ਰੇਲਗੱਡੀ ’ਚ ਸਫ਼ਰ ਦੌਰਾਨ ਫ਼ੌਜੀ ਦਾ ਪਰਸ ਚੋਰੀ
ਰੇਲ ਗੱਡੀ ਵਿੱਚ ਸਫਰ ਦੌਰਾਨ ਫੌਜੀ ਦਾ ਪਰਸ ਚੋਰੀ ਠੀਕ
Publish Date: Fri, 13 Feb 2026 04:26 PM (IST)
Updated Date: Sat, 14 Feb 2026 04:03 AM (IST)
ਸੀਨੀਅਰ ਸਟਾਫ ਰਿਪੋਰਟਰ ਪੰਜਾਬੀ ਜਾਗਰਣ, ਬਠਿੰਡਾ : ਰੇਲਗੱਡੀ ਵਿੱਚ ਸਫਰ ਕਰ ਰਹੇ ਫੌਜੀ ਦਾ ਅਣਪਛਾਤਿਆਂ ਨੇ ਪਰਸ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਫੌਜ ਦੇ ਹੌਲਦਾਰ ਸੰਜੇ ਸਿੰਘ ਵਾਸੀ ਪਿੰਡ ਘੜਸਾਣੀ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ ਰੇਲਗੱਡੀ ਰਾਹੀਂ ਛੇ ਫਰਵਰੀ ਨੂੰ ਬਠਿੰਡਾ ਪੁੱਜਾ ਸੀ। ਇਸ ਦੌਰਾਨ ਉਹ ਗੋਲ ਡਿੱਗੀ ਨੇੜੇ ਸਬਜ਼ੀ ਮੰਡੀ ’ਚ ਸਾਮਾਨ ਵਗੈਰਾ ਖ਼ਰੀਦਣ ਲਈ ਪੁੱਜਾ, ਪਰ ਜਦੋਂ ਉਸਨੇ ਆਪਣੀ ਜੇਬ ਵਿੱਚ ਹੱਥ ਮਾਰਿਆ ਤਾਂ ਉਸ ਦਾ ਪਰਸ ਗਾਇਬ ਸੀ। ਪੀੜਤ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਪਰਸ ਚੋਰੀ ਕਰ ਲਿਆ, ਜਿਸ ਵਿੱਚ ਉਸ ਦਾ ਮਿਲਟਰੀ ਦਾ ਸ਼ਨਾਖਤੀ ਕਾਰਡ, ਆਧਾਰ ਕਾਰਡ, ਪੈਨ ਕਾਰਡ ਅਤੇ 1600 ਰੁਪਏ ਨਕਦ ਸਨ। ਥਾਣਾ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।