ਹੋਲੀ ਦੇ ਤਿਉਹਾਰ ਸਬੰਧੀ ਵੱਖ-ਵੱਖ ਥਾਵਾਂ ’ਤੇ ਤਾਇਨਾਤ ਰਹੇਗੀ ਪੁਲਿਸ
ਹੋਲੀ ਦੇ ਮੱਦੇਨਜ਼ਰ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਤੈਨਾਤ ਰਹੇਗੀ ਪੁਲਿਸ
Publish Date: Tue, 03 Mar 2026 05:40 PM (IST)
Updated Date: Wed, 04 Mar 2026 04:03 AM (IST)

–ਹੁੱਲੜਬਾਜ਼ੀ ਤੇ ਕਾਨੂੰਨ-ਵਿਵਸਥਾ ਖਰਾਬ ਕਰਨ ਵਾਲਿਆਂ ‘ਤੇ ਰਹੇਗੀ ਤਿਰਛੀ ਨਜ਼ਰ 31) ਹੋਲੀ ਦੇ ਮੱਦੇਨਜ਼ਰ ਪੀਸੀਆਰ ਟੀਮਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇਣ ਸਮੇਂ ਏਐੱਸਆਈ ਸੰਜੀਵ ਕੁਮਾਰ।• 32) ਹੋਲੀ ਤਿਉਹਾਰ ਦੇ ਮੱਦੇਨਜ਼ਰ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਦੀ ਹੋਈ ਪੁਲਿਸ। ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਹੋਲੀ ਦੇ ਤਿਉਹਾਰ ਨੂੰ ਸ਼ਾਂਤੀਪੂਰਵਕ ਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ਾਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਰੰਗਾਂ ਦੇ ਇਸ ਤਿਉਹਾਰ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਲਈ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ਵਿੱਚ ਰਹੇਗੀ। ਸ਼ਹਿਰ ਤੋਂ ਲੈ ਕੇ ਪਿੰਡਾਂ ਤਕ ਸਖ਼ਤ ਨਿਗਰਾਨੀ ਰਹੇਗੀ। ਥਾਣਾ ਪੁਲਿਸ, ਪੀਸੀਆਰ ਟੀਮਾਂ ਅਤੇ ਨਾਕਿਆਂ ‘ਤੇ ਦਿਨ-ਰਾਤ ਪੁਲਿਸ ਕਰਮਚਾਰੀ ਤੈਨਾਤ ਰਹਿਣਗੇ। ਸ਼ਹਿਰ ਮੁੱਖ ਚੌਰਾਹਿਆਂ, ਬਾਜ਼ਾਰਾਂ, ਸੰਵੇਦਨਸ਼ੀਲ ਇਲਾਕਿਆਂ ਅਤੇ ਮੁੱਖ ਸੜਕਾਂ ‘ਤੇ ਵਾਧੂ ਪੁਲਿਸ ਬਲ ਤੈਨਾਤ ਕੀਤਾ ਜਾਵੇਗਾ। ਲਗਭਗ 1300 ਤੋਂ 1500 ਪੁਲਿਸ ਕਰਮਚਾਰੀ ਡਿਊਟੀ ’ਤੇ ਰਹਿਣਗੇ। ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ’ਤੇ ਚੈਕਿੰਗ ਅਭਿਆਨ ਚਲਾਇਆ ਜਾਵੇਗਾ ਅਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਜਾਂਚ ਕੀਤੀ ਜਾਵੇਗੀ। ਰੇਲਵੇ ਸਟੇਸ਼ਨ, ਬੱਸ ਅੱਡਾ ਅਤੇ ਸ਼ਹਿਰ ਦੀਆਂ ਹੱਦਾਂ ‘ਤੇ ਖਾਸ ਪ੍ਰਬੰਧ ਕੀਤੇ ਗਏ ਹਨ। ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਿਗਰਾਨੀ ਕੀਤੀ ਜਾਵੇਗੀ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਹੋਲੀ ਦੌਰਾਨ ਕਾਨੂੰਨ-ਵਿਵਸਥਾ ਖਰਾਬ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਸ਼ੇ ’ਚ ਹੁੱਲੜਬਾਜ਼ੀ, ਜ਼ਬਰਦਸਤੀ ਰੰਗ ਲਗਾਉਣ ਜਾਂ ਅਮਨ ਭੰਗ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਮਹਿਲਾ ਪੁਲਿਸ ਦੀ ਖਾਸ ਤਾਇਨਾਤੀ ਕੀਤੀ ਗਈ ਹੈ। -ਬਾਕਸ- -ਸਿਵਲ ਹਸਪਤਾਲ ’ਚ ਤਿਆਰੀਆਂ ਮੁਕੰਮਲ ਸਿਵਲ ਹਸਪਤਾਲ ਬਠਿੰਡਾ ਵਿੱਚ ਐਮਰਜੈਂਸੀ ਸੇਵਾਵਾਂ 24 ਘੰਟੇ ਉਪਲਬਧ ਰਹਿਣਗੀਆਂ। ਡਾਕਟਰਾਂ ਅਤੇ ਨਰਸਿੰਗ ਸਟਾਫ ਦੀ ਡਿਊਟੀ ਲਗਾਈ ਗਈ ਹੈ। ਜਲਨ, ਅੱਖਾਂ ਦੀ ਚੋਟ ਅਤੇ ਚਮੜੀ ਸਬੰਧੀ ਸਮੱਸਿਆਵਾਂ ਲਈ ਦਵਾਈਆਂ, ਬਰਨ ਕ੍ਰੀਮ ਅਤੇ ਆਈ ਡਰਾਪ ਦਾ ਸਟਾਕ ਰੱਖਿਆ ਗਿਆ ਹੈ। ਐਂਬੂਲੈਂਸ ਅਤੇ ਮੈਡੀਕਲ ਟੀਮ ਵੀ ਤੈਨਾਤ ਰਹੇਗੀ। ਕੁੱਲ ਮਿਲਾ ਕੇ ਸਿਵਲ ਹਸਪਤਾਲ ਵਿਚ ਪੂਰੇ ਪ੍ਰਬੰਧ ਕੀਤੇ ਗਏ ਹਨ। -ਬਾਕਸ- -ਐਮਰਜੈਂਸੀ ਨੰਬਰ- ਕਿਸੇ ਵੀ ਐਮਰਜੈਂਸੀ ਵਿੱਚ ਪੁਲਿਸ ਕੰਟਰੋਲ ਰੂਮ 100, 112, 75080-00100, ਫਾਇਰ ਬ੍ਰਿਗੇਡ 101 ਅਤੇ ਐਂਬੂਲੈਂਸ 108 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। -ਬਾਕਸ- -ਹੋਲੀ ਖੇਡਣ ਤੋਂ ਪਹਿਲਾਂ ਵਰਤੋ ਇਹ ਸਾਵਧਾਨੀਆਂ ਚਮੜੀ ਰੋਗ ਮਾਹਿਰ ਅਤੇ ਸਿਵਲ ਸਰਜਨ ਡਾ. ਤਪਿੰਦਰਜੋਤ ਅਨੁਸਾਰ ਕੈਮੀਕਲ ਯੁਕਤ ਰੰਗ ਚਮੜੀ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਅਜਿਹੇ ਰੰਗ ਹੋਲੀ ਵਿਚ ਨਹੀਂ ਵਰਤਣੇ ਚਾਹੀਦੇ। ਬਾਕਸ ਹੋਲੀ ਤੋਂ ਪਹਿਲਾਂ: ਚਮੜੀ ‘ਤੇ ਨਾਰੀਅਲ ਤੇਲ ਜਾਂ ਮੌਇਸ਼ਚਰਾਈਜ਼ਰ ਲਗਾਓ। ਫੁੱਲ ਬਾਂਹਾਂ ਵਾਲੇ ਕੱਪੜੇ ਪਹਿਨੋ। ਵਾਲਾਂ ਵਿੱਚ ਤੇਲ ਲਗਾਓ। ਬਾਕਸ ਹੋਲੀ ਦੌਰਾਨ: ਸਿਰਫ਼ ਹਰਬਲ ਰੰਗ ਵਰਤੋ। ਅੱਖਾਂ ਅਤੇ ਚਿਹਰੇ ‘ਚ ਰੰਗ ਪਾਉਣ ਤੋਂ ਬਚੋ। ਬੱਚਿਆਂ ਨਾਲ ਖਾਸ ਧਿਆਨ ਰੱਖੋ। -ਬਾਕਸ- -ਹੋਲੀ ਤੋਂ ਬਾਅਦ ਇੰਞ ਕਰੋ ਰੰਗਾਂ ਤੋਂ ਬਚਾਅ : ਹਲਕੇ ਗੁਣਗੁਣੇ ਪਾਣੀ ਨਾਲ ਨਹਾਓ। ਚਮੜੀ ਨੂੰ ਜ਼ੋਰ ਨਾਲ ਨਾ ਖੁਰਚੋ। ਖੁਜਲੀ ਜਾਂ ਜਲਣ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।