ਘਰ ’ਚ ਚਲਦੀ ਨਾਜਾਇਜ਼ ਸ਼ਰਾਬ ਫੈਕਟਰੀ ਫੜੀ
ਘਰ ਵਿੱਚ ਚਲ ਰਹੀ ਨਜਾਇਜ਼ ਸ਼ਰਾਬ ਫੈਕਟਰੀ ਫੜ੍ਹੀ
Publish Date: Mon, 09 Mar 2026 05:22 PM (IST)
Updated Date: Tue, 10 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬੀੜ ਤਾਲਾਬ ਬਸਤੀ ਨੰਬਰ 3 ਵਿੱਚ ਖੇਤਾਂ ਦੇ ਨੇੜੇ ਸਥਿਤ ਇਕ ਘਰ ਵਿੱਚ ਨਾਜਾਇਜ਼ ਸ਼ਰਾਬ ਬਣਾਉਣ ਦੀ ਫੈਕਟਰੀ ਚਲ ਰਹੀ ਸੀ। ਇਸ ਉੱਤੇ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਛਾਪੇਮਾਰੀ ਕਰਕੇ 100 ਲੀਟਰ ਨਾਜਾਇਜ਼ ਸ਼ਰਾਬ ਅਤੇ ਹੋਰ ਸਾਮਾਨ ਬਰਾਮਦ ਕੀਤਾ। ਫੈਕਟਰੀ ਚਲਾਉਂਦਾ ਮੁਲਜ਼ਮ ਇਸ ਦੌਰਾਨ ਫਰਾਰ ਹੋਣ ਵਿੱਚ ਸਫਲ ਹੋ ਗਿਆ। ਪੁਲਿਸ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ। ਐਕਸਾਈਜ਼ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਬਸਤੀ ਨੰਬਰ 3 ਵਿੱਚ ਅਜੀਤ ਸਿੰਘ ਨਾਮਕ ਵਿਅਕਤੀ ਆਪਣੇ ਘਰ ਵਿੱਚ ਗੁਪਤ ਤੌਰ ’ਤੇ ਸ਼ਰਾਬ ਬਣਾਉਣ ਦੀ ਪੂਰੀ ਤਿਆਰੀ ਕਰ ਰਿਹਾ ਹੈ। ਇਸ ਜਾਣਕਾਰੀ ‘ਤੇ ਐਕਸਾਈਜ਼ ਅਤੇ ਪੁਲਿਸ ਟੀਮ ਨੇ ਉਸਦੇ ਘਰ ‘ਤੇ ਛਾਪਾ ਮਾਰਿਆ। ਪੁਲਿਸ ਨੇ ਘਰ ਤੋਂ 100 ਲੀਟਰ ਨਾਜਾਇਜ਼ ਸ਼ਰਾਬ ਦੇ ਨਾਲ-ਨਾਲ ਸ਼ਰਾਬ ਸਟੋਰ ਕਰਨ ਲਈ ਵਰਤੇ ਗਏ ਕਈ ਡ੍ਰੰਮ, ਸ਼ਰਾਬ ਕੱਢਣ ਵਾਲੀ ਭੱਠੀ ਤੇ ਹੋਰ ਸਾਮਾਨ ਵੀ ਜ਼ਬਤ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਪਸ਼ੂਆਂ ਵਾਲੇ ਬਰਾਂਡੇ ਵਿੱਚ ਪਾਈਪਾਂ ਆਦਿ ਅੰਡਰਗਰਾਊਂਡ ਲਾ ਕੇ ਸ਼ਰਾਬ ਕੱਢਣ ਦੇ ਪੱਕੇ ਪ੍ਰਬੰਧ ਕੀਤੇ ਸਨ। ਸਾਰਾ ਸਾਮਾਨ ਪੁਲਿਸ ਨੇ ਜ਼ਬਤ ਕਰ ਲਿਆ ਹੈ ਅਤੇ ਫਰਾਰ ਮੁਲਜ਼ਮ ਦੀ ਭਾਲ ਜਾਰੀ ਹੈ।