‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਕੱਢੀ ਮੋਟਰਸਾਈਕਲ ਰੈਲੀ
ਬਹੁਜਨ ਸਮਾਜ ਪਾਰਟੀ ਨੇ ਕੱਢੀ ਮੋਟਰਸਾਈਕਲ ਰੈਲੀ
Publish Date: Sun, 08 Feb 2026 05:46 PM (IST)
Updated Date: Mon, 09 Feb 2026 04:06 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਪੰਜਾਬ ਸੰਭਾਲੋ ਮੁਹਿੰਮ ਤਹਿਤ ਐਤਵਾਰ ਨੂੰ ਵਿਧਾਨ ਸਭਾ ਹਲਕਾ ਮੌੜ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਸੀਨੀਅਰ ਲੀਡਰਸ਼ਿਪ ਕੁਲਦੀਪ ਸਿੰਘ ਸਰਦੂਲਗੜ੍ਹ ਇੰਚਾਰਜ ਪੰਜਾਬ, ਦੌਲਤ ਰਾਮ ਜਨਰਲ ਸੈਕਟਰੀ ਪੰਜਾਬ, ਲਖਵੀਰ ਸਿੰਘ ਨਿੱਕਾ ਸੈਕਟਰੀ ਪੰਜਾਬ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਗਰੀਬਾਂ ਦਲਿਤਾਂ ਅਤੇ ਮਜ਼ਦੂਰਾਂ ਦੀ ਰੋਟੀ ਖੋਹ ਕੇ ਉਨ੍ਹਾਂ ਦਾ ਚੁੱਲ੍ਹਾ ਠੰਢਾ ਕਰਨ ਦੇ ਰਾਹ ਪਈ ਹੋਈ ਹੈ। ਜਿਸ ਕਾਰਨ ਮਨਰੇਗਾ ਦਾ ਕਾਨੂੰਨ ਬਦਲ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਖਤਮ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ। ਜਿਸਦੇ ਤਹਿਤ ਵੱਖ-ਵੱਖ ਕਾਨੂੰਨ ਲਿਆਂਦੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਕੀਮ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇ ਤੇ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਤਹਿਤ ਮਜ਼ਦੂਰਾਂ ਨੂੰ 300 ਦਿਨ ਦਾ ਪ੍ਰਤੀ ਰੁਜ਼ਗਾਰ ਦਿੱਤਾ ਜਾਵੇ। ਇਸ ਮੋਟਰਸਾਈਕਲ ਮਾਰਚ ਵਿਚ ਡਾਕਟਰ ਜੋਗਿੰਦਰ ਸਿੰਘ ਪ੍ਰਧਾਨ ਬਠਿੰਡਾ, ਬਿੱਲੂ ਸਿੰਘ ਜੀ ਜਿਲ੍ਹਾ ਕੋਆਰਡੀਨੇਟਰ, ਰਵੀ ਰਮਾ ਮੰਡੀ ਜਿਲਾ ਕੋਆਰਡੀਨੇਟਰ, ਸਵਰਨ ਸਿੰਘ ਹਲਕਾ ਪ੍ਰਧਾਨ, ਦੁਸ਼ਹਿਰਾ ਸਿੰਘ ਜ਼ਿਲ੍ਹਾ ਕੋਆਰਡੀਨੇਟਰ ,ਗੁਰਮੇਲ ਸਿੰਘ ਸਾਬਕਾ ਹਲਕਾ ਇੰਚਾਰਜ ਮੌੜ, ਐਡਵੋਕੇਟ ਰਾਜਵੀਰ ਸਿੰਘ ਮੱਟੂ ਵਾਈਸ ਪ੍ਰਧਾਨ ਹਲਕਾ ਮੋੜ, ਪ੍ਰਿੰਸੀਪਲ ਆਤਮਾ ਸਿੰਘ, ਸੁਖਦੇਵ ਸਿੰਘ, ਕਾਲਾ ਸਿੰਘ, ਗੁਰਮੇਲ ਸਿੰਘ, ਹਰਨੇਕ ਸਿੰਘ ਕਿਸਾਨ ਵਿੰਗ, ਮਾਮਚੰਦ ਪ੍ਰਧਾਨ ਵਾਲਮੀਕਿ ਸਭਾ ਮੌੜ, ਬਲਬੀਰ ਸਿੰਘ ਪ੍ਰਧਾਨ ਗੱਲਾ ਮਜ਼ਦੂਰ ਯੂਨੀਅਨ ਮੌੜ, ਰਵਿਦਾਸ ਸਭਾ ਮੌੜ ਅਤੇ ਸੈਕੜਿਆਂ ਦੀ ਗਿਣਤੀ ਵਿਚ ਵਰਕਰ ਸ਼ਾਮਲ ਹੋਏ। ਇਸ ਮੌਕੇ ਸਾਰੇ ਆਗੂਆਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੇ ਵਿਚਾਰ ਦਿੱਤੇ ਅਤੇ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਨੂੰ ਹਰ ਇਕ ਘਰ ਤਕ ਪਹੁੰਚਾਉਣ ਲਈ ਸਭ ਨੇ ਸੰਕਲਪ ਲਿਆ।