ਸ੍ਰੀ ਗੁਰੂ ਰਵੀਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਇਆ
ਸ੍ਰੀ ਗੁਰੂ ਰਵੀਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ
Publish Date: Sun, 01 Feb 2026 05:52 PM (IST)
Updated Date: Mon, 02 Feb 2026 04:11 AM (IST)
-ਇਹ ਸਿਰਫ਼ ਧਾਰਮਿਕ ਦਿਹਾੜਾ ਨਹੀਂ, ਸਗੋਂ ਸਮਾਜਿਕ ਏਕਤਾ ਤੇ ਜਾਗਰੂਕਤਾ ਦਾ ਪ੍ਰਤੀਕ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਵਿਚ ਸ੍ਰੀ ਗੁਰੂ ਰਵੀਦਾਸ ਭਵਨ ਪਰਸਰਾਮ ਨਗਰ ਵਿਖੇ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਹ ਸਮਾਗਮ ਸ੍ਰੀ ਗੁਰੂ ਰਵੀਦਾਸ ਸਭਾ ਆਵਾ ਬਸਤੀ ਦੇ ਪ੍ਰਧਾਨ ਰਾਜੇਸ਼ ਕੁਮਾਰ ਬੰਟੀ ਦੀ ਅਗਵਾਈ ’ਚ ਕਰਵਾਇਆ ਗਿਆ। ਇਸ ਮੌਕੇ ਸੀਤਾ ਰਾਮ, ਜਨਰਲ ਮੈਨੇਜਰ ਫਰੀਦਕੋਟ ਨੇ ਝੰਡੇ ਦੀ ਰਸਮ ਕੀਤੀ। ਸੰਗਤ ਤੇ ਉੱਚ ਸ਼ਖਸੀਅਤਾਂ ਦੇ ਸਨਮਾਨ ਦੇ ਨਾਲ ਸਮਾਗਮ ’ਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ਗਿਆ।
ਬਠਿੰਡਾ ਦੇ ਕਈ ਸੰਗਠਨਾਂ ਤੇ ਸਮਾਜਿਕ ਆਗੂਆਂ ਨੇ ਭਾਈਚਾਰੇ, ਏਕਤਾ ਅਤੇ ਮਨੁੱਖਤਾ ਦਾ ਸੁਨੇਹਾ ਦਿੱਤਾ। ਇਸ ਮੌਕੇ ਸ੍ਰੀ ਗੁਰੂ ਰਵੀਦਾਸ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਨੈਤਿਕਤਾ, ਸੇਵਾ ਤੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨ ਦਾ ਸੰਕਲਪ ਲਿਆ। ਇਹ ਸਮਾਗਮ ਸਿਰਫ਼ ਧਾਰਮਿਕ ਦਿਹਾੜਾ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਤੇ ਏਕਤਾ ਦਾ ਪ੍ਰਤੀਕ ਵੀ ਬਣਿਆ। ਇਸ ਮੌਕੇ ਪਦਮ ਮਹਿਤਾ ਮੇਅਰ ਨਗਰ ਨਿਗਮ ਬਠਿੰਡਾ, ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ, ਬਬਲੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਬਠਿੰਡਾ, ਬਲਜੀਤ ਸਿੰਘ ਬੱਲੀ ਚੇਅਰਮੈਨ ਮਾਰਕੀਟਿੰਗ ਕਮੇਟੀ ਬਠਿੰਡਾ, ਸਰੂਪ ਚੰਦ ਸਿੰਗਲਾ, ਮਹਿੰਦਰ ਪਾਲ ਪ੍ਰਧਾਨ ਸ੍ਰੀ ਗੁਰੂ ਰਵੀਦਾਸ ਸਭਾ ਬਠਿੰਡਾ, ਰਾਜੇਸ਼ ਕੁਮਾਰ ਕੀਲਾਨੀਆ, ਰਤਨ ਰਾਹੀਂ, ਪੁਸ਼ਪਾ ਰਾਣੀ ਐਮਸੀ ਬਠਿੰਡਾ, ਵਿਪਨ ਮੀਤੂ, ਜਤਿੰਦਰ ਭੱਲਾ, ਮੈਡਮ ਚੰਦਰ ਕਾਂਤਾ, ਤੁਲਸੀ ਦੇਵੀ, ਸੁਰੇਸ਼ ਕੁਮਾਰ ਰਾਹੀਂ, ਰਾਮ ਪ੍ਰਤਾਪ ਤੇ ਹਰ ਸਖ਼ਸੀਅਤਾਂ ਨੇ ਸ੍ਰੀ ਗੁਰੂ ਰਵੀਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।