ਤਖਤ ਸ੍ਰੀ ਦਮਦਮਾ ਸਾਹਿਬ ਲਈ ਰੇਲ ਲਿੰਕ ਦੇ ਐਲਾਨ ਦਾ ਸਵਾਗਤ
ਕੇਂਦਰ ਸਰਕਾਰ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਲਈ ਰੇਲ ਲਿੰਕ ਦੇ ਐਲਾਨ ਭਰਵਾਂ ਸਵਾਗਤ
Publish Date: Sat, 21 Mar 2026 07:49 PM (IST)
Updated Date: Sun, 22 Mar 2026 04:14 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਕੇਂਦਰ ਸਰਕਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਦਾ ਐਲਾਨ ਕੀਤਾ। ਇਸ ਐਲਾਨ ਨਾਲ ਸਿੱਖ ਸੰਗਤਾਂ ਤੇ ਆਮ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਸਿੱਖ ਧਰਮ ਸਥਾਨਾਂ ਨਾਲ ਆਸਾਨੀ ਨਾਲ ਪੁੱਜਣਾ ਸਿੱਖਾਂ ਲਈ ਪੁਰਾਣੀ ਮੰਗ ਸੀ, ਜਿਸ ਨੂੰ ਪਿਛਲੇ ਕਈ ਸਾਲਾਂ ਤੋਂ ਲੰਬੇ ਸਮੇਂ ਤਕ ਸੰਗਤਾਂ ਵੱਲੋਂ ਉਠਾਇਆ ਜਾ ਰਿਹਾ ਸੀ। ਪਿਛਲੀ ਸਰਕਾਰਾਂ ਨੇ ਇਸ ਮੰਗ ਤੇ ਧਿਆਨ ਨਹੀਂ ਦਿੱਤਾ, ਪਰ ਹੁਣ ਭਾਜਪਾ ਸਰਕਾਰ ਨੇ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ, “ਸਿੱਖ ਸੰਗਤਾਂ ਦੀ ਲੰਬੇ ਸਮੇਂ ਤੋਂ ਆ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰ ਸਰਕਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰ ਕੀਤਾ ਹੈ। ਇਹ ਯਾਤਰੀਆਂ ਲਈ ਸਹੂਲਤ ਅਤੇ ਸਿੱਖ ਇਤਿਹਾਸ ਨੂੰ ਲੋਕਾਂ ਤਕ ਲੈ ਜਾਣ ਦਾ ਮਾਧਿਅਮ ਬਣੇਗਾ।” ਸਿੱਖ ਸੰਗਤ ਨੇ ਇਸ ਐਲਾਨ ਦਾ ਭਰਵਾਂ ਸਵਾਗਤ ਕੀਤਾ। -ਬਾਕਸ- -ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਤਾ ਤੋਹਫ਼ਾ ਭਾਜਪਾ ਦੇ ਸੀਨੀਅਰ ਆਗੂ ਬਲਦੇਵ ਸਿੰਘ ਅਕਲੀਆ ਅਨੁਸਾਰ ਇਹ ਰੇਲ ਲਿੰਕ ਸਿਰਫ਼ ਸਿੱਖ ਧਰਮ ਦੇ ਯਾਤਰੀਆਂ ਲਈ ਹੀ ਨਹੀਂ, ਬਲਕਿ ਸਾਰੇ ਯਾਤਰੀਆਂ ਲਈ ਇਕ ਆਸਾਨ ਸਾਧਨ ਹੋਵੇਗਾ। ਪੰਜਾਬ ਵਿੱਚ ਸੈਰ-ਸਪਾਟਾ ਉਦਯੋਗ ਲਈ ਇਹ ਇਕ ਨਵੀਂ ਸ਼ੁਰੂਆਤ ਹੈ। ਦਮਦਮਾ ਸਾਹਿਬ ਸਿਰਫ਼ ਧਾਰਮਿਕ ਸਥਾਨ ਹੀ ਨਹੀਂ, ਬਲਕਿ ਸਿੱਖ ਇਤਿਹਾਸ ਰੂਹਾਨੀਅਤ ਦਾ ਕੇਂਦਰ ਵੀ ਹੈ। ਰੇਲ ਲਿੰਕ ਨਾਲ ਇਸ ਸਥਾਨ ’ਤੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ’ਚ ਵਾਧਾ ਹੋਵੇਗਾ, ਜਿਸ ਨਾਲ ਸਥਾਨਕ ਆਰਥਿਕਤਾ ਨੂੰ ਵੀ ਲਾਭ ਮਿਲੇਗਾ। ਸਿਰਫ਼ ਇਹੀ ਤਖਤ ਰੇਲ ਲਿੰਕ ਨਾਲ ਜੁੜਨ ਖੁਣੋਂ ਰਹਿੰਦਾ ਸੀ, ਪਰ ਹੁਣ ਭਾਜਪਾ ਦੀ ਕੇਂਦਰ ਸਰਕਾਰ ਨੇ ਸਿੱਖ ਸੰਗਤਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਹੈ। ਬਾਕਸ -ਘੱਟ ਸਮੇਂ ’ਚ ਚੰਗੀ ਸਹੂਲਤ ਮਿਲਣ ਨਾਲ ਯਾਤਰਾ ਕਰਨ ਦਾ ਮਿਲੇਗਾ ਮੌਕਾ ਭਾਜਪਾ ਦੇ ਆਗੂ ਜਤਿੰਦਰ ਸ਼ਰਮਾ ਗੋਗੀ ਦਾ ਕਹਿਣਾ ਸੀ ਕਿ ਮੇਰੇ ਲਈ ਇਹ ਖ਼ਬਰ ਵੱਡੀ ਖੁਸ਼ੀ ਦੀ ਖਬਰ ਹੈ। ਅਕਸਰ ਸਾਨੂੰ ਰੇਲ ਸਹੂਲਤ ਦੀ ਘਾਟ ਕਾਰਨ ਦਮਦਮਾ ਸਾਹਿਬ ਜਾਣ ਵਿੱਚ ਸਮੱਸਿਆਵਾਂ ਆਉਂਦੀਆਂ ਸਨ। ਹੁਣ ਜਦੋਂ ਕੇਂਦਰ ਸਰਕਾਰ ਨੇ ਰੇਲ ਲਿੰਕ ਮਨਜ਼ੂਰ ਕੀਤਾ ਹੈ, ਤਾਂ ਸਾਨੂੰ ਘੱਟ ਸਮੇਂ ਵਿੱਚ ਚੰਗੀ ਸਹੂਲਤ ਮਿਲਣ ਨਾਲ ਯਾਤਰਾ ਕਰਨ ਦਾ ਮੌਕਾ ਮਿਲੇਗਾ। ਇਹ ਪ੍ਰੋਜੈਕਟ ਸਿਰਫ਼ ਧਾਰਮਿਕ ਯਾਤਰਾ ਲਈ ਹੀ ਨਹੀਂ, ਬਲਕਿ ਸਾਰੇ ਲੋਕਾਂ ਲਈ ਸੁਵਿਧਾ ਦਾ ਸਰੋਤ ਬਣੇਗਾ। ਇਸ ਅਸਥਾਨ ’ਤੇ ਸਿਰਫ਼ ਸਿੱਖ ਹੀ ਨਹੀਂ ਸਗੋਂ ਸਾਰੇ ਧਰਮਾਂ ਦੇ ਲੋਕ ਨਤਕਸਤਕ ਹੋਣ ਲਈ ਜਾਂਦੇ ਹਨ, ਜਿੰਨ੍ਹਾਂ ਲਈ ਹੁਣ ਭਾਜਪਾ ਦੀ ਕੇਂਦਰ ਸਰਕਾਰ ਨੇ ਰੇਲ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਸ ਲਈ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦੇ ਹਾਂ। ਬਾਕਸ -ਪ੍ਰੋਜੈਕਟ ਜਲਦੀ ਤੇ ਸਮਰੱਥ ਢੰਗ ਨਾਲ ਹੋਵੇ ਪੂਰਾ ਸਮਾਜ ਸੇਵੀ ਤੇ ਆਗੂ ਰਤਨ ਸ਼ਰਮਾ ਮਲੂਕਾ ਨੇ ਕਿਹਾ ਕਿ ਸਿੱਖ ਸੰਗਤਾਂ ਦੀ ਲੰਬੇ ਸਮੇਂ ਤੋਂ ਆ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰ ਸਰਕਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਹ ਸਿਰਫ਼ ਧਾਰਮਿਕ ਸਥਾਨ ’ਤੇ ਪੁੱਜਣ ਨੂੰ ਆਸਾਨ ਬਣਾਉਣ ਲਈ ਹੈ, ਬਲਕਿ ਸਿੱਖ ਇਤਿਹਾਸ ਤੇ ਸੰਗਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੀ ਹੈ। ਸਾਡੀ ਕੋਸ਼ਿਸ਼ ਰਹੇਗੀ ਕਿ ਪ੍ਰੋਜੈਕਟ ਜਲਦੀ ਅਤੇ ਸਮਰੱਥ ਢੰਗ ਨਾਲ ਪੂਰਾ ਹੋਵੇ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ। -ਬਾਕਸ- -ਉਕਤ ਪ੍ਰੋਜੈਕਟ ਸਾਰੇ ਧਰਮਾਂ ਦੇ ਲੋਕਾਂ ਲਈ ਹੋਵੇਗਾ ਸਹਾਇਕ ਇੰਜਨੀਅਰ ਰੁਪਿੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਰੇਲ ਲਿੰਕ ਨਾਲ ਜੋੜ ਕੇ ਵੱਡਾ ਕੰਮ ਕੀਤਾ ਹੈ। ਹੁਣ ਜਦੋਂ ਰੇਲਵੇ ਲਾਇਨ ਬਣੇਗੀ, ਯਾਤਰਾ ਸੌਖੀ ਹੋਵੇਗੀ। ਵਿਦਿਆਰਥੀਆਂ, ਸੈਲਾਨੀਆਂ ਤੇ ਧਾਰਮਿਕ ਯਾਤਰੀਆਂ ਲਈ ਇਹ ਇਕ ਬਹੁਤ ਵੱਡਾ ਫਾਇਦਾ ਹੈ। ਇਹ ਪ੍ਰੋਜੈਕਟ ਸਾਰੇ ਧਰਮਾਂ ਦੇ ਲੋਕਾਂ ਲਈ ਸਹਾਇਕ ਸਿੱਧ ਹੋਵੇਗਾ। ਤਖਤ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਦੀ ਮੰਗ ਕਾਫ਼ੀ ਪੁਰਾਣੀ ਸੀ, ਪਰ ਹੁਣ ਕੇਂਦਰ ਸਰਕਾਰ ਨੇ ਇਸਨੂੰ ਪੂਰਾ ਕੀਤਾ ਹੈ। ਇਸ ਲਈ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਹੈ। -ਬਾਕਸ- -ਕੇਂਦਰ ਦੀ ਮਨਜ਼ੂਰੀ ਨਾਲ ਇਹ ਯਤਰਾ ਆਰਥਿਕਤਾ ਲਈ ਬਣੇਗੀ ਨਵੀਂ ਸ਼ੁਰੂਆਤ ਤਖਤ ਸ੍ਰੀ ਦਮਦਮਾ ਸਾਹਿਬ ਰੇਲ ਲਿੰਕ ਪ੍ਰੋਜੈਕਟ ਦਾ ਐਲਾਨ ਸਿੱਖ ਸੰਗਤ, ਆਮ ਲੋਕਾਂ, ਟੂਰਿਜ਼ਮ ਅਤੇ ਧਾਰਮਿਕ ਸਥਾਨਾਂ ਦੀ ਸਹੂਲਤ ਲਈ ਬਹੁਤ ਲਾਭਕਾਰੀ ਹੈ। ਕੇਂਦਰ ਵੱਲੋਂ ਮਨਜ਼ੂਰੀ ਦੇਣ ਨਾਲ ਇਹ ਯਾਤਰਾ ਤੇ ਸਥਾਨਕ ਆਰਥਿਕਤਾ ਲਈ ਇਕ ਨਵੀਂ ਸ਼ੁਰੂਆਤ ਬਣੇਗੀ। ਇਹ ਪ੍ਰੋਜੈਕਟ ਸਿਰਫ਼ ਸੁਵਿਧਾ ਹੀ ਨਹੀਂ, ਸਗੋਂ ਧਾਰਮਿਕ, ਸੱਭਿਆਚਾਰਕ ਤੇ ਆਰਥਿਕ ਵਿਕਾਸ ਲਈ ਵੀ ਅਰਥ ਰੱਖਦਾ ਹੈ। ਕੇਂਦਰ ਸਰਕਾਰ ਨੇ ਤਖਤ ਸਾਹਿਬ ਨੂੰ ਰੇਲ ਲਿੰਕ ਨਾਲ ਜੋੜ ਕੇ ਵੱਡਾ ਕਾਰਜ ਕੀਤਾ ਹੈ। ਉਨ੍ਹਾਂ ਇਸ ਕੰਮ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਲੋਕ ਸਭਾ ਹਲਕਾ ਭਾਜਪਾ ਦੀ ਇੰਚਾਰਜ਼ ਪਰਮਪਾਲ ਕੌਰ ਸਿੱਧੂ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਹੈ।