ਆਕਸਫੋਰਡ ਸਕੂਲ ਦੇ ਪ੍ਰਿਆਸ਼ ਬਾਂਸਲ ਨੇ ਮਾਰੀਆਂ ਮੱਲਾਂ
ਆਕਸਫੋਰਡ ਸਕੂਲ ਦੇ ਪ੍ਰਿਆਸ਼ ਬਾਂਸਲ ਨੇ ਮਾਰੀਆਂ ਮੱਲਾਂ
Publish Date: Wed, 11 Mar 2026 05:29 PM (IST)
Updated Date: Thu, 12 Mar 2026 04:04 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈਕਾ ਦਾ ਨਾਮ ਰੌਸ਼ਨ ਕਰਦੇ ਹੋਏ ਸਕੂਲ ਦੇ ਇਕ ਹੋਣਹਾਰ ਵਿਦਿਆਰਥੀ ਨੇ ਆਪਣੀ ਨਵੀਂ ਸੋਚ ਅਤੇ ਮਿਹਨਤ ਦੇ ਬਲਬੂਤੇ ਅਠਲ਼ (ਅਟਲ ਟਿੰਕਰਿੰਗ ਲੈਬ) ਪ੍ਰੋਜੈਕਟ ਰਾਹੀਂ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ‘ਗਰਵਰਨਮੈਂਟ ਆਫ਼ ਇੰਡੀਆ ਮਨਿਸਟਰੀ ਆਫ਼ ਸਾਇੰਸ ਅਤੇ ਤਕਨਾਲੋਜੀ, ਡਿਪਾਰਟਮੈਂਟ ਆਫ਼ ਸਾਇੰਸ ਅਤੇ ਤਕਨਾਲੋਜੀ ਦਿੱਲੀ ਵੱਲੋਂ ਹਰ ਸਾਲ ਕੁਝ ਅਜਿਹੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ, ਜੋ ਸਾਇੰਸ ਦੇ ਖੇਤਰ ਵਿੱਚ ਵਿਲੱਖਣ ਭੂਮਿਕਾ ਨਿਭਾਉਂਦਿਆਂ ਅਜਿਹੇ ਪ੍ਰੋਜੈਕਟ ਤਿਆਰ ਕਰਦੇ ਹਨ। ਉਨ੍ਹਾਂ ਵੱਲੋਂ ਸੈਸ਼ਨ 2025-26 ਲਈ ਆਕਸਫੋਰਡ ਸਕੂਲ ਭਗਤਾ ਦੇ ਵਿਦਿਆਰਥੀ ਪ੍ਰਿਆਸ਼ ਬਾਂਸਲ ਵਾਸੀ ਭਗਤਾ ਭਾਈਕਾ ਦੀ ਚੋਣ ਹੋਈ ਹੈ। ਇਸ ਵਿਦਿਆਰਥੀ ਨੇ ਆਪਣੇ ਪ੍ਰੋਜੈਕਟ ਦੀ ਥਿਊਰੀ ਨੂੰ ਆਨ-ਲਾਈਨ ਹੀ ਇਸ ਸੰਸਥਾ ਨੂੰ ਜਮ੍ਹਾਂ ਕਰਵਾਇਆ ਸੀ। ਅਟਲ ਟਿੰਕਰਿੰਗ ਲੈਬ’ ਦੇ ਇੰਚਾਰਜ ਹਰੀਸ਼ਰਨ ਅਗਰਵਾਲ ਨੇ ਦੱਸਿਆ ਕਿ ਪ੍ਰਿਆਸ਼ ਬਾਂਸਲ ਨੇ “ਬਿਲਡ ਇਕਸਟਰੈਕਟਿੰਗ ਹਾਈ ਐਨਰਜੀ ਫਰਾਮ ਫੇਜ਼ ਸ਼ਿਫਟ ਇਨ ਵਾਟਰ” ਦਾ ਪ੍ਰੋਜੈਕਟ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਸਰਕਾਰ ਵੱਲੋਂ ਦਿੱਤੀ ਮਿਤੀ ਦੇ ਅਨੁਸਾਰ ਬਠਿੰਡਾ ਵਿਖੇ ਡਿਸਪਲੇਅ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਦਿੱਲੀ ਦੀ ਇਸ ਸੰਸਥਾ ਵੱਲੋਂ 10,000 ਰੁਪਏ ਦੀ ਰਾਸ਼ੀ ਇਸ ਵਿਦਿਆਰਥੀ ਦਾ ਹੌਸਲਾ ਅਫਜਾਈ ਕਰਦੇ ਹੋਏ ਉਸ ਦੇ ਬੈਂਕ ਖ਼ਾਤੇ ਰਾਹੀ ਇਨਾਮ ਵਜੋਂ ਭੇਜੇ ਗਏ ਜਨ ਤਾਂ ਜੋ ਉਹ ਇਸ ਪ੍ਰਜੈਂਕਟ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਸਕੇ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਵਿਦਿਆਰਥੀ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਆ ਅਤੇ ਲੈਬ ਇੰਚਾਰਜ ਨੂੰ ਵੀ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ ਅਤੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਵਿਦਿਆਰਥੀ ਪ੍ਰਿਆਸ਼ ਬਾਂਸਲ ਨੂੰ ਵਧਾਈ ਤੇ ਹੱਲਾ-ਸ਼ੇਰੀ ਦਿੰਦੇ ਹੋਏ ਦੂਜੇ ਵਿਦਿਆਰਥੀਆਂ ਨੂੰ ਵੀ ਸਾਇੰਸ ਦੇ ਖੇਤਰ ’ਚ ਅੱਗੇ ਆਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅਜਿਹੇ ਗਿਆਨ ਵਧਾਊ ਸਮਾਗਮਾਂ ਵਿਚ ਹਰ ਸਮੇ ਹਰ ਤਰ੍ਹਾਂ ਦੇ ਸਹਿਯੋਗ ਲਈ ਉਹ ਹਮੇਸਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਟੀਮ ਨਾਲ ਖੜ੍ਹੇ ਹਨ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ ਨੇ ਵੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।