- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੰਗਰ ਸਾਹਿਬ ਦੀ ਜਮੀਨ ਨੂੰ ਲੈ ਕੇ ਪਿੰਡ ਵਾਸੀਆਂ ਨੇ ਕੀਤਾ ਸ਼ਾਂਤਮਈ ਰੋਸ ਪ੍ਰਦਰਸ਼ਨ

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ
ਇਤਿਹਾਸਿਕ ਪਿੰਡ ਭਾਈ ਰੂਪਾ ਵਿਖੇ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਲੰਗਰ ਸਾਹਿਬ ਦੀ 161 ਕਿੱਲੇ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ। ਉਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਕ ਵਿਸ਼ਾਲ ਰੈਲੀ ਰੱਖੀ ਗਈ ਸੀ, ਜਿਸ ਵਿਚ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਿਕੰਦਰ ਸਿੰਘ ਮਲੂਕਾ ਤੇ ਹੋਰ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਇਹ ਇਹ ਵਿਸ਼ਾਲ ਰੈਲੀ ਭਾਈਰੂਪਾ ਦੀ ਦਾਣਾ ਮੰਡੀ ’ਚ ਰੱਖੀ ਗਈ ਸੀ। ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਲੰਗਰ ਸਾਹਿਬ ਜੀ ਦੀ ਜ਼ਮੀਨ 161 ਕਿੱਲੇ ਨੂੰ ਲੈ ਕੇ ਸੁਖਬੀਰ ਬਾਦਲ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰਾ ਕੀਤਾ ਗਿਆ। ਜਾਣਕਾਰੀ ਅਨੁਸਾਰ ਬਾਬਾ ਭਾਈ ਰੂਪ ਚੰਦ ਜੀ ਲੰਗਰ ਜੀ ਸਾਹਿਬ ਦੇ 161 ਕਿੱਲੇ ਤਿੰਨ ਮਰਲੇ ਜ਼ਮੀਨ ਬਾਰੇ ਜੋ ਇਹ ਮਸਲਾ ਕਾਫੀ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ ਜੋ ਕਿ ਤਕਰੀਬਨ 13 ਸਾਲ ਲੰਮੇ ਸਮੇਂ ਦੀ ਕਹਾਣੀ ਹੈ ਲੰਗਰ ਸਹਿਬ ਦੇ ਸੇਵਾਦਾਰ ਲੰਮੇ ਸਮੇਂ ਤੋਂ ਇਸ ਦੀ ਅਗਵਾਈ ਕਰ ਰਹੇ ਹਨ ਸਾਹਿਬ ਦੇ ਬੁਲਾਰੇ ਭਾਈ ਹਰਜਿੰਦਰ ਸਿੰਘ ਨੰਦੇ ਕਾ ਨੇ ਦੱਸਿਆ ਕਿ ਇਹ ਜ਼ਮੀਨ ਬਾਬਾ ਭਾਈ ਰੂਪ ਚੰਦ ਦੇ ਲੰਗਰਾਂ ਦੀ ਹੈ ਤੇ ਲੰਗਰਾਂ ਦੀ ਹੀ ਰਹੇਗੀ।
ਇਸ ਮੌਕੇ ਭਾਈ ਹਰਜਿੰਦਰ ਸਿੰਘ ਨੰਦੇ ਕਾ, ਨਿਰਮਲ ਸਿੰਘ ਰਾਮੀ ਕਾ, ਪਰਮਜੀਤ ਸਿੰਘ ਪੰਮਾ, ਪ੍ਰਧਾਨ ਅੰਸ ਵੰਸ਼ ਕਮੇਟੀ ਭਾਈ ਸੁਖਦੇਵ ਸਿੰਘ ਡੇਅਰੀ ਵਾਲਾ, ਸਰੈਣ ਸਿੰਘ ਭਾਰਤੀ ਕਿਸਾਨ ਯੂਨੀਅਨ, ਨਾਹਰ ਸਿੰਘ, ਜੱਗੂ ਸਿੰਘ, ਗੋਗਾ ਸਿੰਘ, ਗੁਰਮੇਲ ਸਿੰਘ ਭਾਈ ਕਾ, ਸੀਰਾ ਸਿੰਘ, ਸੁੱਖਾ ਸਿੰਘ ਨੰਬਰਦਾਰ, ਸੁੱਖਾ ਸਿੰਘ ਭਾਈ ਕਾ, ਕੁਲਦੀਪ ਸਿੰਘ ਰਾਮੀ ਕਾ, ਪਾਰਸ ਦੀ ਭਾਈਕਾ, ਕੌਰੀ ਸਿੰਘ, ਦੀਪ ਸਿੰਘ ਜੰਡੂ, ਸਰਬਨ ਸਿੰਘ ਸਰਪੰਚ, ਜੈਲੀ ਸਿੰਘ ਕੋਠੇ ਸੁਖਾਨੰਦ, ਮਹਿਲਾ ਸਿੰਘ ਜਵੰਧਾ, ਜੋਗਿੰਦਰ ਸਿੰਘ ਕੋਠੇ ਸੁਖਾਨੰਦ, ਗੁਰਮੀਤ ਸਿੰਘ ਕੋਠੇ ਸੁਖਾਨੰਦ, ਸੀਰਾ ਸਿੰਘ ਠਾਣੇ ਕਾ, ਜਗਰਾਜ ਸਿੰਘ ਬਰਾੜ, ਗੁਰਦਰਸ਼ਨ ਸਿੰਘ ਬਰਾੜ, ਗੇਜਾ ਸਿੰਘ, ਬਿੰਦਰ ਸਿੰਘ ਰਾਮੀ ਕਾ., ਆਤਮਾ ਸਿੰਘ ਜੰਡੂ, ਕਰਨੈਲ ਸਿੰਘ ਜੰਡੂ, ਕੁਲਵੰਤ ਸਿੰਘ ਪਾਧਾ, ਹਾਕਮ ਸਿੰਘ ਜੰਡੂ, ਮਨੂ ਸਿੰਘ ਜੰਡੂ, ਗੁਰਮੇਲ ਸਿੰਘ ਜੰਡੂ, ਲਸਣ ਸਿੰਘ ਕਾਮਰੇਡ, ਰਾਜਿੰਦਰ ਸਿੰਘ ਮਾਫੀਦਾਰ, ਜੋਗਿੰਦਰ ਸਿੰਘ ਮਾਫੀਦਾਰ, ਰਾਜਪਾਲ ਸਿੰਘ ਰੌਲ ਕਾ, ਸੰਗਤ ਸਿੰਘ ਮੈਂਬਰ, ਨਿਰਭੈ ਸਿੰਘ, ਨਿਰਮਲ ਸਿੰਘ ਜੈਨੀ ਕਾ, ਸੇਵਕ ਸਿੰਘ, ਬਹਾਦਰ ਸਿੰਘ ਭਾਈ ਕਾ, ਅਜੀਤ ਸਿੰਘ ਭਾਈ ਕਾ, ਗੱਗੀ ਸਿੰਘ ਰਾਮੀਕਾ, ਗੁਰਨੈਬ ਸਿੰਘ ਭਾਈ ਕਾ, ਜਗਮੇਲ ਸਿੰਘ, ਗੋਰਾ ਸਿੰਘ ਕਿੰਗਰਾ, ਗੋਰਾ ਸਿੰਘ ਜਵੰਦਾ, ਤੇਜੀ ਸਿੰਘ, ਲੱਡੂ ਸਿੰਘ ਭਾਈ ਕਾ, ਜੱਗੀ ਸਿੰਘ ਭਾਈ ਕਾ, ਗੁਰਪ੍ਰੀਤ ਸਿੰਘ ਦਿਆਲਪੁਰਾ, ਗੁਰਨਾਮ ਸਿੰਘ, ਮੇਜਰ ਸਿੰਘ ਫੌਜੀ, ਹਰਜੀਤ ਸਿੰਘ ਭਾਈ ਕਾ ਆਦਿ ਪਿੰਡ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।