- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਸੁੰਦਰੀ ਪਬਲਿਕ ਸਕੂਲ ਵਿਖੇ ਸਲਾਨਾ ਅਥਲੈਟਿਕ ਮੀਟ ਕਰਵਾਈ

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ, ਕੋਟਸ਼ਮੀਰ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਸਕੂਲ ਵਿਚ ਸ਼ਬਦ ਕੀਰਤਨ ਉਪਰੰਤ ਅਥਲੈਟਿਕ ਮੀਟ ਦਾ ਆਗਾਜ਼ ਸਕੂਲ ਪ੍ਰਿੰਸੀਪਲ ਡਾਕਟਰ ਮਨੋਰਮਾ ਸਮਾਗ ਵੱਲੋਂ ਕੀਤਾ ਗਿਆ। ਇਸ ਮੌਕੇ ਅਲਗ ਅਲਗ ਈਵੈਂਟ ਵਿਚ ਭਾਗ ਲੈਣ ਵਾਲੇ ਜੇਤੂ ਵਿਦਿਆਰਥੀਆਂ ਦੇ ਨਾਮ ਇਸ ਪ੍ਰਕਾਰ ਹਨ:- 600 ਮੀਟਰ ਲੜਕੀਆਂ (ਅੰਡਰ 14) ਦੌੜ ’ਚ ਪਹਿਲਾ ਸਥਾਨ ਮਨਸੀਰਤ ਕੌਰ (ਛੇਵੀਂ ਬੀ), ਦੂਜਾ ਸਥਾਨ ਹਰਜੋਤ ਕੌਰ (ਸੱਤਵੀਂ ਏ), ਤੀਜਾ ਸਥਾਨ ਰਮਨਜੋਤ ਕੌਰ (ਸੱਤਵੀਂ ਬੀ) ਜਮਾਤ ਨੇ ਹਾਸਲ ਕੀਤਾ । 600 ਮੀਟਰ ਲੜਕੇ (ਅੰਡਰ 14)ਪਹਿਲਾ ਸਥਾਨ ਯੁੱਧਵੀਰ ਸਿੰਘ (ਅੱਠਵੀਂ ਏ), ਦੂਜਾ ਸਥਾਨ ਅਨੂਵੀਰ ਸਿੰਘ (ਸੱਤਵੀਂ ਬੀ), ਤੀਜਾ ਸਥਾਨ ਗੁਰਪ੍ਰੀਤ ਸਿੰਘ (ਛੇਵੀਂ ਬੀ) ਨੇ ਪ੍ਰਾਪਤ ਕੀਤਾ। ਲੌਂਗ ਜੰਪ ਲੜਕੀਆਂ (ਅੰਡਰ 14) ਪਹਿਲਾ ਸਥਾਨ ਜਸਕੀਰਤ ਕੌਰ (ਅੱਠਵੀਂ ਏ), ਦੂਜਾ ਸਥਾਨ ਹਰਜੋਤ ਕੌਰ (ਸੱਤਵੀਂ ਏ) ਤੇ ਸੁਖਮਨਦੀਪ ਕੌਰ (ਸੱਤਵੀਂ ਏ), ਤੀਜਾ ਸਥਾਨ ਰੂਪਮਜੋਤ ਕੌਰ (ਸੱਤਵੀ ਬੀ) ਜਮਾਤ ਨੇ ਹਾਸਲ ਕੀਤਾ। 400 ਮੀਟਰ ਲੜਕੀਆਂ (ਅੰਡਰ 14) ਪਹਿਲਾ ਸਥਾਨ ਰਤਨਜੋਤ ਕੌਰ (ਸੱਤਵੀਂ ਬੀ), ਦੂਜਾ ਸਥਾਨ ਖੁਸ਼ਦੀਪ ਕੌਰ (ਅੱਠਵੀਂ ਬੀ), ਤੀਜਾ ਸਥਾਨ ਸੁਖਪ੍ਰੀਤ ਕੌਰ (ਅੱਠਵੀਂ ਬੀ) ਨੇ ਹਾਸਲ ਕੀਤਾ । 400 ਮੀਟਰ ਲੜਕੇ (ਅੰਡਰ 14) ਪਹਿਲਾ ਸਥਾਨ ਹਰਜੋਤ ਸਿੰਘ (ਸੱਤਵੀਂ ਬੀ), ਦੂਜਾ ਸਥਾਨ ਯੁੱਧਵੀਰ ਸਿੰਘ (ਅੱਠਵੀਂ ਏ), ਤੀਜਾ ਸਥਾਨ ਅਨੁਵੀਰ ਸਿੰਘ (ਸੱਤਵੀਂ ਬੀ) ਨੇ ਹਾਸਲ ਕੀਤਾ । ਲੜਕੀਆਂ ਗੋਲਾ ਸੁੱਟ (ਅੰਡਰ 14) ਪਹਿਲਾ ਸਥਾਨ ਮਨਵੀਰ ਕੌਰ (ਅੱਠਵੀਂ ਬੀ),ਦੂਜਾ ਸਥਾਨ ਨੂਰਦੀਪ ਕੌਰ (ਅੱਠਵੀਂ ਏ), ਤੀਜਾ ਸਥਾਨ ਮਹਿਕਪ੍ਰੀਤ ਕੌਰ (ਅੱਠਵੀਂ ਬੀ) ਜਮਾਤ ਨੇ ਹਾਸਲ ਕੀਤਾ। ਲੜਕੇ ਗੋਲਾ ਸੁੱਟ (ਅੰਡਰ 14) ਪਹਿਲਾ ਸਥਾਨ ਗੌਰਵਦੀਪ ਸਿੰਘ (ਸੱਤਵੀਂ ਬੀ), ਦੂਜਾ ਸਥਾਨ ਹਰਮਨ ਸਿੰਘ (ਅੱਠਵੀਂ ਬੀ), ਤੀਜਾ ਸਥਾਨ ਸਹਿਜਪ੍ਰੀਤ ਸਿੰਘ (ਸੱਤਵੀਂ ਏ) ਜਮਾਤ ਨੇ ਪ੍ਰਾਪਤ ਕੀਤਾ। ਲੜਕੇ ਲੌਂਗ ਜੰਪ (ਅੰਡਰ 14) ਪਹਿਲਾ ਸਥਾਨ ਖੁਸ਼ਪ੍ਰੀਤ ਸਿੰਘ (ਸੱਤਵੀਂ ਏ), ਦੂਜਾ ਸਥਾਨ ਬਲਕਰਨ ਸਿੰਘ (ਅੱਠਵੀਂ ਏ), ਤੀਜਾ ਸਥਾਨ ਪਰਮਵੀਰ ਸਿੰਘ (ਅੱਠਵੀਂ ਏ) ਨੇ ਹਾਸਲ ਕੀਤਾ। ਲੜਕੇ 1500 ਮੀਟਰ ਦੌੜ (ਅੰਡਰ 17) ਪਹਿਲਾ ਸਥਾਨ ਰਣਯੋਧ ਸਿੰਘ (ਨੌਵੀਂ ਏ ),ਦੂਜਾ ਸਥਾਨ ਅਨੁਕਰਨ ਸਿੰਘ (ਨੌਵੀਂ ਏ), ਤੀਜਾ ਸਥਾਨ ਦਿਲਸ਼ਾਨ ਸਿੰਘ (ਅੱਠਵੀਂ ਏ) ਨੇ ਪ੍ਰਾਪਤ ਕੀਤਾ। ਲੜਕੇ ਗੋਲਾ ਸੁੱਟ (ਅੰਡਰ 17) ਪਹਿਲਾ ਸਥਾਨ ਸ਼ਰਮਨਜੀਤ ਸਿੰਘ (ਨੌਵੀਂ ਬੀ), ਦੂਜਾ ਸਥਾਨ ਗੁਰਮਨਪ੍ਰੀਤ ਸਿੰਘ (ਨੌਵੀਂ ਬੀ), ਤੀਜਾ ਸਥਾਨ ਕੁਲਵੀਰ ਸਿੰਘ (ਨੌਵੀਂ ਬੀ) ਨੇ ਪ੍ਰਾਪਤ ਕੀਤਾ। ਲੜਕੀਆਂ ਡਿਸਕਸ ਥਰੋ ਅੰਡਰ(14) ਪਹਿਲਾ ਸਥਾਨ ਅਮਨਜੋਤ ਕੌਰ (ਸੱਤਵੀਂ ਏ), ਦੂਜਾ ਸਥਾਨ ਮਨਵੀਰ ਕੌਰ (ਅੱਠਵੀਂ ਬੀ), ਤੀਜਾ ਸਥਾਨ ਨੂਰਦੀਪ ਕੌਰ (ਅੱਠਵੀਂ ਏ) ਨੇ ਪ੍ਰਾਪਤ ਕੀਤਾ। ਲੜਕੇ ਡਿਸਕਸ ਥ੍ਰੋ (ਅੰਡਰ 14) ਪਹਿਲਾ ਸਥਾਨ ਗੌਰਵਦੀਪ ਸਿੰਘ (ਸੱਤਵੀਂ ਬੀ), ਦੂਜਾ ਸਥਾਨ ਸਹਿਜਮੀਤ ਸਿੰਘ (ਅੱਠਵੀਂ ਬੀ), ਤੀਜਾ ਸਥਾਨ ਗੁਰਮਾਨ ਸਿੰਘ (ਅੱਠਵੀਂ ਏ ) ਨੇ ਪ੍ਰਾਪਤ ਕੀਤਾ। ਲੜਕੀਆਂ ਹਾਈ ਜੰਪ (ਅੰਡਰ 14) ਪਹਿਲਾ ਸਥਾਨ ਰੂਪਮਜੋਤ ਕੌਰ (ਸੱਤਵੀਂ ਬੀ), ਦੂਜਾ ਸਥਾਨ ਸ਼ਾਈਨਾ ਕੌਰ (ਸੱਤਵੀਂ ਏ), ਤੀਜਾ ਸਥਾਨ ਸਨਮੀਤ ਕੌਰ (ਛੇਵੀਂ ਬੀ) ਨੇ ਪ੍ਰਾਪਤ ਕੀਤਾ । ਲੜਕੇ ਹਾਈ ਜੰਪ (ਅੰਡਰ 14) ਪਹਿਲਾ ਸਥਾਨ ਹਰਜੋਤ ਸਿੰਘ (ਸੱਤਵੀਂ ਬੀ), ਦੂਜਾ ਸਥਾਨ ਅੰਮ੍ਰਿਤਪਾਲ ਸਿੰਘ (ਅੱਠਵੀਂ ਏ), ਤੀਜਾ ਸਥਾਨ ਵਿਨੇਪਾਲ ਸਿੰਘ (ਸਤਵੀਂ ਏ) ਨੇ ਪ੍ਰਾਪਤ ਕੀਤਾ। ਲੜਕੀਆਂ ਡਿਸਕਸ ਥਰੋ (ਅੰਡਰ17) ਪਹਿਲਾ ਸਥਾਨ ਰਸਦੀਪ ਕੌਰ (ਨੌਵੀਂ ਏ), ਦੂਜਾ ਸਥਾਨ ਹਰਨੂਰ ਕੌਰ (ਨੌਵੀਂ ਏ), ਤੀਜਾ ਸਥਾਨ ਖੁਸ਼ਦੀਪ ਕੌਰ (ਦਸਵੀਂ ਜਮਾਤ) ਨੇ ਪ੍ਰਾਪਤ ਕੀਤਾ। ਲੜਕੀਆਂ 1500 ਮੀਟਰ ਦੌੜ (ਅੰਡਰ-17) ਪਹਿਲਾ ਸਥਾਨ ਅੰਸ਼ਪ੍ਰੀਤ ਕੌਰ (ਦਸਵੀਂ ਜਮਾਤ), ਦੂਜਾ ਸਥਾਨ ਅਵਨੀਤ ਕੌਰ (ਨੌਵੀਂ ਬੀ), ਤੀਜਾ ਸਥਾਨ ਪਰਮੀਤ ਕੌਰ (ਨੌਵੀਂ ਬੀ) ਨੇ ਪ੍ਰਾਪਤ ਕੀਤਾ। ਲੜਕੇ 200 ਮੀਟਰ ਦੌੜ (ਅੰਡਰ-17) ਪਹਿਲਾ ਸਥਾਨ ਸੁਖਮਨਦੀਪ ਸਿੰਘ (ਦਸਵੀਂ ਜਮਾਤ), ਦੂਜਾ ਸਥਾਨ ਹੁਸਨਦੀਪ ਸਿੰਘ (ਨੌਵੀਂ ਏ), ਤੀਜਾ ਸਥਾਨ ਖੁਸ਼ਮਨ ਸਿੰਘ (ਨੌਵੀਂ ਏ) ਨੇ ਪ੍ਰਾਪਤ ਕੀਤਾ। ਲੜਕੀਆਂ 200 ਮੀਟਰ ਦੌੜ (ਅੰਡਰ 17) ਪਹਿਲਾ ਸਥਾਨ ਪ੍ਰਦੀਪ ਕੌਰ (ਨੌਵੀਂ ਬੀ), ਦੂਜਾ ਸਥਾਨ ਸੁਖਮਨ ਕੌਰ (ਨੌਵੀਂ ਬੀ), ਤੀਜਾ ਸਥਾਨ ਕਰਨਵੀਰ ਕੌਰ (ਦਸਵੀਂ ਜਮਾਤ) ਨੇ ਪ੍ਰਾਪਤ ਕੀਤਾ। ਲੜਕੇ ਡਿਸਕਸ ਥਰੋ (ਅੰਡਰ 17) ਪਹਿਲਾ ਸਥਾਨ ਰੌਬਿਨ ਸਿੰਘ (ਨੌਵੀਂ ਏ), ਦੂਜਾ ਸਥਾਨ ਸ਼ਰਨਦੀਪ ਸਿੰਘ (10ਵੀਂ ਜਮਾਤ), ਤੀਜਾ ਸਥਾਨ ਹਰਮੀਤ ਸਿੰਘ (10ਵੀਂ ਜਮਾਤ) ਨੇ ਪ੍ਰਾਪਤ ਕੀਤਾ । ਲੜਕੀਆਂ ਗੋਲਾ ਸੁੱਟ (ਅੰਡਰ-17) ਪਹਿਲਾ ਸਥਾਨ ਤਨਵੀਤ ਕੌਰ ਸੰਧੂ (ਦਸਵੀਂ ਜਮਾਤ), ਦੂਜਾ ਸਥਾਨ ਗੁਰਕਿਰਤ ਕੌਰ (ਨੌਵੀਂ ਏ), ਤੀਜਾ ਸਥਾਨ ਵੰਦਨਾ ਸ਼ਰਮਾ (ਨੌਵੀਂ ਏ) ਜਮਾਤ ਨੇ ਪ੍ਰਾਪਤ ਕੀਤਾ। ਲੜਕੀਆਂ 800 ਮੀਟਰ ਦੌੜ (ਅੰਡਰ 17) ਪਹਿਲਾ ਸਥਾਨ ਅੰਸ਼ਪ੍ਰੀਤ ਕੌਰ (ਦਸਵੀਂ ਜਮਾਤ), ਦੂਜਾ ਸਥਾਨ ਅਵਨੀਤ ਕੌਰ (ਨੌਵੀਂ ਬੀ),ਤੀਜਾ ਸਥਾਨ ਨਵਨੀਤ ਕੌਰ (ਦਸਵੀਂ ਜਮਾਤ) ਨੇ ਪ੍ਰਾਪਤ ਕੀਤਾ। ਲੜਕੇ ਹਾਈ ਜੰਪ (ਅੰਡਰ 17) ਪਹਿਲਾ ਸਥਾਨ ਦਿਲਰਾਜ ਸਿੰਘ (ਦਸਵੀਂ ਜਮਾਤ), ਦੂਜਾ ਸਥਾਨ ਤੇਜਿੰਦਰ ਸਿੰਘ (ਨੌਵੀਂ ਬੀ), ਤੀਜਾ ਸਥਾਨ ਤਰਨਜੀਤ ਸਿੰਘ (ਦਸਵੀਂ ਜਮਾਤ) ਨੇ ਪ੍ਰਾਪਤ ਕੀਤਾ। ਟ੍ਰਿਪਲ ਜੰਪ ਪਹਿਲਾ ਸਥਾਨ ਨਵਜੋਤ ਸਿੰਘ (10ਵੀਂ ਜਮਾਤ), ਦੂਜਾ ਸਥਾਨ ਤਰਨਪ੍ਰੀਤ ਸਿੰਘ (ਦਸਵੀਂ ਜਮਾਤ) ਨੇ ਪ੍ਰਾਪਤ ਕੀਤਾ। ਨਰਸਰੀ ਤੋਂ 5ਵੀਂ ਜਮਾਤ ਤੱਕ ਦੀਆਂ ਖੇਡਾਂ ਫਰੋਗ ਰੇਸ, ਰਲੇਅ ਰੇਸ, ਹਰਡਲ ਰੇਸ, ਬਲੂਨ ਬੈਲੈਂਸ ,ਬਾਲ ਇਕੱਠੀ ਕਰਨਾ, ਜੰਪ ਰੇਸ, ਵੰਨ ਲੈੱਗ ਰੇਸ ਕਰਵਾਈਆਂ ਗਈਆਂ। ਓਵਰਆਲ ਟਰਾਫ਼ੀ ਗਿਆਨੀ ਦਿੱਤ ਸਿੰਘ ਹਾਊਸ ਦੁਆਰਾ ਜਿੱਤੀ। ਬੈਸਟ ਐਥਲੀਟ ਲੜਕੀਆਂ (ਅੰਡਰ 14) ਸ਼ਾਈਨਾ ਕੌਰ (ਸੱਤਵੀਂ ਏ) ਅਤੇ (ਅੰਡਰ 17) ਅੰਸ਼ਪ੍ਰੀਤ ਕੌਰ (10ਵੀਂ ਜਮਾਤ) ਰਹੇ। ਬੈਸਟ ਅਥਲੀਟ ਲੜਕੇ (ਅੰਡਰ 14) ਹਰਜੋਤ ਸਿੰਘ (ਸੱਤਵੀਂ ਬੀ) ਅਤੇ (ਅੰਡਰ 17) ਜੋਬਨਪ੍ਰੀਤ ਸਿੰਘ (ਨੌਵੀਂ ਬੀ) ਜਮਾਤ ਰਹੇ। ਇਨਾਮ ਵੰਡ ਸਮਾਗਮ ਦੌਰਾਨ ਪਿੰਡ ਤੋਂ ਪਤਵੰਤੇ ਸੱਜਣ ਵੀ ਹਾਜ਼ਰ ਹੋਏ। ਇਸ ਮੌਕੇ ਪ੍ਰਿੰਸੀਪਲ ਮੈਡਮ ਵੱਲੋਂ ਸਕੂਲ ਮੈਗਜ਼ੀਨ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਸਮੂਹ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਆਪਣੀਆਂ ਨਿਰਧਾਰਤ ਜਿੰਮੇਵਾਰੀਆਂ ਬਾਖੂਬੀ ਨਿਭਾਉਂਦਿਆਂ ਹੋਇਆਂ ਸਾਲਾਨਾ ਐਥਲੈਟਿਕ ਮੀਟ ਜੇਤੂ ਭਾਵਨਾਵਾਂ ਨਾਲ ਮੁਕੰਮਲ ਹੋਈ। ਅੰਤ ’ਚ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਨੇ ਜੇਤੂਆਂ ਨੂੰ ਵਧਾਈ ਦਿੱਤੀ।