ਸਰਾਂ ਸਾਬਕਾ ਸਰਪੰਚ ਬੱਲੂਆਣਾ, ਰੋਹਿਤ ਸ਼ਰਮਾ ਮੈਨੇਜਿੰਗ ਡਾਇਰੈਕਟਰ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਹਾਈ ਸਕੂਲ ਬੱਲੂਆਣਾ, ਜਗਮੇਲ ਸਿੰਘ ਏਐੱਸਆਈ ਨੇ ਵੀ ਨਵਜਨਮੀਆਂ ਧੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਕਮੇਡੀ ਕਲਾਕਾਰ ਰਣਜੀਤ ਸਿੰਘ ਧੰਨਾ ਨੇ ਵਿਅੰਗਮਈ ਕਾਮੇਡੀ ਰਾਹੀਂ ਜਿੱਥੇ ਸਮਾਜਿਕ ਬੁਰਾਈਆਂ ’ਤੇ ਤਨਜ ਕੱਸਿਆ, ਉੱਥੇ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕੀਤਾ।
ਇਸ ਮੌਕੇ ਡਾ. ਰਵਜੋਤ ਕੌਰ ਨੇ ਜਿੱਥੇ ਸ਼ਕਤੀ ਵੈੱਲਫੇਅਰ ਸੁਸਾਇਟੀ ਬੁਰਜ ਮਹਿਮਾ ਦੀ ਸਮੁੱਚੀ ਟੀਮ ਨੂੰ ਲੋਹੜੀ ਧੀਆਂ ਦੀ ਮੌਕੇ ਮੁਬਾਰਕਬਾਦ ਦਿੱਤੀ। ਸ਼ਕਤੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸਤਨਾਮ ਸੱਤਾ ਨੇ ਦੱਸਿਆ ਕਿ ਉਹ ਪਿਛਲੇ ਨੌ ਸਾਲਾਂ ਤੋਂ ਲੋਹੜੀ ਧੀਆਂ ਦਾ ਸਮਾਗਮ ਕਰਕੇ ਧੀਆਂ ਦਾ ਸਨਮਾਨ ਕਰਦੇ ਆ ਰਹੇ ਮਨ ਹਨ। ਉਨ੍ਹਾਂ ਦਾ ਉਦੇਸ਼ ਹੈ ਧੀਆਂ ਨੂੰ ਸਤਿਕਾਰ ਦੇਣਾ ਕਿਉਂਕਿ ਪੁੱਤਾਂ ਨਾਲੋਂ ਵੱਧ ਅੱਜ ਧੀਆਂ ਜਿੱਥੇ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ, ਉੱਥੇ ਜਦੋਂ ਲੜਕੇ ਆਪਣੇ ਮਾਂ ਬਾਪ ਨੂੰ ਠੁਕਰਾ ਦਿੰਦੇ ਹਨ ਉੱਥੇ ਧੀਆਂ ਹੀ ਆਪਣੇ ਮਾਂ ਬਾਪ ਦੀ ਸਾਂਭ-ਸੰਭਾਲ ਕਰਦੀਆਂ ਹਨ, ਇਸ ਲਈ ਸਾਨੂੰ ਧੀਆਂ ਨੂੰ ਚੰਗੀ ਸਿੱਖਿਆ ਪਰਵਰਿਸ ਅਤੇ ਅੱਗੇ ਵਧਣ ਲਈ ਮੌਕੇ ਦੇਣੇ ਚਾਹੀਦੇ ਹਨ। ਇਸ ਮੌਕੇ ਨਵ- ਜਨਮੀਆਂ ਧੀਆਂ ਦੇ ਮਾਪਿਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਅਤੇ ਸਕੂਲੀ ਬੱਚੀਆਂ ਵੱਲੋਂ ਵੀ ਗੀਤ, ਕਵਿਤਾ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਮੰਚ ਦਾ ਸੰਚਾਲਨ ਮੇਜਰ ਸਿੰਘ ਖਾਲਸਾ ਨੇ ਬਾਖੂਬੀ ਨਿਭਾਇਆ। ਆਏ ਹੋਏ ਮਹਿਮਾਨਾਂ ਨੂੰ ਸੁਸਾਇਟੀ ਮੈਂਬਰਾਂ ਵੱਲੋਂ ਲੋਈ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਲੋਹੜੀ ਬਾਲਕੇ ਧੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੂੰਗਫਲੀਆਂ ਤੇ ਰਿਓੜੀਆਂ ਵੰਡੀਆਂ। ਇਸ ਮੌਕੇ ਕੁਲਵੰਤ ਸਿੰਘ ਸੈਕਟਰੀ, ਜਗਮੇਲ ਸਿੰਘ ਏਐਸਆਈ ਨੇ ਵੀ ਸ਼ਕਤੀ ਵੈਲਫੇਅਰ ਸੁਸਾਇਟੀ ਅਤੇ ਲੋਹੜੀ ਧੀਆਂ ਦੀ ਮੌਕੇ ਨਵਜਨਮੀਆਂ ਧੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸ਼ਕਤੀ ਵੈਲਫੇਅਰ ਸੁਸਾਇਟੀ ਬੁਰਜ ਮਹਿਮਾ ਦੇ ਸਰਪ੍ਰਸਤ ਡਾ. ਦਰਸ਼ਨ ਸਿੰਘ ਬੁੱਟਰ, ਪ੍ਰਧਾਨ ਸਤਨਾਮ ਸਿੰਘ ਸੱਤਾ, ਰਮਨਦੀਪ ਸਿੰਘ ਸੁਸਾਇਟੀ ਚੇਅਰਮੈਨ , ਪ੍ਰਿਤਪਾਲ ਸਿੰਘ ਬਰਾੜ ਸੈਕਟਰੀ, ਠਾਣਾ ਸਿੰਘ ਪੰਚ, ਜਸਪਾਲ ਸਿੰਘ ਸਾਬਕਾ ਪੰਚ, ਕੁਲਵੰਤ ਸਿੰਘ ਸੈਕਟਰੀ, ਲਾਭ ਸਿੰਘ ਨੰਬਰਦਾਰ, ਸੁਖਰਾਜ ਬਹਾਦਰ ਬਰਾੜ, ਬਲਜੀਤ ਸਿੰਘ ਬਰਾੜ, ਰਛਪਾਲ ਸਿੰਘ ਵਾਈਸ ਪ੍ਰਧਾਨ, ਜਸਵੀਰ ਸਿੰਘ ਸਿੱਧੂ, ਅਜੈਬ ਸਿੰਘ ਢਿੱਲੋਂ ਆਦਿ ਹਾਜ਼ਰ ਸਨ।