- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲੂਕਾ 'ਚ ਇਕ ਰੋਜ਼ਾ ਅਥਲੈਟਿਕ ਮੀਟ ਕਰਵਾਈ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੌਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਹ ਐਥਲੈਟਿਕ ਮੀਟ ਪ੍ਰਿੰਸੀਪਲ ਗੁਰਿੰਦਰ ਕੌਰ ਦੀ ਰਹਿਨੁਮਾਈ ਹੇਠ ਬੜੇ ਹੀ ਉਤਸ਼ਾਹ ਅਤੇ ਸ਼ਾਨ ਨਾਲ ਕਰਵਾਈ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਨੇ ਐਥਲੈਟਿਕ ਮੀਟ ਦੇ ਉਦਘਾਟਨ ਤੇ ਰੰਗ-ਬਿਰੰਗੇ ਗੁਬਾਰੇ ਅਸਮਾਨ ਵਿੱਚ ਛੱਡੇ। ਮੁੱਖ ਮਹਿਮਾਨ ਮਲੂਕਾ ਨੇ ਸਕੂਲ ਦੀਆਂ ਉਪਲੱਬਧੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਪ੍ਰਿੰਸੀਪਲ ਅਤੇ ਸਟਾਫ ਦੀ ਮਿਹਨਤ ਦੀ ਸ਼ਲਾਘਾ ਕੀਤੀ। ਸਭ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਬੜਾ ਹੀ ਪ੍ਰਭਾਵਸ਼ਾਲੀ ਮਾਰਚ ਪਾਸਟ ਕੀਤਾ ਗਿਆ, ਜਿਸ ਵਿਚ ਸਕੂਲ ਦੇ ਚਾਰ ਹਾਊਸ ਭਗਤ ਸਿੰਘ ਹਾਊਸ, ਗਿਆਨੀ ਦਿੱਤ ਸਿੰਘ ਹਾਊਸ, ਕਰਤਾਰ ਸਿੰਘ ਹਾਊਸ ਅਤੇ ਉਦਮ ਸਿੰਘ ਹਾਊਸ ਦੇ ਵਿਦਿਆਰਥੀਆਂ ਤੇ ਹਾਊਸ ਇੰਚਾਰਜ ਅਤੇ ਸਮੂਹ ਅਧਿਆਪਕਾਂ ਨੇ ਬੇਮਿਸਾਲ ਅਨੁਸ਼ਾਸਨ, ਏਕਤਾ ਅਤੇ ਆਤਮ-ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਖੇਡ ਕਪਤਾਨ ਪਰਨੀਤ ਕੌਰ, ਜੋ ਦੋ ਵਾਰ ਰਾਸ਼ਟਰੀ ਪੱਧਰ ਦੀ ਹਾਕੀ ਅਤੇ ਸ਼ਾਟਪੁੱਟ ਖਿਡਾਰਨ ਰਹਿ ਚੁੱਕੀ ਹੈ, ਨੇ ਹੱਥ ਵਿੱਚ ਮਸ਼ਾਲ ਫੜ ਕੇ ਦੌੜ ਲਗਾਈ ਜੋ ਖੇਡਾਂ ਦੀ ਏਕਤਾ ਅਤੇ ਜੋਸ਼ ਦਾ ਪ੍ਰਤੀਕ ਸੀ। ਉਸ ਤੋਂ ਬਾਅਦ ਮਸ਼ਾਲ ਅਰਮਾਨ ਸਿੰਘ ਬਾਠ (ਰਾਜ ਪੱਧਰ ਸ਼ਾਟਪੁੱਟ), ਕੋਮਲਪ੍ਰੀਤ ਕੌਰ (ਰਾਜ ਪੱਧਰ ਕਰਾਟੇ) ਅਤੇ ਸ਼ਹਬਾਜਪ੍ਰੀਤ ਸਿੰਘ (ਰਾਜ ਪੱਧਰ ਫੈਂਸਿੰਗ) ਨੂੰ ਸੌਂਪੀ ਗਈ। ਸਾਰੇ ਖਿਡਾਰੀਆਂ ਨੇ ਇਮਾਨਦਾਰੀ, ਨਿਆਂ ਤੇ ਖੇਡ ਭਾਵਨਾ ਨਾਲ ਖੇਡਣ ਦੀ ਕਸਮ ਲਈ।
ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ, ਜੋ ਸੰਗੀਤ ਅਧਿਆਪਕ ਸੁਖਜਿੰਦਰ ਸਿੰਘ ਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਅਮਨਦੀਪ ਕੌਰ ਅਤੇ ਮਿਊਜਿਕ ਅਧਿਆਪਕ ਸੁਖਜਿੰਦਰ ਸਿੰਘ ਨੇ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਰਾਜ ਪੱਧਰ ਤਕ ਖੇਡੇ ਹਾਕੀ ਦੇ ਵਿਦਿਆਰਥੀਆਂ ਹਰਜਿੰਦਰ ਸਿੰਘ, ਗੁਰਮਨ ਸਿੰਘ ,ਮਨਜੋਤ ਸਿੰਘ, ਸੁਖਮਨਦੀਪ ਸਿੰਘ, ਭਵਨੀਤ ਸਿੰਘ ਅਰਮਾਨਦੀਪ ਸਿੰਘ, ਅਰਮਾਨਦੀਪ ਸਿੰਘ ਬਾਠ, ਅਰਮਾਨਦੀਪ ਸਿੰਘ ਬਰਾੜ, ਗੁਰਨੂਰਪ੍ਰੀਤ ਸਿੰਘ, ਮਨਵੀਰ ਦਾਸ ਰੱਸਾਕਸ਼ੀ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਫੈਂਸਿੰਗ ਖਿਡਾਰੀ ਸ਼ਹਿਬਾਜ ਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੂਬਾ ਪੱਧਰ ਦੀ ਖਿਡਾਰਨ ਕੋਮਲਪ੍ਰੀਤ ਕੌਰ ਕਰਾਟੇ ਦੀ ਵਿਦਿਆਰਥਨ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ। ਨਰਸਰੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ। 30 ਮੀਟਰ, 100 ਮੀਟਰ, 200 ਮੀਟਰ ਤੇ 400 ਮੀਟਰ ਦੌੜਾਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਸ਼ਾਟਪੁੱਟ (ਅੰਡਰ 14, 17 ਅਤੇ 19 ਲੜਕੇ-ਲੜਕੀਆਂ) ਅਤੇ ਲੰਮੀ ਛਾਲ ਮੁਕਾਬਲੇ ਵੀ ਕਰਵਾਏ।
ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਸਿਕੰਦਰ ਸਿੰਘ ਮਲੂਕਾ ਅਤੇ ਪ੍ਰਿੰਸੀਪਲ ਗੁਰਿੰਦਰ ਕੌਰ ਵੱਲੋਂ ਤਮਗੇ ਅਤੇ ਇਨਾਮ ਦਿੱਤੇ ਗਏ ਗਏ। ਪ੍ਰਿੰਸੀਪਲ ਨੇ ਸਾਲਾਨਾ ਰਿਪੋਰਟ ਪੜ੍ਹ ਕੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਐਥਲੈਟਿਕ ਮੀਟ ਨੂੰ ਸਫਲ ਬਣਾਉਣ ਵਿੱਚ ਸਕੂਲ ਦੇ ਡੀਪੀ ਅਧਿਆਪਕ ਸ਼ਮਸ਼ੇਰ ਸਿੰਘ, ਅੰਮ੍ਰਿਤਪਾਲ ਕੌਰ, ਕੋਚ ਆਕਾਸ਼ਦੀਪ ਸਿੰਘ, ਗੁਰਦੀਪ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰਿੰਸੀਪਲ ਨੇ ਮੁੱਖ ਮਹਿਮਾਨ, ਪਤਵੰਤੇ ਸੱਜਣ ਡਾ. ਪਰਨੀਤ ਕੌਰ ਦਿਉਲ, ਗੁਰਤੇਜ ਸਿੰਘ ਪ੍ਰਧਾਨ, ਡਾ. ਸਤਿਗੁਰ ਸਿੰਘ ਮਲੂਕਾ, ਬੂਟਾ ਸਿੰਘ ਪ੍ਰਧਾਨ, ਐਨਆਰਆਈ ਬਿਕਰਮਜੀਤ ਸਿੰਘ, ਮੈਂਬਰ ਗੁਰਦੇਵ ਸਿੰਘ, ਮੈਂਬਰ ਰਾਜਵਿੰਦਰ ਸਿੰਘ, ਬਲਾਕ ਸਮਿਤੀ ਮੈਂਬਰ ਬੇਅੰਤ ਸਿੰਘ, ਮਨਜੀਤ ਸਿੰਘ ਧੁੰਨਾ, ਗਗਨਦੀਪ ਸਿੰਘ ਗਰੇਵਾਲ, ਸੁਖਜਿੰਦਰ ਸਿੰਘ ਖਾਨਦਾਨ, ਮੇਜਰ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ ਢਿੱਲੋਂ ਆਦਿ ਦਾ ਧੰਨਵਾਦ ਕੀਤਾ।