- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਬਠਿੰਡਾ ਦੀ ਨਵੀਂ ਵਾਰਡਬੰਦੀ ਫਾਈਨਲ, ਚੋਣ ਲੜਨ ਦੇ ਇੱਛੁਕਾਂ ਨੇ ਤੇਜ਼ ਕੀਤੀਆਂ ਸਰਗਰਮੀਆਂ

-ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਵੱਲੋਂ ਸਿਆਸੀ ਸਰਗਰਮੀਆਂ ਹੋਈਆਂ ਤੇਜ਼
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਸਥਾਨਕ ਨਗਰ ਨਿਗਮ ਦੀ ਕਾਫੀ ਸਮੇਂ ਤੋਂ ਲਟਕ ਰਹੀ ਨਵੀਂ ਵਾਰਡਬੰਦੀ ਨੂੰ ਆਖਿਰਕਾਰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਵਾਰਡਬੰਦੀ ਫਾਈਨਲ ਹੋਣ ਨਾਲ ਹੀ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਅੰਦਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਲੜਨ ਦੇ ਇੱਛੁਕ ਸੰਭਾਵਿਤ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਇਲਾਕਿਆਂ ਵਿੱਚ ਸਰਗਰਮੀ ਵਧਾ ਦਿੱਤੀ ਗਈ ਹੈ। ਨਵੀਂ ਵਾਰਡਬੰਦੀ ਤਹਿਤ ਕਈ ਵਾਰਡਾਂ ਦੀਆਂ ਹੱਦਾਂ ਵਿੱਚ ਤਬਦੀਲੀ ਕੀਤੀ ਗਈ ਹੈ। ਕੁਝ ਵਾਰਡਾਂ ਦਾ ਮੁੜ ਗਠਨ ਕੀਤਾ ਗਿਆ ਹੈ, ਜਦਕਿ ਕਈ ਵਾਰਡਾਂ ਵਿੱਚ ਨਵੇਂ ਇਲਾਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਬਦਲਾਅ ਕਾਰਨ ਮੌਜੂਦਾ ਕੌਂਸਲਰਾਂ ਸਮੇਤ ਨਵੇਂ ਦਾਵੇਦਾਰਾਂ ਨੂੰ ਹੁਣ ਨਵੀਂ ਰਣਨੀਤੀ ਤਿਆਰ ਕਰਨੀ ਪਵੇਗੀ। ਉਂਞ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵਰਕਰਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਨਵੀਂ ਵਾਰਡਬੰਦੀ ਦੌਰਾਨ ਆਬਾਦੀ, ਭੁਗੋਲਿਕ ਸਥਿਤੀ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਤਾਂ ਜੋ ਹਰ ਵਾਰਡ ਵਿੱਚ ਵੋਟਰਾਂ ਦੀ ਗਿਣਤੀ ਲਗਭਗ ਇੱਕੋ ਜਿਹੀ ਰਹੇ। ਇਸ ਨਾਲ ਚੋਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਤੇ ਸੰਤੁਲਿਤ ਬਣਾਉਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਨਵੀਂ ਵਾਰਡਬੰਦੀ ਨੂੰ ਸਿਆਸੀ ਆਗੂ ਪੂਰੀ ਤਰ੍ਹਾਂ ਘੋਖ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਨਵੀਂ ਵਾਰਡਬੰਦੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ ਅਤੇ ਪੁਰਾਣੀ ਵਾਰਡਬੰਦੀ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਲੋਕਾਂ ਨੇ ਨਵੀਂ ਵਾਰਡਬੰਦੀ ਖਿਲਾਫ਼ ਕਰੀਬ 78 ਇਤਰਾਜ਼ ਨਗਰ ਨਿਗਮ ਕੋਲ ਦਰਜ ਕਰਵਾਏ ਸਨ।
-ਬਾਕਸ-
-ਮੌਜੂਦਾ ਕੌਂਸਲਰਾਂ ਦੀਆਂ ਚੁਣੌਤੀਆਂ ’ਚ ਹੋਇਆ ਵਾਧਾ
ਵਾਰਡਬੰਦੀ ਵਿੱਚ ਕੀਤੀਆਂ ਤਬਦੀਲੀਆਂ ਦਾ ਸਭ ਤੋਂ ਵੱਧ ਅਸਰ ਮੌਜੂਦਾ ਕੌਂਸਲਰਾਂ ‘ਤੇ ਪਿਆ ਹੈ। ਕਈ ਕੌਂਸਲਰਾਂ ਦੇ ਪੁਰਾਣੇ ਅਤੇ ਪ੍ਰਭਾਵਸ਼ਾਲੀ ਇਲਾਕੇ ਹੁਣ ਉਨ੍ਹਾਂ ਦੇ ਵਾਰਡਾਂ ਵਿੱਚ ਸ਼ਾਮਲ ਨਹੀਂ ਰਹੇ, ਜਦਕਿ ਕੁਝ ਨੂੰ ਅਜਿਹੇ ਨਵੇਂ ਇਲਾਕਿਆਂ ਨਾਲ ਜੋੜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਪਕੜ ਕਮਜ਼ੋਰ ਮੰਨੀ ਜਾਂਦੀ ਹੈ। ਇਸ ਕਾਰਨ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਹਨ। ਕਈ ਕੌਂਸਲਰ ਹੁਣ ਨਵੇਂ ਵੋਟਰਾਂ ਨਾਲ ਸੰਪਰਕ ਬਣਾਉਣ ਲਈ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ।
-ਬਾਕਸ-
-ਨਵੇਂ ਚਿਹਰਿਆਂ ਲਈ ਆਇਆ ਸੁਨਹਿਰੀ ਮੌਕਾ
ਦੂਜੇ ਪਾਸੇ ਨਗਰ ਨਿਗਮ ਚੋਣ ਲੜਨ ਦੀ ਤਿਆਰੀ ਕਰ ਰਹੇ ਨਵੇਂ ਚਿਹਰਿਆਂ ਲਈ ਇਹ ਵਾਰਡਬੰਦੀ ਇਕ ਮੌਕੇ ਵਜੋਂ ਵੀ ਦੇਖੀ ਜਾ ਰਹੀ ਹੈ। ਜਿਨ੍ਹਾਂ ਇਲਾਕਿਆਂ ਨੂੰ ਨਵੇਂ ਵਾਰਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਉੱਥੋਂ ਕਈ ਨਵੇਂ ਦਾਅਵੇਦਾਰ ਸਾਹਮਣੇ ਆ ਰਹੇ ਹਨ। ਸਮਾਜ ਸੇਵਾ ਨਾਲ ਜੁੜੇ ਲੋਕ, ਵਪਾਰੀ ਵਰਗ ਅਤੇ ਨੌਜਵਾਨ ਆਗੂ ਚੋਣ ਮੈਦਾਨ ਵਿੱਚ ਉਤਰਣ ਦੀ ਤਿਆਰੀ ਕਰ ਰਹੇ ਹਨ। ਕਈ ਰਾਜਨੀਤਕ ਪਾਰਟੀਆਂ ਨਾਲ ਜੁੜੇ ਵਰਕਰ ਪਹਿਲਾਂ ਹੀ ਪਾਰਟੀ ਟਿਕਟ ਹਾਸਲ ਕਰਨ ਲਈ ਜੋੜ-ਤੋੜ ਵਿੱਚ ਲੱਗ ਗਏ ਹਨ।
ਨਵੀਂ ਵਾਰਡਬੰਦੀ ਦੇ ਨਾਲ ਹੀ ਸੱਤਾਰੂੜ੍ਹ ਅਤੇ ਵਿਰੋਧੀ ਪਾਰਟੀਆਂ ਵੱਲੋਂ ਆਪਣੀ-ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪਾਰਟੀਆਂ ਵੱਲੋਂ ਵਾਰਡ ਵਾਈਜ਼ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਸੰਭਾਵਿਤ ਉਮੀਦਵਾਰਾਂ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਕਈ ਵਾਰਡਾਂ ਵਿੱਚ ਟਿਕਟ ਨੂੰ ਲੈ ਕੇ ਕਾਫੀ ਤਿੱਖੇ ਟਕਰਾਅ ਦੇ ਆਸਾਰ ਹਨ।
-ਬਾਕਸ-
-ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ
ਸਥਾਨਕ ਲੋਕਾਂ ’ਚ ਨਵੀਂ ਵਾਰਡਬੰਦੀ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਕੁਝ ਨਾਗਰਿਕਾਂ ਦਾ ਕਹਿਣਾ ਹੈ ਕਿ ਵਾਰਡਾਂ ਦੀਆਂ ਹੱਦਾਂ ਬਦਲਣ ਨਾਲ ਵਿਕਾਸ ਕਾਰਜਾਂ ਵਿੱਚ ਸੰਤੁਲਨ ਆਵੇਗਾ ਅਤੇ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਰਹੇ ਇਲਾਕਿਆਂ ਨੂੰ ਵੀ ਪ੍ਰਤੀਨਿੱਧਤਾ ਮਿਲੇਗੀ। ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਨਵੇਂ ਵਾਰਡ ਇਸ ਤਰ੍ਹਾਂ ਜੋੜੇ ਗਏ ਹਨ, ਜਿਸ ਨਾਲ ਪ੍ਰਸ਼ਾਸਨਿਕ ਅਤੇ ਸਮਾਜਿਕ ਤਾਲਮੇਲ ਬਣਾਉਣਾ ਮੁਸ਼ਕਲ ਹੋ ਸਕਦਾ ਹੈ।
ਨਿਗਮ ਅਧਿਕਾਰੀਆਂ ਨੇ ਕਿਹਾ ਕਿ ਵਾਰਡਬੰਦੀ ਪੂਰੀ ਤਰ੍ਹਾਂ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ ਹੈ। ਲੋਕਾਂ ਵੱਲੋਂ ਦਿੱਤੀਆਂ ਗਈਆਂ ਆਪਤੀਆਂ ਅਤੇ ਸੁਝਾਵਾਂ ‘ਤੇ ਵਿਚਾਰ ਕਰਨ ਤੋਂ ਬਾਅਦ ਹੀ ਇਸਨੂੰ ਫਾਈਨਲ ਕੀਤਾ ਗਿਆ ਹੈ। ਹੁਣ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਜਿਵੇਂ ਹੀ ਚੋਣ ਤਾਰੀਖਾਂ ਦਾ ਐਲਾਨ ਹੋਵੇਗਾ, ਆਦਰਸ਼ ਚੋਣ ਜਾਬਤਾ ਲਾਗੂ ਹੋ ਜਾਵੇਗਾ।
-------------
-ਬਾਕਸ-
ਫਾਈਨਲ ਨੋਟੀਫਿਕੇਸ਼ਨ ਅਨੁਸਾਰ ਬਠਿੰਡਾ ਵਿਖੇ ਰਾਖਵੇਂ ਵਾਰਡ
ਵਾਰਡ 1 – (ਮਹਿਲਾ ਰਾਖਵਾਂ)
ਵਾਰਡ 2 – ਜਨਰਲ
ਵਾਰਡ 3 – (ਮਹਿਲਾ ਰਾਖਵਾਂ)
ਵਾਰਡ 4 – ਜਨਰਲ
ਵਾਰਡ 5 – (ਮਹਿਲਾ ਰਾਖਵਾਂ)
ਵਾਰਡ 6 – ਜਨਰਲ
ਵਾਰਡ 7 – (ਮਹਿਲਾ ਰਾਖਵਾਂ)
ਵਾਰਡ 8 – ਜਨਰਲ
ਵਾਰਡ 9 – (ਮਹਿਲਾ ਰਾਖਵਾਂ)
ਵਾਰਡ 10 – (ਅਨੁਸੂਚਿਤ ਜਾਤੀ ਰਾਖਵਾਂ)
ਵਾਰਡ 11 – (ਮਹਿਲਾ ਰਾਖਵਾਂ)
ਵਾਰਡ 12 – (ਓਬੀਸੀ ਰਾਖਵਾਂ)
ਵਾਰਡ 13 – (ਮਹਿਲਾ ਰਾਖਵਾਂ)
ਵਾਰਡ 14 – ਜਨਰਲ
ਵਾਰਡ 15 – (ਐੱਸਸੀ ਮਹਿਲਾ ਰਾਖਵਾਂ)
ਵਾਰਡ 16 – ਜਨਰਲ
ਵਾਰਡ 17 – (ਮਹਿਲਾ ਰਾਖਵਾਂ)
ਵਾਰਡ 18 – ਜਨਰਲ
ਵਾਰਡ 19 – (ਐੱਸਸੀ ਰਾਖਵਾਂ)
ਵਾਰਡ 20 – ਜਨਰਲ
ਵਾਰਡ 21 – (ਮਹਿਲਾ ਰਾਖਵਾਂ)
ਵਾਰਡ 22 –ਜਨਰਲ
ਵਾਰਡ 23 – (ਮਹਿਲਾ ਰਾਖਵਾਂ)
ਵਾਰਡ 24 – (ਐੱਸਸੀ ਰਾਖਵਾਂ)
ਵਾਰਡ 25 – (ਐੱਸਸੀ ਮਹਿਲਾ ਰਾਖਵਾਂ)
ਵਾਰਡ 26 – (ਐੱਸਸੀ ਰਾਖਵਾਂ)
ਵਾਰਡ 27 – (ਮਹਿਲਾ ਰਾਖਵਾਂ)
ਵਾਰਡ 28 – (ਐੱਸਸੀ ਰਾਖਵਾਂ)
ਵਾਰਡ 29 – (ਮਹਿਲਾ ਰਾਖਵਾਂ)
ਵਾਰਡ 30 – ਜਨਰਲ
ਵਾਰਡ 31 – (ਮਹਿਲਾ ਰਾਖਵਾਂ)
ਵਾਰਡ 32 – ਜਨਰਲ
ਵਾਰਡ 33 – (ਐੱਸਸੀ ਮਹਿਲਾ ਰਾਖਵਾਂ)
ਵਾਰਡ 34 – ਜਨਰਲ
ਵਾਰਡ 35 – (ਮਹਿਲਾ ਰਾਖਵਾਂ)
ਵਾਰਡ 36 – (ਓਬੀਸੀ ਰਾਖਵਾਂ)
ਵਾਰਡ 37 – (ਮਹਿਲਾ ਰਾਖਵਾਂ)
ਵਾਰਡ 38 – ਜਨਰਲ
ਵਾਰਡ 39 – (ਐੱਸਸੀ ਮਹਿਲਾ ਰਾਖਵਾਂ)
ਵਾਰਡ 40 – ਜਨਰਲ
ਵਾਰਡ 41 – (ਮਹਿਲਾ ਰਾਖਵਾਂ)
ਵਾਰਡ 42 – (ਐੱਸਸੀ ਰਾਖਵਾਂ)
ਵਾਰਡ 43 – (ਮਹਿਲਾ ਰਾਖਵਾਂ)
ਵਾਰਡ 44 – ਜਨਰਲ
ਵਾਰਡ 45 – (ਐੱਸਸੀ ਮਹਿਲਾ ਰਾਖਵਾਂ)
ਵਾਰਡ 46 – ਜਨਰਲ
ਵਾਰਡ 47 – (ਮਹਿਲਾ ਰਾਖਵਾਂ)
ਵਾਰਡ 48 – (ਐੱਸਸੀ ਰਾਖਵਾਂ)
ਵਾਰਡ 49 – (ਮਹਿਲਾ ਰਾਖਵਾਂ)
ਵਾਰਡ 50 – ਜਨਰਲ।