ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਬਣੇ ਜਸਪਾਲ ਮਾਨਖੇੜਾ
ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦਾ ਚੋਣ ਇਜਲਾਸ ਸੰਪੰਨ
Publish Date: Mon, 05 Jan 2026 04:57 PM (IST)
Updated Date: Tue, 06 Jan 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬੀ ਸਾਹਿਤ ਸਭਾ ਬਠਿੰਡਾ ਦਾ ਚੋਣ ਇਜਲਾਸ ਸਥਾਨਕ ਟੀਚਰਜ਼ ਹੋਮ ਵਿਖੇ ਕਰਵਾਇਆ। ਇਸ ਮੌਕੇ ਸਭਾ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਜਲਾਸ ਦੀ ਸ਼ੁਰੂਆਤ ਪ੍ਰਸਿੱਧ ਸ਼ਾਇਰ ਅਜ਼ੀਮ ਸ਼ੇਖਰ ਦੇ ਪਿਤਾ ਬਲਦੇਵ ਰਾਮ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਇਸ ਉਪਰੰਤ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੀਆਂ ਗਈਆਂ ਸਾਹਿਤਕ ਸਰਗਰਮੀਆਂ ਦੀ ਵਿਸਥਾਰਪੂਰਕ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਨ ਜੇਸੀ ਪਰਿੰਦਾ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਤੇ ਪਹਿਲਾ ਇਨਾਮ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਮਰਹੂਮ ਕਾ. ਜਰਨੈਲ ਭਾਈਰੂਪਾ ਨੂੰ ਦਿੱਤਾ ਗਿਆ। ਸਵ. ਜਗਮੋਹਣ ਕੌਸ਼ਲ, ਜਗਦੀਸ਼ ਘਈ ਅਤੇ ਜੇਸੀ ਪਰਿੰਦਾ ਦੀ ਯਾਦ ਨੂੰ ਸਮਰਪਿਤ ਸਮਾਗਮ ਦੌਰਾਨ ਸੱਤ ਲੋਕ ਪੱਖੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੋਣ ਨਿਗਰਾਨ ਭੋਲਾ ਸਿੰਘ ਸ਼ਮੀਰੀਆ ਦੀ ਅਗਵਾਈ ਹੇਠ ਅਗਲੇ ਦੋ ਸਾਲਾਂ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਚੋਣ ਦੌਰਾਨ ਜਸਪਾਲ ਮਾਨਖੇੜਾ ਨੂੰ ਪ੍ਰਧਾਨ ਤੇ ਰਣਜੀਤ ਗੌਰਵ ਨੂੰ ਜਨਰਲ ਸਕੱਤਰ, ਗੁਰਦੇਵ ਖੋਖਰ (ਸਰਪ੍ਰਸਤ), ਬਲਵਿੰਦਰ ਸਿੰਘ ਭੁੱਲਰ (ਸੀਨੀਅਰ ਮੀਤ ਪ੍ਰਧਾਨ), ਦਿਲਬਾਗ ਸਿੰਘ (ਮੀਤ ਪ੍ਰਧਾਨ), ਅਗਾਜ਼ਬੀਰ (ਸਕੱਤਰ), ਅਮਨ ਦਾਤੇਵਾਸ (ਪ੍ਰਚਾਰ ਸਕੱਤਰ), ਰਮੇਸ਼ ਕੁਮਾਰ ਗਰਗ (ਖਜ਼ਾਨਚੀ) ਅਤੇ ਰਮੇਸ਼ ਕੁਮਾਰ ਗਰਗ ਨੂੰ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ।
ਇਸ ਮੌਕੇ ਨੰਦ ਸਿੰਘ ਮਹਿਤਾ, ਲਛਮਣ ਮਲੂਕਾ, ਰਣਬੀਰ ਰਾਣਾ, ਜਸਵਿੰਦਰ ਜਸ, ਰਵਿੰਦਰ ਸਿੰਘ ਸੰਧੂ, ਅਮਰ ਸਿੰਘ ਸਿੱਧੂ, ਪਵਨ ਕੁਮਾਰ ਜਿੰਦਲ, ਸੁਰਿੰਦਰ ਸਿੰਗਲਾ, ਚਰਨਜੀਤ ਸ਼ਰਮਾ, ਨਿਰੰਜਣ ਸਿੰਘ ਪ੍ਰੇਮੀ, ਜਸਵਿੰਦਰ ਸੁਰਗੀਤ, ਮਾਸਟਰ ਕਰਨੈਲ ਸਿੰਘ, ਰਾਮ ਦਿਆਲ ਸੇਖੋਂ, ਕਮਲਪ੍ਰੀਤ ਅਤੇ ਤੇਜਾ ਸਿੰਘ ਪ੍ਰੇਮੀ ਸਮੇਤ ਪੰਜ ਮਹਿਲਾ ਮੈਂਬਰ—ਸੁਖਬੀਰ ਕੌਰ ਸਰਾ, ਕਮਲ ਬਠਿੰਡਾ, ਅਮਨਦੀਪ ਕੌਰ ਮਾਨ, ਜਸਵਿੰਦਰ ਕੌਰ ਸੇਮਾ ਆਦਿ ਮੌਜੂਦ ਸਨ।