ਥੋਥਾ ਤੇ ਨਿਰਾਸ਼ਾਜਨਕ ਹੈ ਪੰਜਾਬ ਬਜਟ
ਥੋਥਾ ਤੇ ਨਿਰਾਸ਼ਾਜਨਕ ਹੈ ਪੰਜਾਬ ਬਜਟ
Publish Date: Sun, 08 Mar 2026 06:08 PM (IST)
Updated Date: Mon, 09 Mar 2026 04:07 AM (IST)
ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਨਵੇਂ ਬਜਟ ਸਬੰਧੀ ਡਾ. ਅਜੀਤਪਾਲ ਸਿੰਘ ਐੱਮਡੀ ਨੇ ਦੱਸਿਆ ਕਿ ਇਹ ਬਜਟ “ਥੋਥਾ ਤੇ ਨਿਰਾਸ਼ਾਜਨਕ” ਹੈ। ਬਜਟ ਵਿਚ ਮਹਿੰਗੀ ਮੈਡੀਕਲ ਤੇ ਉੱਚ ਸਿੱਖਿਆ ਦੇ ਖੇਤਰ ’ਚ ਕੋਈ ਵੱਡਾ ਸੁਧਾਰ ਨਹੀਂ ਕੀਤਾ ਗਿਆ। ਵਿਦਿਆਰਥੀਆਂ, ਕਿਸਾਨਾਂ, ਗਰੀਬਾਂ, ਬੇਰੁਜ਼ਗਾਰਾਂ, ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕੋਈ ਪ੍ਰਭਾਵਸ਼ਾਲੀ ਰਾਹਤ ਪੈਕੇਜ ਨਹੀਂ ਹੈ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਵੀ ਕੋਈ ਐਲਾਨ ਨਹੀਂ ਕੀਤਾ। ਉਨ੍ਹਾਂ ਇਹ ਵੀ ਆਲੋਚਨਾ ਕੀਤੀ ਕਿ ਦਿਹਾਤੀ ਖੇਤਰਾਂ ਵਿਚ ਸਿਹਤ ਤੇ ਸਿੱਖਿਆ ਸੰਸਥਾਵਾਂ ਦੀ ਹਾਲਤ ਨੂੰ ਸੁਧਾਰਨ ਜਾਂ ਲੀਹਾਂ ’ਤੇ ਲਿਆਉਣ ਦਾ ਕੋਈ ਮਤਾ ਨਹੀਂ। ਹਵਾ, ਪਾਣੀ ਤੇ ਧਰਤੀ ਦੇ ਪ੍ਰਦੂਸ਼ਣ ਨੂੰ ਘਟਾਉਣ ’ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਬਜਟ ’ਚ ਪੀਪੀਪੀ ਮਾਡਲ ਤਹਿਤ ਨਿਜੀਕਰਨ ਵੱਲ ਜ਼ਿਆਦਾ ਰੁਝਾਨ ਹੈ, ਜਿਸ ਨਾਲ ਸਰਕਾਰੀ ਖੇਤਰਾਂ ਵਿੱਚ ਸੁਧਾਰ ਦੀ ਉਮੀਦ ਘੱਟ ਰਹੀ। ਸਰਕਾਰ ਨੇ ਮਜਦੂਰਾਂ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਫਸਲਾਂ ‘ਤੇ ਐਮਐਸਪੀ ਦੇਣ ਤੋਂ ਇਲਾਵਾ ਮਹਿੰਗਾਈ, ਬੇਰੁਜ਼ਗਾਰੀ, ਕੁਪੋਸ਼ਣ ਤੇ ਗਰੀਬੀ ਨੂੰ ਘਟਾਉਣ ਲਈ ਕੋਈ ਐਲਾਨ ਨਹੀਂ ਕੀਤਾ।