- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਲਸਾ ਕਾਲਜ ‘ਚ ਏਆਈ ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿਦਿਆ ਸੁਖਮਿੰਦਰ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਆਨਰੇਰੀ ਸਕੱਤਰ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ ਦੇ ਉਪਰਾਲੇ ਸਦਕਾ ਕਾਲਜ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਵਿੱਚ ਕੰਪਿਊਟਰ ਵਿਭਾਗ, ਪਲੇਸਮੈਂਟ ਸੈੱਲ ਅਤੇ ਆਈਕਿਊਏਸੀ ਦੇ ਸਹਿਯੋਗ ਨਾਲ ਅਨੂਦੀਪ ਫਾਊਂਡੇਸ਼ਨ ਵੱਲੋਂ ਏਆਈ ਤੇ ਦੋ ਰੋਜ਼ਾ ਵਰਕਸ਼ਾਪ ਦਾ ਲਾਈ ਗਈ।
ਵਰਕਸ਼ਾਪ ਵਿੱਚ ਕੰਪਨੀ ਵੱਲੋਂ ਭਵਾਨੀ ਸ਼ੰਕਰ ਸੀਨੀਅਰ ਆਈਟੀ ਫੈਕਲਟੀ ਅਤੇ ਸੰਦੀਪ ਕੁਮਾਰ ਤੰਵਰ ਕੁਆਰਡੀਨੇਟਰ ਨੇ ਮੁੱਖ ਬੁਲਾਰੇ ਵਜੋਂ ਭੂਮਿਕਾ ਨਿਭਾਈ। ਵਰਕਸ਼ਾਪ ਦੇ ਪਹਿਲੇ ਦਿਨ ਪ੍ਰੋਫੈਸਰ ਵੀਰਪਾਲ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਉਹਨਾਂ ਨੇ ਪਲੇਸਮੈਂਟ ਡਰਾਈਵ ਤੇ ਜਾਂਦੇ ਸਮੇਂ ਏਆਈ ਦੀ ਵਰਤੋਂ ਕਰਕੇ ਰਜਿਉਮੇ ਵਿੱਚ ਆਪਣੀ ਕਾਬਲੀਅਤ ਅਤੇ ਕਮਜ਼ੋਰੀਆਂ ਸ਼ਾਮਲ ਕਰਨ ਬਾਰੇ ਦੱਸਿਆ। ਉਨ੍ਹਾਂ ਨੇ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਆਪਣੇ ਸਕਿਲਜ਼, ਵੱਖ-ਵੱਖ ਭਾਸ਼ਾਵਾਂ ਦੀ ਜਾਣਕਾਰੀ ਸ਼ੌਂਕ, ਤਜਰਬਾ ਅਤੇ ਕਵਰ ਪੇਜ ਬਣਾਉਣ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਏਆਈ ਦੀ ਵਰਤੋਂ ਕਰਕੇ ਕਿਵੇਂ ਪ੍ਰੈਜੈਂਟੇਸ਼ਨ ਨੂੰ ਤਿਆਰ ਕਰ ਸਕਦੇ ਹਾਂ ਬਾਰੇ ਵੀ ਦੱਸਿਆ। ਉਹਨਾਂ ਨੇ ਇੰਟਰਵਿਊ ਵਿਚ ਜਾਂਦੇ ਸਮੇਂ ਡਰੈਸਿੰਗ ਸੈਂਸ, ਆਤਮ-ਵਿਸ਼ਵਾਸ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਏਆਈ ਦੀ ਵਰਤੋਂ ਕਰਕੇ ਕਿਵੇਂ ਪ੍ਰੈਜੈਂਟੇਸ਼ਨ ਨੂੰ ਤਿਆਰ ਕਰ ਸਕਦੇ ਹਾਂ ਬਾਰੇ ਵੀ ਦੱਸਿਆ। ਇਸ ਵਰਕਸ਼ਾਪ ਦੌਰਾਨ ਉਨ੍ਹਾਂ ਨੇ ਏਆਈ ਦੇ ਟੂਲ ਜਿਵੇਂ ਕਿ ਸਲਾਈਡਗੋ, ਗਾਮਾ ਏਆਈ, ਮੋਲਟਬੁੱਕ, ਚੈਟ ਜੀਪੀਟੀ ਅਤੇ ਜੈਮਿਨੀ ਦੀ ਸਹੀ ਵਰਤੋਂ ਬਾਰੇ ਦੱਸਿਆ ਦੀ ਵਰਤੋਂ ਕਰਕੇ ਕਿਵੇਂ ਪ੍ਰੈਜੈਂਟੇਸ਼ਨ ਨੂੰ ਤਿਆਰ ਕਰ ਸਕਦੇ ਹਾਂ ਬਾਰੇ ਵੀ ਦੱਸਿਆ।
ਵਰਕਸ਼ਾਪ ਦੌਰਾਨ ਕਾਲਜ ਦੇ ਸਾਰੇ ਵਿਭਾਗਾਂ ਦੇ ਕੁੱਲ 350 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਵਿਦਿਆਰਥੀਆਂ ਨੂੰ ਆਈਬੀਐੱਮ ਸਕਿੱਲ ਬਿਲਡ ਵੱਲੋਂ ਈ ਸਰਟੀਫਿਕੇਟ ਦਿੱਤੇ ਗਏ। ਅੰਤ ’ਚ ਪਲੇਸਮੈਂਟ ਅਫਸਰ ਡਾ. ਅਮਨਦੀਪ ਕੌਰ ਵੱਲੋ ਤੋਂ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਉਹਨਾਂ ਦੇ ਇਸ ਸ਼ਲਾਘਾਯੋਗ ਉਪਰਾਲੇ ਸਦਕਾ ਵਿਦਿਆਰਥੀਆਂ ਨੂੰ ਏਆਈ ਬਾਰੇ ਜਾਣਨ ਦਾ ਮੌਕਾ ਮਿਲਿਆ ਨਾਲ ਹੀ ਉਨ੍ਹਾਂ ਨੇ ਬੁਲਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਨਾਲ ਕੋਆਰਡੀਨੇਟ ਕਰਦਿਆਂ ਏਆਈ ਬਾਰੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ। ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਜਗਦੀਪ ਕੌਰ ਤੇ ਸਟਾਫ ਵੱਲੋਂ ਮੁੱਖ ਵਕਤਾ ਨੂੰ ਸਨਮਾਨਿਤ ਕੀਤਾ ਗਿਆ।