- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਐੱਸਐੱਸ ਵਿਭਾਗ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਸਿਰਲੇਖ ਤਹਿਤ ਇਕ ਰੋਜ਼ਾ ਕੈਂਪ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਅੱਜ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਦੀ ਯੋਗ ਰਹਿਨੁਮਾਈ ਹੇਠ ਐੱਨਐੱਸਐੱਸ ਵਿਭਾਗ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਵਿਸ਼ੇ ਉੱਤੇ ਇੱਕ ਰੋਜ਼ਾ ਕੈਂਪ ਦਾ ਲਾਇਆ ਗਿਆ। ਡਾ. ਜੇਪੀ ਸਿੰਘ (ਡਿਪਟੀ ਡੀਪੀਆਈ) ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕੈਂਪ ਦੇ ਵਿੱਚ ਕਾਲਜ ਦੇ ਸੇਵਾ ਮੁਕਤ ਪ੍ਰਿੰਸੀਪਲ ਅਤੇ ਪ੍ਰੋਫ਼ੈਸਰ ਸਾਹਿਬਾਨ, ਪਿੰਡ ਜੱਸੀ ਪੌ ਵਾਲੀ ਦੇ ਪੰਚਾਇਤ ਮੈਂਬਰ ਅਤੇ ਐੱਨਐੱਸਐੱਸ ਦੇ ਚੋਣਵੇਂ ਵਲੰਟੀਅਰਾਂ ਦੇ ਦਾਦਾ, ਦਾਦੀ ਅਤੇ ਤਕਰੀਬਨ 200 ਵਲੰਟੀਅਰ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਜੀ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ। ਜੀਵਨ ਵਿੱਚ ਬਜ਼ੁਰਗਾਂ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਕਿਹਾ ਕਿ ਬਜ਼ੁਰਗ ਅਨੁਭਵ ਦਾ ਖ਼ਜ਼ਾਨਾ ਹੁੰਦੇ ਹਨ, ਜਿਹਨਾਂ ਤੋਂ ਸਾਨੂੰ ਬੇਸ਼ਕੀਮਤੀ ਗਿਆਨ ਹਾਸਲ ਹੁੰਦਾ ਹੈ। ਇਸ ਉਪਰੰਤ ਕਾਲਜ ਦੇ ਸੇਵਾਮੁਕਤ ਪ੍ਰਿੰਸੀਪਲ ਅਤੇ ਪ੍ਰੋਫ਼ੈਸਰ ਸਾਹਿਬਾਨ ਨੇ ਆਪਣੇ ਅਧਿਆਪਨ ਦੇ ਅਨੁਭਵ ਸਾਂਝੇ ਕਰਦਿਆਂ ਸਰੋਤਿਆਂ ਨੂੰ ਸਰਸ਼ਾਰ ਕੀਤਾ।
ਮੁੱਖ ਮਹਿਮਾਨ ਡਾ. ਜੇ.ਪੀ. ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਨਿੱਜਪ੍ਰਸਤੀ ਦੇ ਦੌਰ ਵਿੱਚ ਸਾਨੂੰ ਬਜ਼ੁਰਗਾਂ ਦੀ ਸੰਗਤ ਮਾਣਨ ਅਤੇ ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਸਿੱਖਣ ਦੀ ਬਹੁਤ ਲੋੜ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਜਸਲੀਨ ਕੌਰ, ਸੋਨੀਆ ਰਾਣੀ ਅਤੇ ਹਰਨੀਤ ਵੱਲੋਂ ਕਵਿਤਾਵਾਂ ਅਤੇ ਭਾਸ਼ਣ ਵਿਸ਼ੇ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ। ਸਨਮਾਨ ਸਮਾਗਮ ਵਿਚ ਪ੍ਰਿੰਸੀਪਲ ਡਾ. ਜਯੋਤਸਨਾ , ਡਾ. ਬਲਜਿੰਦਰ ਕੌਰ, ਡਾ. ਕੁਲਬੀਰ ਸਿੰਘ, ਪ੍ਰੋ. ਜਗਮੀਤ ਸਿੰਘ, ਡਾ. ਗੁਰਜੀਤ ਸਿੰਘ ਮਾਨਸ਼ਾਹੀਆ, ਐੱਨਐੱਸਐੱਸ ਦੇ ਪ੍ਰੋਗਰਾਮ ਅਫ਼ਸਰਾਂ ਪ੍ਰੋ. ਦੀਪਕ ਸ਼ਰਮਾ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਰਾਜਪਾਲ ਕੌਰ ਤੇ ਪ੍ਰੋ. ਸਰਜੀਵਨ ਗਰਗ ਨੇ ਮੁੱਖ ਮਹਿਮਾਨ ਡਾ. ਜੇ.ਪੀ. ਸਿੰਘ, ਸ੍ਰੀ ਸੰਦੀਪ ਸ਼ਰਮਾ, ਸੇਵਾਮੁਕਤ ਪ੍ਰਿੰਸੀਪਲ ਅਤੇ ਪ੍ਰੋਫ਼ੈਸਰ ਸਾਹਿਬਾਨ ਪ੍ਰਿੰ. ਮਲਕੀਤ ਸਿੰਘ, ਪ੍ਰਿੰ. ਸੁਖਚੈਨ ਰਾਏ ਗਰਗ, ਪ੍ਰਿੰ. ਕੁਲਵਿੰਦਰ ਸਿੰਘ, ਪ੍ਰੋ. ਦਰਸ਼ਨ ਸਿੰਘ ਮਸਤਾਨਾ, ਪ੍ਰੋ. ਬਲਜੀਤ ਸਿੰਘ ਮਾਨ, ਪ੍ਰੋ. ਜਸਬੀਰ ਸਿੰਘ ਸਿੱਧੂ, ਪ੍ਰੋ. ਨਿਰਮਲਪ੍ਰੀਤ ਸਿੰਘ, ਪਿੰਡ ਜੱਸੀ ਪੌ ਵਾਲੀ ਦੇ ਪੰਚਾਇਤ ਮੈਂਬਰਾਂ ਗੁਰਮੀਤ ਸਿੰਘ, ਗੁਰਜੰਟ ਸਿੰਘ, ਕਿਰਪਾਲ ਸਿੰਘ, ਰਾਜਵਿੰਦਰ ਸਿੰਘ ਔਲਖ ਅਤੇ ਵਲੰਟੀਅਰਾਂ ਦੇ ਵਡੇਰਿਆਂ ਵਿੱਚੋਂ ਸ਼ਕੁੰਤਲਾ ਦੇਵੀ, ਕੁਲਵਿੰਦਰ ਕੌਰ, ਨਸੀਬ ਕੌਰ, ਸੁਖਦੇਵ ਕੌਰ, ਲੱਛਮੀ, ਰਮੇਸ਼ ਕੁਮਾਰ, ਬੀਰੂ ਰਾਮ ਨੂੰ ਸਨਮਾਨਿਤ ਕੀਤਾ।