- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਈਈ-ਐਡਵਾਂਸਡ 2026 ਵਿੱਚ ਐਲਨ ਬਠਿੰਡਾ ਦਾ ਸ਼ਾਨਦਾਰ ਪ੍ਰਦਰਸ਼ਨ

ਬਿਜ਼ਲਸ ਪਲੱਸ ਲੋਗੋ ਲਗਾਓ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਆਈਆਈਟੀ ਰੁੜਕੀ ਵੱਲੋਂ ਐਲਾਨੇ ਜੇਈਈ-ਐਡਵਾਂਸਡ 2026 ਦੇ ਨਤੀਜਿਆਂ ’ਚ ਐਲਨ ਕਰੀਅਰ ਇੰਸਟੀਚਿਊਟ ਬਠਿੰਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਐਲਨ ਬਠਿੰਡਾ ਦੇ ਕਲਾਸਰੂਮ ਵਿਦਿਆਰਥੀ ਯਸ਼ਿਤ ਕੰਸਲ ਨੇ ਆਲ ਇੰਡੀਆ ਰੈਂਕ 137 ਹਾਸਲ ਕਰਕੇ ਬਠਿੰਡਾ ਸ਼ਹਿਰ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਨਤੀਜੇ ਘੋਸ਼ਿਤ ਹੁੰਦਿਆਂ ਹੀ ਐਲਨ ਬਠਿੰਡਾ ਸੈਂਟਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਨੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਢੋਲ-ਨਗਾਰਿਆਂ ਦੀਆਂ ਧੁਨਾਂ ਵਿਚਕਾਰ ਸਫਲਤਾ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਸਫਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾ ਕੇ ਸਨਮਾਨ ਕੀਤਾ ਗਿਆ। ਐਲਨ ਬਠਿੰਡਾ ਦੇ ਸੈਂਟਰ ਹੈੱਡ ਸੁਨੀਲ ਗੁਪਤਾ ਨੇ ਕਿਹਾ ਕਿ ਐਲਨ ਹਮੇਸ਼ਾ ਹੀ ਆਪਣੇ ਉੱਤਮ ਨਤੀਜਿਆਂ ਲਈ ਜਾਣਿਆ ਜਾਂਦਾ ਹੈ। ਇਸ ਸਾਲ ਵੀ ਸੰਸਥਾ ਨੇ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਯੋਗ ਮਾਰਗਦਰਸ਼ਨ ਤੇ ਮਾਪਿਆਂ ਦੇ ਭਰੋਸੇ ਦਾ ਨਤੀਜਾ ਹੈ।
ਉਨ੍ਹਾਂ ਦੱਸਿਆ ਕਿ ਯਸ਼ਿਤ ਕੰਸਲ ਤੋਂ ਇਲਾਵਾ ਐਲਨ ਬਠਿੰਡਾ ਦੇ 15 ਕਲਾਸਰੂਮ ਵਿਦਿਆਰਥੀਆਂ ਨੇ ਟਾਪ-10 ਹਜ਼ਾਰ ਰੈਂਕ ਵਿੱਚ ਆਪਣੀ ਜਗ੍ਹਾ ਬਣਾਈ ਹੈ, ਜੋ ਸੰਸਥਾ ਲਈ ਮਾਣ ਵਾਲੀ ਗੱਲ ਹੈ। ਇਹ ਨਤੀਜੇ ਨਾ ਸਿਰਫ਼ ਬਠਿੰਡਾ ਸੈਂਟਰ ਦੀ ਗੁਣਵੱਤਾ ਨੂੰ ਦਰਸਾਉਂਦੇ ਹਨ, ਸਗੋਂ ਖੇਤਰ ਦੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਵੀ ਹਨ।
-ਬਾਕਸ-
-ਲਗਾਤਾਰ ਤੀਜੇ ਸਾਲ ਐਲਨ ਨੇ ਹਾਸਲ ਕੀਤਾ ਏਆਈਆਰ
ਜੇਈਈ-ਐਡਵਾਂਸਡ 2026 ਦੇ ਰਾਸ਼ਟਰੀ ਨਤੀਜਿਆਂ ਵਿੱਚ ਵੀ ਐਲਨ ਕਰੀਅਰ ਇੰਸਟੀਚਿਊਟ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਸੰਸਥਾ ਨੇ ਲਗਾਤਾਰ ਤੀਜੇ ਸਾਲ ਆਲ ਇੰਡੀਆ ਰੈਂਕ-1 ਹਾਸਲ ਕਰਕੇ ਆਪਣੀ ਸਰਬਉੱਤਮਤਾ ਸਾਬਤ ਕੀਤੀ ਹੈ। ਇਸ ਨਾਲ ਐਲਨ ਹੁਣ ਤਕ ਆਈਆਈਟੀ-ਜੇਈਈ ਵਿੱਚ ਕੁੱਲ ਸੱਤ ਵਾਰ ਆਲ ਇੰਡੀਆ ਰੈਂਕ-1 ਹਾਸਲ ਕਰਨ ਵਾਲੀ ਸੰਸਥਾ ਬਣ ਗਈ ਹੈ। ਐਲਨ ਨੇ ਆਪਣੇ ਇਤਿਹਾਸ ’ਚ ਦੂਜੀ ਵਾਰ ਲਗਾਤਾਰ ਆਲ ਇੰਡੀਆ ਰੈਂਕ-1, 2 ਅਤੇ 3 ਹਾਸਲ ਕਰਨ ਦਾ ਰਿਕਾਰਡ ਵੀ ਦੁਹਰਾਇਆ ਹੈ। ਇਸ ਤੋਂ ਪਹਿਲਾਂ ਇਹ ਉਪਲੱਬਧੀ ਸੰਸਥਾ ਨੇ ਸਾਲ 2016 ਵਿੱਚ ਹਾਸਲ ਕੀਤੀ ਸੀ। ਪੱਧਰ 'ਤੇ ਐਲਨ ਦੇ ਵਿਦਿਆਰਥੀਆਂ ਨੇ ਟਾਪ-10 ਵਿੱਚ 6 ਰੈਂਕਾਂ, ਟਾਪ-50 ਵਿੱਚ 24 ਕਲਾਸਰੂਮ ਵਿਦਿਆਰਥੀਆਂ ਤੇ ਟਾਪ-100 ਵਿੱਚ 41 ਰੈਂਕਾਂ 'ਤੇ ਕਬਜ਼ਾ ਕੀਤਾ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਐਲਨ ਦੇਸ਼ ਦੇ ਚੋਟੀ ਦੇ ਇੰਜੀਨੀਅਰਿੰਗ ਰੈਂਕਰ ਤਿਆਰ ਕਰਨ ਵਾਲੀਆਂ ਸੰਸਥਾਵਾਂ ’ਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੋਈ ਹੈ।
-ਬਾਕਸ-
-ਸ਼ੁਭਮ ਕੁਮਾਰ ਬਣਿਆ ਦੇਸ਼ ਦਾ ਟਾਪਰ
ਰਾਸ਼ਟਰੀ ਪੱਧਰ 'ਤੇ ਐਲਨ ਕੋਟਾ ਦੇ ਵਿਦਿਆਰਥੀ ਸ਼ੁਭਮ ਕੁਮਾਰ ਨੇ 360 ਵਿੱਚੋਂ 330 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ-1 ਹਾਸਲ ਕੀਤੀ। ਇਸੇ ਤਰ੍ਹਾਂ ਕਬੀਰ ਛਿੱਲਰ ਨੇ 329 ਅੰਕਾਂ ਨਾਲ AIR-2 ਤੇ ਜਤਿਨ ਚਾਹਰ ਨੇ 319 ਅੰਕਾਂ ਨਾਲ ਏਆਈਆਰ -3 ਹਾਸਲ ਕੀਤੀ। ਇੰਡੀਆ ਗਰਲਜ਼ ਟਾਪਰ ਆਰੋਹੀ ਦੇਸ਼ਪਾਂਡੇ, ਜੋ ਐਲਨ ਕੋਟਾ ਦੀ ਹੀ ਵਿਦਿਆਰਥਣ ਹੈ, ਨੇ 280 ਅੰਕ ਪ੍ਰਾਪਤ ਕਰਕੇ AIR-77 ਹਾਸਲ ਕੀਤੀ। ਆਲ ਉੱਥੇ ਹੀ ਐਲਨ ਔਨਲਾਈਨ ਲਾਈਵ ਕੋਰਸ ਦੇ ਵਿਦਿਆਰਥੀ ਯਸ਼ਵਰਧਨ ਨੇ ਏਆਈਆਰ-52 ਹਾਸਲ ਕਰਕੇ ਆਨਲਾਈਨ ਕੋਰਸਾਂ ਵਿਚ ਸਰਬੋਤਮ ਪ੍ਰਦਰਸ਼ਨ ਕੀਤਾ।