ਖ਼ਾਲਸਾ ਕਾਲਜ ’ਚ ਖੇਡਿਆ ਨੁੱਕੜ ਨਾਟਕ
ਖਾਲਸਾ ਕਾਲਜ ‘ਚ ਖੇਡਿਆ ਨੁੱਕੜ ਨਾਟਕ
Publish Date: Mon, 16 Feb 2026 04:19 PM (IST)
Updated Date: Tue, 17 Feb 2026 04:03 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਆਨਰੇਰੀ ਸਕੱਤਰ ਕਾਲਜ ਦੀ ਰਹਿਨੁਮਾਈ ਤੇ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਯੋਗ ਅਗਵਾਈ ਹੇਠ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਚ ਸੰਸਥਾ ਦੇ ਪੋਸਟ ਗ੍ਰਏਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰੋਫੈਸਰ ਪੂਰਨ ਸਿੰਘ ਸਾਹਿਤ ਸਭਾ ਦੇ ਸਹਿਯੋਗ ਨਾਲ ਪੰਜਾਬੀ ਨੁੱਕੜ ਨਾਟਕ 'ਆਖਰ ਕਦ ਤਕ' ਕਰਵਾਇਆ ਗਿਆ। ਭਾਈ ਮੰਨਾ ਸਿੰਘ ਰੰਗਮੰਚ ਭਗਤਾ ਭਾਈ ਕਾ ਦੀ ਨਾਟਕੀ ਟੀਮ ਵੱਲੋਂ ਇਸ ਨੁੱਕੜ ਨਾਟਕ ਦੀ ਪੇਸ਼ਕਾਰੀ ਸੁਖਵਿੰਦਰ ਚੀਦਾ ਦੀ ਨਿਰਦੇਸ਼ਨਾ ਹੇਠ ਕੀਤੀ ਗਈ, ਜਿਸ ਦਾ ਵਿਸ਼ਾ ਸਾਡੇ ਸਮਾਜ ਵਿਚ ਕੋਹੜ ਵਾਂਗ ਫੈਲ ਰਹੀ ਨਸ਼ਾਖੋਰੀ ਦੀ ਆਦਤ ਦੇ ਵਿਰੁੱਧ ਜਾਗਰੂਕ ਕਰਨ ਨਾਲ ਸਬੰਧਤ ਸੀ। ਇਸ ਟੀਮ ਦੇ ਮੈਂਬਰ ਡਾ. ਸੁਖਦਰਸ਼ਨ ਭਗਤਾ, ਸੁਖਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੇ ਹੈਪੀ ਭਗਤਾ ਵੱਲੋਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਵਿਚ ਫੈਲ ਰਹੀ ਨਸ਼ੇ ਦੀ ਬਿਮਾਰੀ ਪ੍ਰਤੀ ਚੇਤਨ ਕਰਨ ਦੇ ਉਦੇਸ਼ ਨਾਲ ਇਸ ਨਾਟਕ ਦੀ ਪੇਸ਼ਕਾਰੀ ਬੜੀ ਸ਼ਿੱਦਤ ਨਾਲ ਕੀਤੀ ਜਾਂਦੀ ਹੈ। ਸੰਸਥਾ ਵਿਚ ਸਮੂਹ ਟੀਚਿੰਗ ਸਟਾਫ਼/ਨਾਨ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਇਸ ਨਾਟਕ ਨੂੰ ਬੜੇ ਉਤਸ਼ਾਹ ਨੂੰ ਦੇਖਿਆ ਗਿਆ। ਭਵਿੱਖ ਵਿਚ ਇਸ ਨਾਟਕ ਟੀਮ ਵੱਲੋਂ ਸੰਸਥਾ ਦੇ ਵਿਦਿਆਰਥੀਆਂ ਨੂੰ ਨਾਟਕ ਪੇਸ਼ਕਾਰੀ ਦੀ ਸਿਖਲਾਈ ਦੇਣ ਲਈ ਵਰਕਸ਼ਾਪ ਲਗਵਾਉਣ ਦਾ ਭਰੋਸਾ ਵੀ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਅਤੇ ਸਮੂਹ ਸਟਾਫ਼ ਵੱਲੋਂ ਨਾਟਕ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ।