ਪੁਲਿਸ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦੋ ਕਾਬੂ
ਪੁਲਿਸ ਪਾਰਟੀ ਤੇ ਹਮਲਾ ਕਰਨ ਦੇ ਦੋਸ਼ ਹੇਠ ਦੋ ਗ੍ਰਿਫਤਾਰ
Publish Date: Sat, 21 Feb 2026 04:44 PM (IST)
Updated Date: Sun, 22 Feb 2026 04:04 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੀ ਰਾਮਾ ਮੰਡੀ ਨੇੜੇ ਦੋ ਕਾਰ ਸਵਾਰਾਂ ਵੱਲੋਂ ਪੁਲਿਸ ਪਾਰਟੀ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਵੇਂ ਕਾਰ ਸਵਾਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਰਾਮਾ ਮੰਡੀ ਦੇ ਸੀਨੀਅਰ ਸਿਪਾਹੀ ਕਮਲਜੀਤ ਕੁਮਾਰ ਨੇ ਦੱਸਿਆ ਕਿ ਉਹ ਸਬ ਇੰਸਪੈਕਟਰ ਚੇਤ ਸਿੰਘ ਦੀ ਅਗਵਾਈ ਹੇਠ ਸਵੇਰੇ ਰਾਮਾ ਮੰਡੀ ਖੇਤਰ ’ਚ ਗਸ਼ਤ ਕਰ ਰਹੇ ਸਨ ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੀ ਪਿੰਡ ਰਾਮਾ ਨੇੜੇ ਪ੍ਰੀਤ ਢਾਬੇ ਕੋਲ ਇਕ ਸਵਿਫਟ ਕਾਰ ਨੰਬਰ ਪੀਬੀ 10 ਜੇਯੂ 5819 ਖੜੀ ਸੀ। ਉਨ੍ਹਾਂ ਦੱਸਿਆ ਕਿ ਕਾਰ ਦੇ ਸ਼ੀਸ਼ਿਆਂ ਉੱਪਰ ਜਾਲੀਆਂ ਲਾ ਕੇ ਉਸ ਨੂੰ ਢੱਕਿਆ ਹੋਇਆ ਸੀ ਤਾਂ ਜੋ ਅੰਦਰ ਕਿਸੇ ਗਤੀਵਿਧੀ ਦਾ ਪਤਾ ਨਾ ਲੱਗ ਸਕੇ। ਸੀਨੀਅਰ ਸਿਪਾਹੀ ਕਮਲਜੀਤ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਸਵਿਫਟ ਗੱਡੀ ਨੇੜੇ ਗਿਆ ਤਾਂ ਉਸ ਵਿੱਚ ਸਵਾਰ ਜਸਬੀਰ ਸਿੰਘ ਵਾਸੀ ਰਾਮਾ ਅਤੇ ਸੁਖਚੈਨ ਸਿੰਘ ਵਾਸੀ ਰਾਏਕੋਟ ਉਸ ਦੇ ਗਲ ਪੈ ਗਏ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਉਕਤ ਦੋਵਾਂ ਵਿਅਕਤੀਆਂ ਨੇ ਪੁਲਿਸ ਨਾਲ ਧੱਕਾ ਮੁੱਕੀ ਕੀਤੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਦੋਵਾਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।