ਐੱਸਕੇਐੱਮ ਦੇ ਸੱਦੇ ’ਤੇ ਟਰੰਪ ਤੇ ਕੇਂਦਰ ਸਰਕਾਰ ਦੇ ਫੂਕੇ ਪੁਤਲੇ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੋਦੀ ਅਤੇ ਟਰੰਪ ਦੇ ਪੁਤਲੇ ਫੂਕੇ
Publish Date: Fri, 13 Feb 2026 04:39 PM (IST)
Updated Date: Sat, 14 Feb 2026 04:03 AM (IST)

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਸੰਯੁਕਤ ਮੋਰਚੇ ਵੱਲੋ ਹਮਾਇਤ ਦੇ ਐਲਾਨ ਦੀ ਕੜੀ ਵਜੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਬਠਿੰਡਾ ਦੇ ਬਲਾਕ ਫੂਲ ਵੱਲੋ ਸਬ ਡਵੀਜ਼ਨ ਭਾਈ ਰੂਪਾ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਬਲਾਕ ਪ੍ਰਧਾਨ ਗੱਗੀ ਧਾਲੀਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੇਂਦਰ ਸਰਕਾਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਰਕਾਰ ਦੇ ਪੁਤਲੇ ਫੂਕੇ ਗਏ। ਜੋ ਕਿ ਪਿਛਲੇ ਦਿਨੀ ਮੋਦੀ ਸਰਕਾਰ ਨੇ ਟਰੰਪ ਸਰਕਾਰ ਅੱਗੇ ਗੋਡੇ ਟੇਕ ਕੇ ਵਿਸ਼ਵ ਮੁਕਤ ਵਪਾਰ ਸਮਝੌਤੇ ਤੇ ਦਸਤਖਤ ਕੀਤੇ। ਇਸ ਦੇ ਰੋਸ ਵਜੋਂ ਮੀਟਿੰਗ ਕਰਕੇ ਬਿਜਲੀ ਗਰਿੱਡਾਂ ਅੱਗੇ ਪੁਤਲੇ ਫੂਕੇ ਗਏ। ਇਸ ਮੌਕੇ ਅਮਨਦੀਪ ਸਿੰਘ ਗੱਗੀ ਨੇ ਕਿਹਾ ਕਿ 22 ਫਰਵਰੀ ਨੂੰ ਸੰਯੁਕਤ ਮੋਰਚੇ ਦੇ ਸੱਦੇ ’ਤੇ ਆਪ ਤੇ ਭਾਜਪਾ ਦੇ ਹਲਕਾ ਵਿਧਾਇਕ ਅਤੇ ਐੱਮਪੀ ਦੀਆਂ ਕੋਠੀਆਂ ਅੱਗੇ 11 ਤੋਂ 3 ਵਜੇ ਤੱਕ ਰੋਸ ਧਰਨੇ ਦਿੱਤੇ ਜਾਣਗੇ। ਬਲਾਕ ਫੂਲ ਦੇ ਪ੍ਰਧਾਨ ਅਮਨਦੀਪ ਸਿੰਘ ਗੱਗੀ ਨੇ ਦੱਸਿਆ ਕਿ ਆਉਣ ਵਾਲੀ 24 ਤਰੀਕ ਨੂੰ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿਚ ਵੱਡੇ ਐਲਾਨ ਕੀਤੇ ਜਾਣਗੇ। ਬਲਾਕ ਪ੍ਰਧਾਨ ਅਮਨਦੀਪ ਸਿੰਘ ਗੱਗੀ ਪ੍ਰੈੱਸ ਸਕੱਤਰ ਕੇਵਲ ਸ਼ਰਮਾ ਕਾਂਗੜ ਸਹਾਇਕ ਸਕੱਤਰ ਸਵਰਨ ਸਿੰਘ ਭਾਈਰੂਪਾ, ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਘੰਡਾਬੰਨਾ, ਜ਼ਿਲ੍ਹਾ ਜਰਨਲ ਸਕੱਤਰ ਕਰਮ ਸਿੰਘ ਭਾਈਰੂਪਾ , ਇਕਾਈ ਪ੍ਰਧਾਨ ਜਰਨੈਲ ਸਿੰਘ ਕਾਂਗੜ, ਜਸਵਿੰਦਰ ਸਿੰਘ ਦਿਆਲਪੁਰਾ ਭਾਈਕਾ, ਜੋਗਿੰਦਰ ਸਿੰਘ ਘੰਡਾਬੰਨਾ, ਰਾਜੂ ਫੂਲੇਵਾਲਾ, ਮਨਜੀਤ ਸਿੰਘ ਮੀਤਾ , ਜੱਗੂ ਭਾਈਰੂਪਾ, ਗੁਹਜੰਟ ਸਿੰਘ ਢਿਪਾਲੀ, ਪੁਸ਼ਪਿੰਦਰ ਸਿੰਘ ਆਦਮਪੁਰਾ, ਚਮਕੌਰ ਸਿੰਘ ਸੇਲਬਰਾਹ, ਇੰਮਪਲਾਈ ਸੰਘਰਸ਼ ਯੂਨੀਅਨ, ਟੀਐੱਸਯੂ, ਪੀਐੱਸਈਬੀ ਇੰਮਪਲਾਈ ਫੈਡਰੇਸ਼ਨ, ਮੁਲਾਜ਼ਮ ਯੂਨਾਈਟਡ ਔਰਗੇਨਾਈਜੇਸਨ, ਭੋਲਾ ਸਿੰਘ ਬੁਰਜ ਗਿੱਲ਼ ਆਦਿ ਆਗੂ ਹਾਜ਼ਰ ਸਨ ।